ਨਵੀਂ ਦਿੱਲੀ (ਇੰਟ.) – ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਅਮਰੀਕਾ ਇਤਿਹਾਸ ਦੇ ਸਭ ਤੋਂ ਵੱਡੇ ਵਿੱਤੀ ਘਾਟੇ (ਫਿਸਕਲ ਡੈਫੀਸਿਟ) ਵੱਲ ਵਧ ਰਿਹਾ ਹੈ। ਫਿਸਕਲ ਈਯਰ ਦੇ ਪਹਿਲੇ 2 ਮਹੀਨਿਆਂ ’ਚ ਹੀ ਇਹ 624 ਅਰਬ ਡਾਲਰ ਪਹੁੰਚ ਚੁੱਕਾ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 64 ਫੀਸਦੀ ਵੱਧ ਹੈ ਅਤੇ 2020 ’ਚ ਆਈ ਕੋਰੋਨਾ ਮਹਾਮਾਰੀ ਦੇ ਦੌਰ ਤੋਂ ਵੀ ਵੱਧ ਹੈ।
ਜੇ ਸਰਕਾਰ ਦਾ ਘਾਟਾ ਇਸੇ ਹਿਸਾਬ ਨਾਲ ਵਧਦਾ ਰਿਹਾ ਤਾਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਇਹ 3.5 ਟ੍ਰਿਲੀਅਨ ਡਾਲਰ ਪਹੁੰਚ ਸਕਦਾ ਹੈ। ਮਹਾਮਾਰੀ ਦੇ ਦੌਰ ’ਚ ਸਟੀਮਿਊਲਸ ਪੈਕੇਜ ਦੇ ਕਾਰਨ ਦੇਸ਼ ਦਾ ਵਿੱਤੀ ਘਾਟਾ 3.1 ਟ੍ਰਿਲੀਅਨ ਡਾਲਰ ਰਿਹਾ ਸੀ। ਪਿਛਲੇ ਸਾਲ ਇਹ 1.8 ਟ੍ਰਿਲੀਅਨ ਡਾਲਰ ਰਿਹਾ ਸੀ।
ਅਮਰੀਕਾ ’ਚ ਫੈੱਡਰਲ ਸਰਕਾਰ ਨੇ ਨਵੰਬਰ ’ਚ 669 ਅਰਬ ਡਾਲਰ ਖਰਚ ਕੀਤੇ। ਸਰਕਾਰ ਦਾ ਖਰਚਾ ਤਾਂ ਵਧ ਰਿਹਾ ਹੈ ਪਰ ਉਸ ਦਾ ਟੈਕਸ ਰੈਵੇਨਿਊ ਕੁਲੈਕਸ਼ਨ ਲਗਾਤਾਰ ਘੱਟ ਹੋ ਰਿਹਾ ਹੈ। ਨਵੰਬਰ ’ਚ ਇਹ 380 ਅਰਬ ਡਾਲਰ ਰਹਿ ਗਿਆ। ਇਹ ਲਗਾਤਾਰ 17ਵਾਂ ਮਹੀਨਾ ਹੈ, ਜਦ ਸਰਕਾਰ ਦਾ ਖਰਚਾ ਉਸ ਦੀ ਕਮਾਈ ਭਾਵ ਰੈਵੇਨਿਊ ਤੋਂ ਵੱਧ ਰਿਹਾ।
ਇਸ ਦੌਰਾਨ ਅਮਰੀਕਾ ਦਾ ਕਰਜ਼ਾ 27 ਟ੍ਰਿਲੀਅਨ ਡਾਲਰ ਤੋਂ ਵਧ ਕੇ 36.2 ਟ੍ਰਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਹਾਕੇ ਦੌਰਾਨ ਸਰਕਾਰ ਦੇ ਕੁੱਲ ਟੈਕਸ ਰੈਵੇਨਿਊ ਕੁਲੈਕਸ਼ਨ ਦਾ ਲੱਗਭਗ 25 ਫੀਸਦੀ ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ’ਚ ਜਾ ਸਕਦਾ ਹੈ।
ਅਮਰੀਕਾ ਦਾ ਕਰਜ਼ਾ
ਅਮਰੀਕੀ ਸਰਕਾਰ ’ਤੇ 26.4 ਟ੍ਰਿਲੀਅਨ ਡਾਲਰ ਦਾ ਘਰੇਲੂ ਅਤੇ 7.9 ਟ੍ਰਿਲੀਅਨ ਡਾਲਰ ਦਾ ਬਾਹਰੀ ਕਰਜ਼ਾ ਹੈ। ਸਰਕਾਰ ’ਤੇ ਫੈੱਡਰਲ ਰਿਜ਼ਰਵ ਦਾ 5.2 ਟ੍ਰਿਲੀਅਨ ਡਾਲਰ, ਮਿਊਚੁਅਲ ਫੰਡ ਦਾ 3.7 ਟ੍ਰਿਲੀਅਨ ਡਾਲਰ, ਡਿਪਾਜ਼ਟਰੀ ਇੰਸਟੀਚਿਊਸ਼ਨਜ਼ ਦਾ 1.6 ਟ੍ਰਿਲੀਅਨ ਡਾਲਰ, ਸਟੇਟ ਐਂਡ ਲੋਕਲ ਗਵਰਨਮੈਂਟਸ ਦਾ 1.7 ਟ੍ਰਿਲੀਅਨ ਡਾਲਰ, ਯੂ. ਐੱਸ. ਹੋਲਡਰਜ਼ ਸੇਵਿੰਗਜ਼ ਬਾਂਡਸ ਦਾ 5.7 ਟ੍ਰਿਲੀਅਨ ਡਾਲਰ, ਪੈਂਸ਼ਨ ਫੰਡਸ ਦਾ 1 ਟ੍ਰਿਲੀਅਨ ਡਾਲਰ, 7 ਟ੍ਰਿਲੀਅਨ ਡਾਲਰ ਦਾ ਇੰਟਰਾਗਵਰਨਮੈਂਟਲ ਡੈੱਟ ਅਤੇ 480 ਅਰਬ ਡਾਲਰ ਇੰਸ਼ੋਰੈਂਸ ਕੰਪਨੀਆਂ ਦਾ ਕਰਜ਼ਾ ਹੈ। ਵਿਦੇਸ਼ੀ ਕਰਜ਼ੇ ਦੀ ਗੱਲ ਕਰੀਏ ਤਾਂ ਜਾਪਾਨ ਦਾ ਸਭ ਤੋਂ ਵੱਧ 1.1 ਟ੍ਰਿਲੀਅਨ ਡਾਲਰ, ਚੀਨ ਦਾ 820 ਅਰਬ ਡਾਲਰ, ਬ੍ਰਿਟੇਨ ਦਾ 680 ਅਰਬ ਡਾਲਰ ਅਤੇ ਦੂਜੇ ਦੇਸ਼ਾਂ ਦਾ 5.3 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ।
ਭਾਰਤੀ ਮੁਦਰਾ 'ਚ ਗਿਰਾਵਟ, USD ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਇਆ
NEXT STORY