ਬਿਜ਼ਨੈੱਸ ਡੈਸਕ - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ 2021 ਦੇ ‘ਐਂਟੀਲੀਆ ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਮਨਸੁਖ ਹਿਰੇਨ ਕਤਲ ਮਾਮਲੇ ’ਚ ਸਾਬਕਾ ਪੁਲਸ ਅਧਿਕਾਰੀ ਸਚਿਨ ਵਾਜ਼ੇ ਨੂੰ ਮੰਗਲਵਾਰ ਜ਼ਮਾਨਤ ਦੇ ਦਿੱਤੀ।
ਇਹ ਵੀ ਪੜ੍ਹੋ : SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ
ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਅਧੀਨ ਉਸ ਵਿਰੁੱਧ ਅੱਤਵਾਦ ਦਾ ਪਹਿਲਾ ਮਾਮਲਾ ਸਥਾਪਤ ਕਰਨ ’ਚ ਅਸਫਲ ਰਿਹਾ। 25 ਫਰਵਰੀ, 2021 ਨੂੰ ਦੱਖਣੀ ਮੁੰਬਈ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਨਿਵਾਸ ਐਂਟੀਲੀਆ ਨੇੜੇ ਇਕ ਐੱਸ. ਯੂ. ਵੀ. ’ਚ ਧਮਾਕਾਖੇਜ਼ ਸਮੱਗਰੀ ਮਿਲੀ ਸੀ। ਐੱਸ. ਯੂ. ਵੀ. ਦੇ ਮਾਲਕ ਕਾਰੋਬਾਰੀ ਮਨਸੁਖ ਹਿਰੇਨ 5 ਮਾਰਚ, 2021 ਨੂੰ ਗੁਆਂਢੀ ਜ਼ਿਲੇ ਠਾਣੇ ’ਚ ਇਕ ਨਦੀ ’ਚ ਮ੍ਰਿਤਕ ਮਿਲੇ ਸਨ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਅਦਾਲਤ ਨੇ ਐੱਨ. ਆਈ. ਏ. ਦੇ ਸਖ਼ਤ ਯੂ. ਏ. ਪੀ. ਏ. ਨੂੰ ਲਾਗੂ ਕਰਨ ’ਤੇ ਸਵਾਲ ਉਠਾਏ। ਇਸ ’ਚ ਕਿਹਾ ਗਿਆ ਹੈ ਕਿ ਏਜੰਸੀ ਅੰਬਾਨੀ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਬਿਆਨ ਦਰਜ ਕਰਨ ’ਚ ਅਸਫਲ ਰਹੀ ਕਿ ਉਨ੍ਹਾਂ ਨੂੰ ਡਰਾਇਆ ਗਿਆ ਸੀ।
ਅਦਾਲਤ ਨੇ ਕਿਹਾ ਕਿ ਐੱਸ. ਯੂ. ਵੀ. ’ਚ ਮਿਲੀਆਂ ਜਿਲੇਟਿਨ ਦੀਆਂ ਛੜਾਂ ’ਚ ਡੈਟੋਨੇਟਰ ਨਹੀਂ ਸਨ, ਜਿਸ ਕਾਰਨ ਉਹ ਧਮਾਕਾ ਕਰਨ ਦੇ ਮੰਤਵ ਲਈ ਬੇਕਾਰ ਸਨ।
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
NEXT STORY