ਨਵੀਂ ਦਿੱਲੀ– ਖੁਰਾਕ ਮੰਤਰਾਲਾ ਨੇ ਕਿਹਾ ਕਿ ਉਸ ਨੇ 185 ਖੰਡ ਮਿੱਲਾਂ ਅਤੇ ਡਿਸਟਿਲਰੀ ਨੂੰ ਸਾਲਾਨਾ ਤਕਰੀਬਨ 468 ਕਰੋੜ ਲਿਟਰ ਐਥੇਨਾਲ ਸਮਰੱਥਾ ਜੋੜਨ ਲਈ 12,500 ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਸਿਧਾਂਤਕ ਮਨਜ਼ੂਰੀ ਦਿੱਤੀ ਹੈ।
ਪੈਟਰੋਲ ’ਚ 20 ਫੀਸਦੀ ਐਥਨਾਲ ਮਿਲਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਯਤਨ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਪਿਛਲੇ 2 ਸਾਲ ’ਚ 70 ਐਥਨਾਲ ਯੋਜਨਾਵਾਂ ਲਈ 3,600 ਕਰੋੜ ਰੁਪਏ ਕਰਜ਼ੇ ਦੀ ਮਨਜ਼ੂਰੀ ਦਿੱਤੀ ਗਈ ਸੀ। ਮੰਤਰਾਲਾ ਗੰਨੇ ਤੋਂ ਐਥੇਨਾਲ ਉਤਪਾਦਨ ਤੋਂ ਇਲਾਵਾ ਜਨਤਕ ਖੇਤਰ ਦੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਕੋਲ ਉਪਲੱਬਧ ਸਰਪਲਸ ਚੌਲਾਂ ਦੀ ਵਰਤੋਂ ਕਰ ਕੇ ਐਥੇਨਾਲ ਬਣਾਉਣ ਦਾ ਯਤਨ ਕਰ ਰਹੀ ਹੈ। ਇਸ ਪਹਿਲ ਦਾ ਮਕਸਦ ਪੈਟਰੋਲ ’ਚ ਐਥੇਨਾਲ ਮਿਸ਼ਰਣ ਨੂੰ ਬੜ੍ਹਾਵਾ ਦੇਣਾ ਹੈ। ਫਿਲਹਾਲ ਪੈਟਰੋਲ ’ਚ ਕਰੀਬ 5 ਫੀਸਦੀ ਐਥੇਨਾਲ ਮਿਲਾਇਆ ਜਾ ਰਿਹਾ ਹੈ।
RBI ਕਮੇਟੀ ਦਾ ਪ੍ਰਸਤਾਵ, ਕਾਰਪੋਰੇਟਾਂ ਦੇ NBFC ਨੂੰ ਵੀ ਮਿਲੇਗਾ ਬੈਂਕਿੰਗ ਲਾਇਸੈਂਸ
NEXT STORY