ਨਵੀਂ ਦਿੱਲੀ - ਕੇਂਦਰ ਸਰਕਾਰ ਦੀ ਕਿਸੇ ਵੀ ਯੋਜਨਾ ਦਾ ਲਾਭ ਲੈਣ ਲਈ ਆਧਾਰ ਹੁਣ ਇਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਬਣ ਚੁੱਕਾ ਹੈ। ਇਸ ਕਾਰਨ ਆਧਾਰ ਵਿਚ ਦਿੱਤੀ ਗਈ ਜਾਣਕਾਰੀ ਦਾ ਸਹੀ ਹੋਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਆਧਾਰ ਵਿਚ ਦੱਸੀ ਗਈ ਜਾਣਕਾਰੀ ਨੂੰ ਅਪਡੇਟ ਕਰਦੇ ਰਹਿਣਾ ਵੀ ਬਹੁਤ ਜਰੂਰੀ ਹੁੰਦਾ ਹੈ। ਦੂਜੇ ਪਾਸੇ ਕਈ ਵਾਰ ਲੋਕਾਂ ਨੂੰ ਜਾਣਕਾਰੀ ਨੂੰ ਅਪਡੇਟ ਕਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ UIDAI (Unique Identification Authority of India) ਨੇ ਲੋਕਾਂ ਦੀ ਸਹੂਲਤ ਲਈ 1947 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ ਹੈ। ਇਹ 12 ਭਾਸ਼ਾਵਾਂ ਵਿਚ ਉਪਲੱਬਧ ਹੈ। ਇਥੇ ਤੁਹਾਡੀ ਆਧਾਰ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਹੋ ਜਾਵੇਗਾ।
UIDAI ਨੇ ਟਵੀਟ ਕਰਕੇ ਇਸ ਸਹੂਲਤ ਬਾਰੇ ਜਾਣਕਾਰੀ ਦਿੱਤੀ ਹੈ। UIDAI ਨੇ ਟਵੀਟ ਕਰਕੇ ਦੱਸਿਆ ਕਿ ਆਧਾਰ ਹੈਲਪਲਾਈਨ 1947 ਦੇਸ਼ ਦੀਆਂ 12 ਭਾਸ਼ਾਵਾਂ ਹਿੰਦੀ, ਅੰਗਰ੍ਰੇਜ਼ੀ, ਤੇਲਗੂ, ਕੰਨੜ, ਤਾਮਿਲ, ਮੱਲਿਆਲਮ, ਪੰਜਾਬੀ, ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਆਸਾਮੀ ਅਤੇ ਉੜਦੂ ਵਿਚ ਉਪਲੱਬਧ ਹੈ। ਇਥੇ ਤੁਹਾਨੂੰ ਆਧਾਰ ਨਾਲ ਜੁੜੀ ਹਰ ਸਮੱਸਿਆ ਦੇ ਹੱਲ ਦੀ ਸਹੂਲਤ ਦਿੱਤੀ ਜਾਵੇਗੀ।
ਜਾਣੋ ਇਸ ਬਾਰੇ ਹੋਰ ਜਾਣਕਾਰੀ
ਤੁਸੀਂ ਆਧਾਰ ਨਾਲ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਫੋਨ ਕਰ ਸਕਦੇ ਹੋ। ਇਸ ਤੋਂ ਇਲਾਵਾ ਐਤਵਾਰ ਨੂੰ ਤੁਸੀਂ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਫੋਨ ਕਰ ਸਕਦੇ ਹੋ।
ਇਸ ਢੰਗ ਨਾਲ ਵੀ ਕਰ ਸਕਦੇ ਹੋ ਸ਼ਿਕਾਇਤ
ਇਸ ਤੋਂ ਇਲਾਵਾ ਤੁਸੀਂ ਮੇਲ ਜ਼ਰੀਏ ਵੀ ਸ਼ਿਕਾਇਤ ਕਰ ਸਕਦੇ ਹੋ। ਤੁਸੀਂ help@uidai.gov.in 'ਤੇ ਆਪਣੀ ਪਰੇਸ਼ਾਨੀ ਲਿਖ ਕੇ ਭੇਜ ਸਕਦੇ ਹੋ।
ਇਹ ਵੀ ਪੜ੍ਹੋ : FD 'ਤੇ ਮਿਲਣ ਵਾਲੇ ਵਿਆਜ ਨੂੰ ਲੈ ਕੇ ਖ਼ਾਤਾਧਾਰਕਾਂ ਨੂੰ ਲੱਗ ਸਕਦੈ ਵੱਡਾ ਝਟਕਾ, RBI ਨੇ ਬਦਲੇ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ
NEXT STORY