ਵੈੱਬ ਡੈਸਕ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪ੍ਰਿੰਟਿਡ ਟਾਪ ’ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਤੋਂ ਲੈ ਕੇ ਲਾਈਨ ਪ੍ਰਿੰਟਿਡ, ਡਾਟ ਪ੍ਰਿੰਟਿਡ ਆਦਿ ਡਿਜ਼ਾਈਨ ਦੇ ਟਾਪ ਬਹੁਤ ਪਸੰਦ ਆ ਰਹੇ ਹਨ। ਗਰਮੀਆਂ ’ਚ ਜ਼ਿਆਦਾਤਰ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਟਾਪ ਬਹੁਤ ਪਸੰਦ ਆ ਰਹੇ ਹਨ। ਇਹ ਟਾਪ ਗਰਮੀਆਂ ਵਿਚ ਬਹੁਤ ਕੂਲ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਇਹ ਦੇਖਣ ਵਿਚ ਬਹੁਤ ਅਟ੍ਰੈਕਟਿਵ ਹੁੰਦੇ ਹਨ। ਫਲਾਵਰ ਪ੍ਰਿੰਟਿਡ ਟਾਪ ਇਕ ਆਕਰਸ਼ਕ ਅਤੇ ਸਟਾਈਲਿਸ਼ ਬਦਲ ਹੈ।
ਫਲਾਵਰ ਪ੍ਰਿੰਟਿਡ ਟਾਪ ਕਈ ਕਿਸਮਾਂ ’ਚ ਆਉਂਦੇ ਹਨ ਜਿਵੇਂ ਕਲਾਸਿਕ ਫਲਾਵਰ ਪ੍ਰਿੰਟ ਵਿਚ ਛੋਟੇ ਅਤੇ ਵੱਡੇ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ ਜੋ ਮੁਟਿਆਰਾਂ ਨੂੰ ਸਮਾਰਟ ਲੁਕ ਦਿੰਦੇ ਹਨ। ਮਾਡਰਨ ਫਲਾਵਰ ਪ੍ਰਿੰਟ ਵਿਚ ਅਨੋਖੇ ਅਤੇ ਆਕਰਸ਼ਕ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ ਜੋ ਮੁਟਿਆਰਾਂ ਨੂੰ ਇਕ ਸਟਾਈਲਿਸ਼ ਅਤੇ ਫੈਸ਼ਨੇੂਬਲ ਲੁਕ ਦਿੰਦੇ ਹਨ। ਆਲ-ਓਵਰ ਪ੍ਰਿੰਟ ਵਿਚ ਪੂਰੇ ਟਾਪ ’ਤੇ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ। ਬਿੱਗ ਫਲਾਵਰ ਪ੍ਰਿੰਟ ’ਚ ਵੱਡੇ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ ਜੋ ਬਹੁਤ ਆਕਰਸ਼ਕ ਦਿਖਦੇ ਹਨ। ਐਂਬ੍ਰਾਇਡਰੀ ਵਿਚ ਫੁੱਲਾਂ ਦੇ ਡਿਜ਼ਾਈਨ ਨੂੰ ਟਾਪ ’ਤੇ ਸੂਈ ਅਤੇ ਧਾਗੇ ਨਾਲ ਕੱਢਿਆ ਜਾਂਦਾ ਹੈ।
ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਟਾਪ ਵਿਚ ਸ਼ਰਟ ਟਾਪ, ਕ੍ਰਾਪ ਟਾਪ, ਟੈਂਕ ਟਾਪ, ਹਾਲਟਰ ਨੈੱਕ ਟਾਪ, ਕਾਲਰ ਨੈੱਕ ਟਾਪ ਬਹੁਤ ਪਸੰਦ ਆ ਰਹੇ ਹਨ। ਫਲਾਵਰ ਪ੍ਰਿੰਟਿਡ ਟਾਪ ਵੱਖ-ਵੱਖ ਤਰ੍ਹਾਂ ਦੇ ਨੈੱਕ ਅਤੇ ਸਲੀਵ ਡਿਜ਼ਾਈਨ ਵਿਚ ਆਉਂਦੇ ਹਨ ਜਿਨ੍ਹਾਂ ਵਿਚ ਰਾਊਂਡ ਨੈੱਕ ਫਲਾਵਰ ਪ੍ਰਿੰਟਿਡ ਟਾਪ ਹਮੇਸ਼ਾ ਟਰੈਂਡ ਵਿਚ ਰਹਿੰਦੇ ਹਨ। ਵੀ-ਨੈੱਕ ਇਕ ਸਟਾਈਲਿਸ਼ ਅਤੇ ਆਕਰਸ਼ਕ ਬਦਲ ਹੈ ਜੋ ਫਲਾਵਰ ਪ੍ਰਿੰਟਿਡ ਟਾਪ ਲਈ ਉੁਪਯੁਕਤ ਹੁੰਦਾ ਹੈ। ਸਕੂਪ ਨੈੱਕ ਦੇ ਫਲਾਵਰ ਪ੍ਰਿੰਟਿਡ ਟਾਪ ਵੀ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਟਾਪ ਵਿਚ ਫੁੱਲ ਸਲੀਵਸ, ਹਾਫ ਸਲੀਵਸ, ਸਲੀਵਸ ਲੈੱਸ, ਸਟ੍ਰੈਪ ਡਿਜ਼ਾਈਨ, ਹਾਫ ਸ਼ੋਲਡਰ, ਕੱਟ ਡਿਜ਼ਾਈਨ, ਕੱਟ ਸਲੀਵਸ, ਅੰਬ੍ਰੈਲਾ ਸਲੀਵਸ, ਬੈਲ ਸਲੀਵਸ ਅਤੇ ਬੈਲੂਨ ਸਲੀਵਸ ਡਿਜ਼ਾਈਨ ਦੇ ਟਾਪ ਵਿਚ ਦੇਖਿਆ ਜਾ ਸਕਦਾ ਹੈ। ਇਹ ਟਾਪ ਮੁਟਿਆਰਾਂ ਨੂੰ ਟਰੈਂਡੀ ਅਤੇ ਮਾਡਰਨ ਲੁਕ ਦਿੰਦੇ ਹਨ। ਕੁਝ ਮੁਟਿਆਰਾਂ ਨੂੰ ਇਲਾਸਟਿਕ ਵਰਕ ਵਾਲੇ ਫਲਾਵਰ ਪ੍ਰਿੰਟਿਡ ਟਾਪ ਵੀ ਪਹਿਨੇ ਦੇਖਿਆ ਜਾ ਸਕਦਾ ਹੈ।
ਫਲਾਵਰ ਪ੍ਰਿੰਟਿਡ ਟਾਪ ਨੂੰ ਜ਼ਿਆਦਾਤਰ ਮੁਟਿਆਰਾਂ ਆਊਟਿੰਗ, ਪਿਕਨਿਕ, ਸ਼ਾਪਿੰਗ, ਗੈਟ ਟੂਗੈਦਰ, ਟਰੈਵਲਿੰਗ ਆਦਿ ਵਿਚ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਕੈਪ, ਬੈਲਟ, ਵਾਚ, ਸਟੌਲ, ਬੈਗ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸਟਾਈਲਿਸ਼ ਵੀ ਬਣਾਉਂਦਾ ਹੈ।
ਬਰਸਾਤੀ ਮੌਸਮ 'ਚ ਭੁੱਲ ਕੇ ਵੀ ਨਾ ਖਾਓ ਇਹ ਸਬਜ਼ੀਆਂ, ਉੱਠਣਾ-ਬੈਠਣਾ ਵੀ ਹੋ ਜਾਏਗਾ ਔਖ਼ਾ
NEXT STORY