ਨਵੀਂ ਦਿੱਲੀ— ਖਰੀਫ ਮੌਸਮ ਦਾ ਪਿਆਜ਼ ਬਾਜ਼ਾਰ 'ਚ ਆਉਣ ਦੇ ਬਾਵਜ਼ੂਦ ਇਸ ਦੀ ਔਸਤ ਖੁਦਰਾ ਮੁੱਲ 40 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣਿਆ ਹੋਇਆ ਹੈ ਜਦੋਂ ਕਿ ਔਸਤ ਥੋਕ ਮੁੱਲ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਵੰਟਲ ਹੈ।
ਅਧਿਕਾਰਿਕ ਅੰਕੜਿਆਂ ਦੇ ਅਨੁਸਾਰ ਦਿੱਲੀ 'ਚ ਮੰਗਲਵਾਰ ਨੂੰ ਪਿਆਜ਼ ਦਾ ਥੋਕ ਮੁੱਲ 1200 ਰੁਪਏ ਪ੍ਰਤੀ ਕੁਵੰਟਲ ਸੀ ਪਰ ਖੁਦਰਾ ਬਾਜ਼ਾਰ 'ਤ ਇਹ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕ ਰਿਹਾ ਸੀ। ਕੁਝ ਰਿਹਾਇਸ਼ੀ ਇਲਾਕਿਆਂ ਦੀ ਕੀਮਤ ਇਸ ਤੋਂ ਵੀ ਵੱਧ ਸੀ। ਦਿੱਲੀ 'ਚ ਪਿਆਜ਼ ਦੀ ਉਲਪੱਬਧਾ ਹੋਣ ਅਤੇ ਥੋਕ ਮੁੱਲ ਦੇ ਵੀ ਘੱਟ ਹੋਣ ਦੇ ਬਾਵਜੂਦ ਖੁਦਰਾ ਮੁੱਲ ਦੋ-ਗੁਣਾ ਤੋਂ ਵੀ ਜ਼ਿਆਦਾ ਹੈ ਜਿਸ ਦੇ ਕਾਰਨ ਪਤਾ ਨਹੀਂ ਚੱਲ ਪਾ ਰਿਹਾ ਹੈ।
ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ ਆਦਿ ਰਾਜਾਂ 'ਚ ਖਰੀਫ ਮੌਸਮ ਦਾ ਪਿਆਜ਼ ਬਾਜ਼ਾਰ 'ਚ ਆ ਗਿਆ ਹੈ। ਇਸ ਦੇ ਬਾਵਜੂਦ ਇਸ ਦੀ ਕੀਮਤ 'ਚ ਉਛਾਲ ਜਾਰੀ ਹੈ। ਮਹਾਰਾਸ਼ਟਰ ਦੇ ਨਾਸਿਕ 'ਚ ਪਿਆਜ਼ ਦਾ ਥੋਕ ਮੁੱਲ ਮੰਗਲਵਾਰ ਨੂੰ 2067 ਰੁਪਏ ਅਤੇ ਪੁਣੇ 'ਚ 2467 ਰੁਪਏ ਪ੍ਰਤੀ ਕੁਵੰਟਲ ਸੀ। ਦੋਵੇਂ ਜਗ੍ਹਾ 'ਤੇ ਪਿਆਜ਼ ਦਾ ਖੁਦਰਾ ਮੁੱਲ 26 ਰੁਪਏ ਅਤੇ 35 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਅਗਲੇ ਮਹੀਨੇ ਤੋਂ ਨੋਇਡਾ 'ਚ ਸ਼ੁਰੂ ਹੋਵੇਗਾ ਬਿਲਡਰਸ ਦਾ ਆਡਿਟ
NEXT STORY