ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਗਸਤ ਮਹੀਨੇ 'ਚ 32.7 ਫੀਸਦੀ ਘਟ ਕੇ 1,06,413 ਵਾਹਨ ਰਹਿ ਗਈ ਹੈ | ਇਸ ਤੋਂ ਪਿਛਲੇ ਸਾਲ ਦੇ ਸਮਾਨ ਮਹੀਨੇ 'ਚ ਕੰਪਨੀ ਦੀ ਵਿਕਰੀ 1,58,189 ਇਕਾਈ ਰਹੀ ਸੀ | ਕੰਪਨੀ ਨੇ ਬਿਆਨ 'ਚ ਕਿਹਾ ਕਿ ਅਗਸਤ 'ਚ ਉਸ ਦੀ ਘਰੇਲੂ ਬਾਜ਼ਾਰ 'ਚ ਵਿਕਰੀ 34.3 ਫੀਸਦੀ ਘਟ ਕੇ 97,061 ਇਕਾਈ ਰਹਿ ਗਈ ਜੋ ਅਗਸਤ 2018 'ਚ 1,47,700 ਇਕਾਈ ਸੀ |
ਕੰਪਨੀ ਦੀਆਂ ਮਿਨੀ ਕਾਰਾਂ ਆਲਟੋ ਅਤੇ ਵੈਗਨ ਆਰ ਵੀ ਵਿਕਰੀ ਇਸ ਦੌਰਾਨ 71.8 ਫੀਸਦੀ ਘਟ ਕੇ 10,123 ਵਾਹਨ ਰਹਿ ਗਈ | ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ ਅੰਕੜਾ 35,895 ਇਕਾਈ ਸੀ | ਇਸ ਤਰ੍ਹਾਂ ਕਾਮਪੈਕਟ ਵਾਹਨ ਹਿੱਸੇ 'ਚ ਕੰਪਨੀ ਦੀ ਵਿਕਰੀ 23.9 ਫੀਸਦੀ ਘਟ ਕੇ 54,274 ਇਕਾਈ ਰਹਿ ਗਈ, ਜੋ ਅਗਸਤ 2018 'ਚ 71,364 ਇਕਾਈ ਸੀ | ਇਸ ਹਿੱਸੇ 'ਚ ਸਵਿਫਟ, ਸੈਲੇਰਿਓ, ਇਗਨਸ, ਬਲੇਨੋ ਅਤੇ ਡਿਜ਼ਾਇਰ ਗੱਡੀਆਂ ਆਉਂਦੀਆਂ ਹਨ | ਕੰਪਨੀ ਦੀ ਮਾਧਿਅਮ ਆਕਾਰ ਦੀ ਕਾਰ ਸਿਆਜ਼ ਦੀ ਵਿਕਰੀ 'ਚ ਭਾਰੀ ਗਿਰਾਵਟ ਦੇ ਨਾਲ 1,596 ਇਕਾਈ 'ਤੇ ਆ ਗਈ | ਪਿਛਲੇ ਸਾਲ ਸਮਾਨ ਮਹੀਨੇ 'ਚ ਇਸ ਦੀ ਵਿਕਰੀ 7,002 ਇਕਾਈ ਰਹੀ ਸੀ | ਹਾਲਾਂਕਿ ਸਮੀਖਿਆਧੀਨ ਸਮੇਂ 'ਚ ਕੰਪਨੀ ਦੇ ਯੂਟੀਲਿਟੀ ਵਾਹਨਾਂ ਵਿਟਾਰਾ ਬ੍ਰੇਜਾ, ਐੱਸ ਕਾਰਸ ਅਤੇ ਅਰਟਿਗਾ ਦੀ ਵਿਕਰੀ 3.1 ਫੀਸਦੀ ਵਧ ਕੇ 18,522 ਇਕਾਈ 'ਤੇ ਰਹਿ ਗਈ ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 17,971 ਇਕਾਈ ਸੀ |
ਅਗਸਤ 'ਚ ਕੰਪਨੀ ਦੀ ਨਿਰਯਾਤ 10.8 ਫੀਸਦੀ ਘਟ ਕੇ 9,352 ਇਕਾਈ ਰਹਿ ਗਿਆ ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 10,489 ਇਕਾਈ ਸੀ |
ਆਰਥਿਕ ਹਾਲਾਤ ਬਹੁਤ ਚਿੰਤਾਜਨਕ : ਮਨਮੋਹਨ ਸਿੰਘ
NEXT STORY