ਨਵੀਂ ਦਿੱਲੀ,(ਯੂ. ਐੱਨ. ਆਈ.)-ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਲਰਨਿੰਗ ਅਤੇ ਹੈਲਥ ’ਤੇ ਬਿਨਾਂ ਧਿਆਨ ਦਿੱਤੇ ਅਤੇ ਵਿਨਿਰਮਾਣ ਤੋਂ ਬਿਨਾਂ 5 ਲੱਖ ਕਰੋਡ਼ ਡਾਲਰ ਦੀ ਅਰਥਵਿਵਸਥਾ ਨਹੀਂ ਬਣ ਸਕਦਾ ਹੈ।
ਉਨ੍ਹਾਂ ਇੱਥੇ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਜਦੋਂ ਅਸੀਂ ਸਾਰੀਆਂ ਨੂੰ ਸਿੱਖਿਆ ਦੇਣ ’ਚ ਸਮਰੱਥ ਹਾਂ ਤਾਂ ਵੀ ਸਾਡੇ ਲਰਨਿੰਗ ਆਊਟਕਮ (ਸਿੱਖਣ ਦੇ ਨਤੀਜੇ) ਬਹੁਤ ਖ਼ਰਾਬ ਹਨ। ਦੇਸ਼ ’ਚ ਭਵਿੱਖ ਦੇ ਵਿਕਾਸ ਲਈ ਗਰੇਡ ਸਿਸਟਮ ਨੂੰ ਲਿਆਉਣ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਨਾਲ ਲਰਨਿੰਗ ਆਊਟਕਮ ’ਚ ਵਿਆਪਕ ਸੁਧਾਰ ਹੋਵੇਗਾ। ਸਾਡੀ ਪੋਸ਼ਕ ਨੀਤੀ ਅਤੇ ਹੈਲਥ ਆਊਟਕਮ ਨੇੜ ਭਵਿੱਖ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਹਾਲ ਦੇ ਅਧਿਐਨ ’ਚ ਇਹ ਪਤਾ ਲੱਗਾ ਹੈ ਕਿ ਦੇਸ਼ ’ਚ ਸੂਬਾ ਪੱਧਰ ’ਤੇ ਹੈਲਥ ਆਊਟਕਮ ’ਤੇ ਵਿਸ਼ੇਸ਼ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਦੇਸ਼ ਦੇ ਨਕਸ਼ੇ ’ਤੇ ਧਿਆਨ ਦੇਓਗੇ ਤਾਂ ਪਤਾ ਲੱਗੇਗਾ ਕਿ 115 ਜ਼ਿਲੇ ਭਾਰਤ ਨੂੰ ਪਛੜਿਆ ਬਣਾ ਰਹੇ ਹਨ। ਇਨ੍ਹਾਂ ਜ਼ਿਲਿਆਂ ’ਚ ਜਦੋਂ ਤੱਕ ਬਦਲਾਅ ਨਹੀਂ ਆਵੇਗਾ, ਉਦੋਂ ਤੱਕ ਭਾਰਤ ’ਚ ਬਦਲਾਅ ਲਿਆਉਣਾ ਬਹੁਤ ਔਖਾ ਹੈ। ਇਨ੍ਹਾਂ ਨੂੰ ਪਛੜਿਆ ਜ਼ਿਲਾ ਨਹੀਂ ਕਿਹਾ ਜਾ ਸਕਦਾ ਹੈ, ਸਗੋਂ ਇਨ੍ਹਾਂ ਨੂੰ ਚਾਹਵਾਨ ਜ਼ਿਲਾ ਕਿਹਾ ਜਾ ਰਿਹਾ ਹੈ।
ਸਰਕਾਰ ਦੀ ਕਮਾਈ ਘਟੀ, RBI ਤੋਂ ਮੰਗੇ 45,000 ਕਰੋਡ਼
NEXT STORY