ਵਾਸ਼ਿੰਗਟਨ—ਇਸ ਸਾਲ ਦੇ ਵਿਸ਼ਵ ਪੱਧਰੀ ਬ੍ਰਾਂਡਾਂ 'ਚ ਗੂਗਲ ਨੂੰ ਪਛਾੜ ਕੇ ਐਪਲ ਟਾਪ ਦਾ ਬ੍ਰਾਂਡ ਬਣ ਗਿਆ। ਐਪਲ ਦੀ ਬ੍ਰਾਂਡ ਵੈਲਿਊ ਵੀ 16 ਫੀਸਦੀ ਵਧ ਗਈ ਹੈ। ਗਲੋਬਲ ਬ੍ਰਾਂਡ ਕੰਸਲਟੈਂਸੀ ਇੰਟਰਬ੍ਰਾਂਡ ਏਜੰਸੀ ਵੱਲੋਂ ਜਾਰੀ ਨਵੇਂ ਅੰਕੜਿਆਂ 'ਚ ਪਹਿਲਾਂ ਦੇ ਮੁਕਾਬਲੇ ਕਾਫੀ ਉਲਟਫੇਰ ਹੋਏ ਹਨ। ਫੇਸਬੁੱਕ 'ਤੇ ਡਾਟਾ ਚੋਰੀ ਦਾ ਅਸਰ ਪਿਆ ਹੈ। ਉਸ ਦੀ ਇਕ ਰੈਂਕਿੰਗ ਡਿੱਗ ਕੇ ਅੱਠਵੇਂ ਤੋਂ ਨੌਵੇਂ ਨੰਬਰ 'ਤੇ ਆ ਗਈ ਹੈ। ਗਲੋਬਲ ਬ੍ਰਾਂਡ ਕੰਸਲਟੈਂਸੀ ਇੰਟਰਬ੍ਰਾਂਡ ਨੇ 'ਬੈਸਟ 100 ਗਲੋਬਲ ਬ੍ਰਾਂਡ 2018' ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਐਪਲ ਦੀ ਬ੍ਰਾਂਡ ਵੈਲਿਊ 184 ਅਰਬ ਡਾਲਰ ਤੋਂ ਵਧ ਕੇ 214.5 ਅਰਬ ਡਾਲਰ 'ਤੇ ਪਹੁੰਚ ਗਈ ਹੈ। ਇਹ 16 ਫੀਸਦੀ ਦਾ ਵੱਡਾ ਵਾਧਾ ਹੈ। ਇਹ ਅਮਰੀਕਾ ਦੀ ਅਜਿਹੀ ਪਹਿਲੀ ਕੰਪਨੀ ਹੈ ਜਿਸ ਦਾ ਮਾਰਕੀਟ ਕੈਪ ਇਕ ਲੱਖ ਕਰੋੜ ਡਾਲਰ ਹੈ।

ਦੂਜੇ ਨੰਬਰੇ 'ਤੇ ਗੂਗਲ ਦੀ ਬ੍ਰਾਂਡ ਵੈਲਿਊ 10 ਫੀਸਦੀ ਵਾਧੇ ਨਾਲ 155.5 ਅਰਬ ਡਾਲਰ ਹੋ ਗਈ ਹੈ। ਇਸ ਸੂਚੀ 'ਚ 56 ਫੀਸਦੀ ਗਰੋਥ ਦੇ ਨਾਲ ਅਮੇਜ਼ਾਨ ਦੁਨੀਆ ਦਾ ਤੀਜਾ ਟਾਪ ਬ੍ਰਾਂਡ ਬਣ ਗਿਆ ਹੈ। ਜਦਕਿ ਪਿਛਲੇ ਸਾਲ ਇਹ ਪੰਜਵੇਂ ਨੰਬਰ 'ਤੇ ਸੀ।

ਚੌਥਾ ਸਥਾਨ ਮਾਈਕ੍ਰੋਸਾਫਟ ਨੂੰ ਮਿਲਿਆ ਹੈ। ਜਿਸ ਦਾ ਬ੍ਰਾਂਡ ਵੈਲਿਊ ਪਿਛਲੇ ਸਾਲ 79.9 ਅਰਬ ਡਾਲਰ ਸੀ ਜੋ ਹੁਣ 92.7 ਅਰਬ ਡਾਲਰ ਹੋ ਗਈ।

ਜਦ ਕਿ ਐਲਨ ਮਸਕ ਦੀ ਕੰਪਨੀ ਟੈਸਲਾ ਹੁਣ ਟਾਪ 100 ਬ੍ਰਾਂਡਾਂ ਦੀ ਸੂਚੀ ਤੋਂ ਬਾਹਰ ਹੋ ਗਈ ਹੈ। ਕੋਕਾ ਕੋਲਾ ਇਸ ਸੂਚੀ 'ਚ ਪੰਜਵੇਂ ਅਤੇ ਸੈਮੰਸਗ ਛੇਵੇਂ ਨੰਬਰ 'ਤੇ ਸ਼ਾਮਲ ਹੈ।

ਇਸ ਸੂਚੀ 'ਚ ਕੋਈ ਭਾਰਤੀ ਕੰਪਨੀ ਸ਼ਾਮਲ ਨਹੀਂ ਹੈ।ਕੈਂਬ੍ਰਿਜ ਐਨਾਲਿਟਿਕਾ ਡਾਟਾ ਘਟਾਲੇ ਤੋਂ ਬਾਅਦ ਫੇਸਬੁੱਕ ਦੀ ਬ੍ਰਾਂਡ ਵੈਲਿਊ ਛੇ ਫੀਸਦੀ ਘੱਟ ਹੋਈ ਹੈ। ਇਸ ਨੂੰ ਟਾਪ ਬ੍ਰਾਂਦ ਦੀ ਸੂਚੀ 'ਚ ਨੌਵੇਂ ਨੰਬਰ 'ਤੇ ਰੱਖਿਆ ਗਿਆ ਹੈ। 2017 'ਚ ਫੇਸਬੁੱਕ ਦੀ ਬ੍ਰਾਂਡ ਵੈਲਿਊ 48.1 ਅਰਬ ਡਾਲਰ ਸੀ, ਜੋ ਹੁਣ 45.1 ਅਰਬ ਡਾਲਰ ਰਹਿ ਗਈ। ਇਸ ਤੋਂ ਬਾਅਦ ਵੀ ਫੇਸਬੁੱਕ 'ਤੇ ਕਈ ਮਾਮਲਿਆਂ 'ਚ ਸ਼ਾਮਲ ਹੋਣ ਦੇ ਚਲਦਿਆਂ ਇਸ ਦੀ ਬ੍ਰਾਂਡ ਵੈਲਿਊ ਘਟੀ ਹੈ।
ਹਾਨਰ ਦੇ ਇਨ੍ਹਾਂ ਸਮਾਰਟਫੋਨਸ 'ਤੇ ਮਿਲੇਗੀ 10,000 ਰੁਪਏ ਤੱਕ ਦੀ ਛੋਟ
NEXT STORY