ਜਲੰਧਰ (ਨਰੇਸ਼ ਅਰੋੜਾ)– ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਭਾਰਤ ਦੀ ਪ੍ਰਸਿੱਧ ਕ੍ਰਿਪਟੋ ਕਰੰਸੀ ਐਕਸਚੇਂਜ ਕੁਆਈਨ ਡੀ. ਸੀ. ਐਕਸ. ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਐਕਸਚੇਂਜ ਨੇ ਅਮਿਤਾਭ ਬੱਚਨ ਨੂੰ ਆਪਣੇ ਪਹਿਲੇ ਬ੍ਰਾਂਡ ਅੰਬੈਸਡਰ ਵਜੋਂ ਚੁਣਿਆ ਹੈ। ਕੰਪਨੀ ਅਮਿਤਾਬ ਬੱਚਨ ਰਾਹੀਂ ਕ੍ਰਿਪਟੋ ਕਰੰਸੀ ਨੂੰ ਲੈ ਕੇ ਜਾਗਰੂਤਤਾ ਫੈਲਾਉਣ ਲਈ ਕੰਪਨੀ ਦੇ ਸੀ. ਈ. ਓ. ਸੁਮਿਤ ਗੁਪਤਾ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਹਾਲ ਹੀ ’ਚ ਆਪਣਾ ਖ਼ੁਦ ਦਾ ਨਾਨ ਫੰਜੀਬਲ ਟਾਕਨ (ਐੱਨ. ਐੱਫ. ਟੀ.) ਜਾਰੀ ਕੀਤਾ ਹੈ। ਲਿਹਾਜ਼ਾ ਅਮਿਤਾਭ ਬੱਚਨ ਕ੍ਰਿਪਟੋ ਕਰੰਸੀ ਨੂੰ ਲੈ ਕੇ ਖ਼ੁਦ ਜਾਗਰੂਕ ਹਨ ਤੇ ਉਨ੍ਹਾਂ ਦੇ ਚਿਹਰੇ ਕ੍ਰਿਪਟੋ ਨੂੰ ਲੈ ਕੇ ਉਨ੍ਹਾਂ ਦੀ ਜਾਣਕਾਰੀ ਦੇ ਦਮ ’ਤੇ ਕੰਪਨੀ ਕ੍ਰਿਪਟੋ ਦੇ ਨਵੇਂ ਯੂਜ਼ਰਸ ’ਚ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗੀ।
ਇਹ ਖ਼ਬਰ ਵੀ ਪੜ੍ਹੋ : 40 ਸਾਲ ਤੋਂ ਵੱਧ ਪੁਰਾਣਾ ਹੈ ਬਾਲੀਵੁੱਡ ਇੰਡਸਟ੍ਰੀ ਵਿਚ ਡਰੱਗਜ਼ ਦਾ ਰੋਗ, ਸਮਝਾਉਣ ’ਤੇ ਵੀ ਨਹੀਂ ਸਮਝਦੇ ਨੌਜਵਾਨ
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਦਾ ਵੀ ਹਿੱਸਾ ਹਨ ਤੇ ਲੋਕਾਂ ਨੂੰ ਸੁਰੱਖਿਅਤ ਟ੍ਰਾਂਜ਼ੈਕਸ਼ਨ ਲਈ ਪ੍ਰੇਰਿਤ ਕਰਦੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨੂੰ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਜਾਣਕਾਰੀ ਦਿੰਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਆਰ. ਬੀ. ਆਈ. ਦੇ ਸਾਬਕਾ ਗਵਰਨਰ ਡੀ. ਸੁਬਾਰਾਵ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਆਪਣੇ ਖਦਸ਼ੇ ਪ੍ਰਗਟਾਏ ਸਨ ਤੇ ਇਸ ਮਾਮਲੇ ’ਚ ਭਾਰਤ ਦੇ ਖਦਸ਼ਿਆਂ ਨੂੰ ਵੀ ਮੀਡੀਆ ਸਾਹਮਣੇ ਰੱਖਿਆ ਸੀ ਪਰ ਇਸ ਦੇ ਬਾਵਜੂਦ ਅਮਿਤਾਭ ਬੱਚਨ ਸੁਰੱਖਿਅਤ ਤਰੀਕੇ ਨਾਲ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦੇ ਤਰੀਕੇ ਦੱਸਦੇ ਨਜ਼ਰ ਆਉਣਗੇ।
ਜੈਬ ਪੇ ਨੇ ਲਾਂਚ ਕੀਤਾ ਗਲੋਬਲ ਕ੍ਰਿਪਟੋ ਇਲੈਕਟ੍ਰਾਨਿਕ ਡੈਸਕ
ਕ੍ਰਿਪਟੋ ਕਰੰਸੀ ’ਚ ਕਾਰੋਬਾਰ ਕਰਵਾਉਣ ਵਾਲੀ ਜੈਬ ਪੇ ਨੇ ਭਾਰਤ ਦਾ ਪਹਿਲਾ ਗਲੋਬਲ ਇਲੈਕਟ੍ਰਾਨਿਕ ਓਵਰ ਦਿ ਕਾਊਂਟਰ (ਓ. ਟੀ. ਸੀ.) ਡੈਸਕ ਲਾਂਚ ਕੀਤਾ ਹੈ। ਕ੍ਰਿਪਟੋ ’ਚ ਨਿਵੇਸ਼ ਕਰਨ ਵਾਲੇ ਵੱਡੇ ਨਿਵੇਸ਼ਕ ਤੇ ਸੰਸਥਾਗਤ ਨਿਵੇਸ਼ਕਾਂ ਨੂੰ ਧਿਆਨ ’ਚ ਰੱਖਦਿਆਂ ਓ. ਟੀ. ਸੀ. ਡੈਸਕ ਨੂੰ ਲਾਂਚ ਕੀਤਾ ਗਿਆ ਹੈ। ਇਸ ਡੈਸਕ ਦੀ ਮਦਦ ਨਾਲ ਕ੍ਰਿਪਟੋ ਦੇ ਵੱਡੇ ਨਿਵੇਸ਼ਕ ਇਕ ਕਲਿੱਕ ’ਤੇ ਵੱਡੇ ਵਾਲਿਊਮ ਦੇ ਸੌਦੇ ਕਰ ਸਕਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
50 ਹਜ਼ਾਰ ਡਾਲਰ ਦੇ ਕਰੀਬ ਪਹੁੰਚੀ ਬਿਟਕੁਆਇਨ, ਜਾਣੋ ਬਾਕੀ ਕ੍ਰਿਪਟੋਕਰੰਸੀ ਦਾ ਹਾਲ
NEXT STORY