ਨਵੀਂ ਦਿੱਲੀ/ਦਾਵੋਸ : ਵਿਸ਼ਵ ਆਰਥਿਕ ਫੋਰਮ (WEF) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵੇਂ ਕਾਰਜਕ੍ਰਮ ਦੇ ਮੁਤਾਬਕ, ਇਸਦੀ ਸਾਲਾਨਾ ਬੈਠਕ 2022 ਦਾਵੋਸ ਵਿੱਚ 22-26 ਮਈ ਤੱਕ ਹੋਵੇਗੀ। ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਗਲੋਬਲ ਸਿੱਧੀ ਬੈਠਕ ਹੋਵੇਗੀ। ਇਹ ਐਲਾਨ WEF ਦਾਵੋਸ ਏਜੰਡਾ ਸਿਖ਼ਰ ਸੰਮੇਲਨ ਦੇ ਆਖਰੀ ਦਿਨ ਆਇਆ।
ਇਹ ਕਾਨਫਰੰਸ 17 ਜਨਵਰੀ ਤੋਂ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਗਈ ਸੀ। ਇਸ ਤੋਂ ਪਹਿਲਾਂ, ਸਾਲਾਨਾ ਮੀਟਿੰਗ 17 ਜਨਵਰੀ ਤੋਂ ਹੀ ਆਯੋਜਿਤ ਕਰਨ ਦੀ ਤਜਵੀਜ਼ ਸੀ, ਜਿਸ ਨੂੰ ਬਾਅਦ ਵਿੱਚ ਓਮਾਈਕਰੋਨ ਦੀ ਲਾਗ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਾਟਾ ਮੋਟਰਜ਼ ਨੇ ਭੂਟਾਨ ਦੇ ਬਾਜ਼ਾਰ ’ਚ ਉਤਾਰੀ ਨਵੇਂ ਯਾਤਰੀ ਵਾਹਨਾਂ ਦੀ ਸੀਰੀਜ਼
NEXT STORY