ਨਵੀਂ ਦਿੱਲੀ—ਨਿੱਜੀ ਹਵਾਬਾਜ਼ੀ ਕੰਪਨੀ ਇੰਡੀਗੋ ਦਾ ਯਾਤਰੀਆਂ ਦੇ ਪ੍ਰਤੀ ਲਾਪਰਵਾਹੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੰਪਨੀ 'ਤੇ ਦੋਸ਼ ਲਗਾਉਂਦੇ ਹੋਏ ਇਕ ਯਾਤਰੀ ਨੇ ਕਿਹਾ ਕਿ ਉਸ ਨੂੰ ਜਹਾਜ਼ 'ਚ ਚੜ੍ਹਨ ਤੋਂ ਇਹ ਕਹਿ ਕੇ ਰੋਕਿਆ ਗਿਆ ਕਿ ਉਨ੍ਹਾਂ ਨੂੰ ਬੋਡਰਿੰਗ ਗੇਟ 'ਤੇ ਪਹੁੰਚਣ 'ਚ ਦੇਰ ਹੋ ਗਈ ਹੈ ਜਦਕਿ ਕੰਪਨੀ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਤੱਕ ਲੈ ਜਾਣ ਵਾਲੀ ਬੱਸ 'ਚ ਜਾਣ ਦੀ ਆਗਿਆ ਦੇ ਦਿੱਤੀ ਸੀ।
ਕਰਮਚਾਰੀ ਤੋਂ ਅਣਜਾਨੇ 'ਚ ਹੋਈ ਗਲਤੀ
ਇਹ ਘਟਨਾ ਬੁੱਧਵਾਰ ਦੀ ਹੈ। ਯਾਤਰੀ ਨੇ ਦੱਸਿਆ ਕਿ ਉਸ ਨੂੰ 6ਈ-743 ਜਹਾਜ਼ ਤੋਂ ਯਾਤਰਾ ਕਰਨੀ ਸੀ। ਇੰਡੀਗੋ ਨੇ ਯਾਤਰੀ ਨੂੰ ਜਹਾਜ਼ 'ਚ ਚੜ੍ਹਨ ਤੋਂ ਰੋਕ ਦਿੱਤਾ ਜਦਕਿ ਉਸ ਨੂੰ ਜਹਾਜ਼ ਤੱਕ ਲਿਜਾਣ ਵਾਲੀ ਬੱਸ 'ਚ ਬਿਠਾ ਲਿਆ ਗਿਆ ਸੀ। ਆਮ ਤੌਰ 'ਤੇ ਜਹਾਜ਼ 'ਚ ਚੜ੍ਹਨ ਤੋਂ ਰੋਕਣ ਦੀ ਸਥਿਤੀ 'ਚ ਯਾਤਰੀ ਦੀ ਚਿੰਤਾ ਨੂੰ ਬੋਰਡਿੰਗ ਗੇਟ 'ਤੇ ਹੀ ਸੁਲਝਾਇਆ ਜਾਂਦਾ ਹੈ। ਦੂਜੇ ਪਾਸੇ ਜਹਾਜ਼ ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਉਨ੍ਹਾਂ ਦੇ ਕਰਮਚਾਰੀ ਦੀ ਅਣਜਾਨੇ 'ਚ ਗਲਤੀ ਦੇ ਚੱਲਦੇ ਹੋਇਆ ਹੈ।
ਕੰਪਨੀ ਨੇ ਦਿੱਤੀ ਸਫਾਈ
ਸੰਪਰਕ ਕਰਨ 'ਤੇ ਕੰਪਨੀ ਨੇ ਇਕ ਬਿਆਨ 'ਚ ਯਾਤਰੀ ਨੂੰ ਜਹਾਜ਼ ਚੜ੍ਹਨ ਤੋਂ ਰੋਕੇ ਜਾਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਯਾਤਰੀ ਨੂੰ ਬੋਰਡਿੰਗ ਗੇਟ 'ਤੇ ਪਹੁੰਚਣ 'ਚ ਦੇਰੀ ਹੋ ਗਈ ਸੀ ਇਸ ਲਈ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ ਪਰ ਕਰਮਚਾਰੀ ਦੀ ਅਣਜਾਨੇ 'ਚ ਗਲਤੀ ਦੇ ਚੱਲਦੇ ਉਸ ਨੂੰ ਜਹਾਜ਼ ਤੱਕ ਲਿਜਾਣ ਵਾਲੀ ਬੱਸ 'ਚ ਬਿਠਾ ਕੇ ਜਹਾਜ਼ ਤੱਕ ਭੇਜ ਦਿੱਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਸ ਯਾਤਰੀ ਨੂੰ ਬਾਅਦ 'ਚ ਹੋਰ ਉੱਡਾਣ 'ਚ ਥਾਂ ਦਿੱਤੀ ਗਈ।
PNB ਦਾ ਬਿਆਨ, ਘੋਟਾਲੇ ਦੇ ਪੈਸੇ ਦੀ ਰਿਕਵਰੀ ਲਈ ਅਪਣਾਇਆ ਗਿਆ ਕਾਨੂੰਨੀ ਰਸਤਾ
NEXT STORY