ਨਵੀਂ ਦਿੱਲੀ— ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦੀ ਯੋਜਨਾ ਭਾਰਤ ’ਚ ਦੋ-ਤਿੰਨ ਪ੍ਰਚੂਨ ਸਟੋਰ ਸਥਾਪਤ ਕਰਨ ਦੀ ਹੈ, ਨਾਲ ਹੀ ਇਕ ਵੱਖਰਾ ਆਨਲਾਈਨ ਸਟੋਰ ਵੀ ਖੋਲ੍ਹੇਗੀ।
ਸੂਤਰਾਂ ਮੁਤਾਬਕ, ਹਾਲ ਹੀ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨਿਯਮਾਂ ’ਚ ਦਿੱਤੀ ਗਈ ਢਿੱਲ ਮਗਰੋਂ ਕੰਪਨੀ ਨੇ ਸਰਕਾਰ ਨੂੰ ਫਿਜੀਕਲ ਤੇ ਆਨਲਾਈਨ ਸਟੋਰ ਖੋਲ੍ਹਣ ਦੀ ਯੋਜਨਾ ਬਾਰੇ ਸੂਚਨਾ ਦਿੱਤੀ ਹੈ। ਫਿਲਹਾਲ ਐਪਲ ਭਾਰਤ ’ਚ ਤਾਇਵਾਨ ਦੀ ਕੰਟਰੈਕਟ ਕੰਪਨੀ ਵਿਸਟ੍ਰਾਨ ਜ਼ਰੀਏ ਕੰਮ ਕਰਦੀ ਹੈ, ਜੋ ਇੱਥੇ ਆਈਫੋਨ 6 ਐੱਸ ਤੇ 7 ਦਾ ਨਿਰਮਾਣ ਕਰਦੀ ਹੈ।
ਸੂਤਰਾਂ ਮੁਤਾਬਕ ਕੰਪਨੀ ਭਾਰਤ ’ਚ ਹੋਰ ਮਾਡਲਾਂ ਦਾ ਨਿਰਮਾਣ ਕਰਨ ਦੀ ਯੋਜਨਾ ’ਤੇ ਵੀ ਕੰਮ ਕਰ ਰਹੀ ਹੈ। ਹਾਲਾਂਕਿ, ਐਪਲ ਨੇ ਇਸ ਮਾਮਲੇ ’ਤੇ ਕੋਈ ਟਿਪਣੀ ਨਹੀਂ ਕੀਤੀ ਹੈ। ਸਿੰਗਲ ਬਰਾਂਡ ਰਿਟੇਲ ਕਾਰੋਬਾਰ ਨੂੰ ਹੋਰ ਉਦਾਰ ਬਣਾਉਣ ਲਈ ਸਰਕਾਰ ਨੇ ਪਿਛਲੇ ਹਫਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਨਿਯਮਾਂ ਨੂੰ ਥੋੜ੍ਹਾ ਨਰਮ ਕੀਤਾ ਸੀ। ਇਸ ’ਚ ਵਿਦੇਸ਼ੀ ਫਰਮਾਂ ਨੂੰ ਸਥਾਨਕ ਸਰੋਤ ਤੋਂ ਖਰੀਦ ਦੇ ਮਾਮਲੇ ’ਚ ਰਾਹਤ ਦਿੱਤੀ ਗਈ ਹੈ। ਉੱਥੇ ਹੀ ਕੰਪਨੀਆਂ ਨੂੰ ਆਨਲਾਈਨ ਪ੍ਰਚੂਨ ਕਾਰੋਬਾਰ ’ਚ ਆਉਣ ਲਈ ਇਕ ਫਿਜੀਕਲ ਪ੍ਰਚੂਨ ਸਟੋਰ ਖੋਲ੍ਹਣ ਦੀ ਵਿਵਸਥਾ ਤੋਂ ਵੀ ਰਾਹਤ ਦਿੱਤੀ ਗਈ ਹੈ। ਇਸ ਨਾਲ ਵਿਦੇਸ਼ੀ ਫਰਮਾਂ ਕਾਫੀ ਖੁਸ਼ ਹਨ। ਸੰਭਾਵਨਾ ਹੈ ਕਿ ਐਪਲ ਆਪਣਾ ਪਹਿਲਾ ਫਿਜੀਕਲ ਪ੍ਰਚੂਨ ਸਟੋਰ ਮੁੰਬਈ ’ਚ ਖੋਲ੍ਹ ਸਕਦੀ ਹੈ ਤੇ ਜਲਦ ਹੀ ਆਨਲਾਈਨ ਸਟੋਰ ਖੋਲ੍ਹਣ ਜਾ ਰਹੀ ਹੈ।
ਅਗਸਤ 'ਚ ਮਾਰੂਤੀ ਦੀ ਵਿਕਰੀ 33 ਫੀਸਦੀ ਘਟ ਕੇ 1,06,413 ਇਕਾਈ 'ਤੇ
NEXT STORY