ਨਵੀਂ ਦਿੱਲੀ-ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ.ਡੀ.ਏ.ਜੀ.) ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਨੂੰ ਰਿਲਾਇੰਸ ਪਾਵਰ ਅਤੇ ਰਿਲਾਇੰਸ ਇਨਫ੍ਰਾਸਟ੍ਰਕਚਰ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਾਜ਼ਾਰ ਰੈਗੂਲੇਟਰ ਸੇਬੀ ਦੇ ਹੁਕਮ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੀ ਸੂਚੀਬੱਧ ਕੰਪਨੀ ਨਾਲ ਜੁੜਨ ਤੋਂ ਰੋਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਰੂਸ 'ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਯੂਰਪ 'ਚ ਗੈਸ ਦੀ ਸਪਲਾਈ ਵਧਾਉਣ ਦੀ ਬਣਾ ਰਿਹਾ ਯੋਜਨਾ
ਰਿਲਾਇੰਸ ਪਾਵਰ ਨੇ ਬੀ.ਐੱਸ.ਈ. ਫਾਈਲਿੰਗ 'ਚ ਕਿਹਾ ਕਿ ਅਨਿਲ ਅੰਬਾਨੀ, ਗੈਰ-ਕਾਰਜਕਾਰੀ ਨਿਰਦੇਸ਼ਕ ਸੇਬੀ (ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ) ਦੇ ਅੰਤਰਿਮ ਹੁਕਮ ਦੀ ਪਾਲਣਾ 'ਚ ਰਿਲਾਇੰਸ ਪਾਵਰ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਉਥੇ, ਰਿਲਾਇੰਸ ਇਨਫ੍ਰਾਸਟ੍ਰਰਕਚਰ ਨੇ ਕਿਹਾ ਕਿ ਅਨਿਲ ਅੰਬਾਨੀ ਨੇ ਸੇਬੀ ਦੇ ਅੰਤਰਿਮ ਹੁਕਮ ਦੀ ਪਾਲਣਾ 'ਚ ਆਪਣੇ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਸਾਊਦੀ ਸ਼ਹਿਰ 'ਚ ਤੇਲ ਡਿਪੂ 'ਚ ਲੱਗੀ ਅੱਗ, ਹੂਤੀ ਵਿਦਰੋਹੀਆਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਾਰਤੀ ਜਹਾਜ਼ ਕੰਪਨੀਆਂ 'ਚ ਹਰ ਸਾਲ 120 ਨਵੇਂ ਜਹਾਜ਼ ਸ਼ਾਮਲ ਹੋਣ ਦੀ ਉਮੀਦ : ਸਿੰਧੀਆ
NEXT STORY