ਨਵੀਂ ਦਿੱਲੀ (ਭਾਸ਼ਾ)-ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੀਲ ਕੰਪਨੀਆਂ ’ਚੋਂ ਆਰਸੇਲਰ ਮਿੱਤਲ ਵੀ ਮੰਦੀ ਦੀ ਮਾਰ ਤੋਂ ਅਣਛੂਹੀ ਨਹੀਂ ਰਹੀ ਹੈ। ਕੰਪਨੀ ਦੱਖਣੀ ਅਫਰੀਕਾ ਦਾ ਆਪਣਾ ਯੂਨਿਟ ਬੰਦ ਕਰਨ ਜਾ ਰਹੀ ਹੈ। ਕਾਰਣ ਵੱਡਾ ਵਿੱਤੀ ਘਾਟਾ ਦੱਸਿਆ ਜਾ ਰਿਹਾ ਹੈ। ਇਸ ਯੂਨਿਟ ਦੇ ਬੰਦ ਹੋ ਜਾਣ ਤੋਂ ਬਾਅਦ ਲਗਭਗ 1000 ਕਰਮਚਾਰੀਆਂ ਦੀ ਨੌਕਰੀ ’ਤੇ ਖਤਰਾ ਮੰਡਰਾਅ ਰਿਹਾ ਹੈ। ਦੱਸਣਯੋਗ ਹੈ ਕਿ ਕੰਪਨੀ ਦੇ ਮਾਲਕ ਲਕਸ਼ਮੀ ਮਿੱਤਲ ਦਾ ਕਰੋਬਾਰ ਦੁਨੀਆ ਦੇ 60 ਤੋਂ ਜ਼ਿਆਦਾ ਦੇਸ਼ਾਂ ’ਚ ਫੈਲਿਆ ਹੋਇਆ ਹੈ। ਉਥੇ ਹੀ 18 ਦੇਸ਼ਾਂ ’ਚ ਉਸ ਦੀ ਉਦਯੋਗਿਕ ਰੂਪ ਨਾਲ ਹਾਜ਼ਰੀ ਹੈ।
ਇਸ ਕਰ ਕੇ ਯੂਨਿਟ ਨੂੰ ਕੀਤਾ ਜਾਵੇਗਾ ਬੰਦ
ਕੰਪਨੀ ਦੁਆਰਾ ਜਾਰੀ ’ਚ ਬਿਆਨ ’ਚ ਕਿਹਾ ਗਿਆ ਹੈ ਦੱਖਣੀ ਅਫਰੀਕਾ ਸਥਿਤ ਸਾਲਦਾਂਹਾ ਯੂਨਿਟ ’ਚ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਸ ਨੂੰ ਆਪਰੇਟ ਕਰਨਾ ਹੁਣ ਕਾਫ਼ੀ ਮੁਸ਼ਕਿਲ ਹੋ ਰਿਹਾ ਹੈ। ਯੂਨਿਟ ਨੇ ਆਪਣੀ ਮੁਕਾਬਲੇਬਾਜ਼ੀ ਗੁਆ ਦਿੱਤੀ ਹੈ। ਕੰਪਨੀ ਨੇ ਕਾਰਣ ਕੱਚਾ ਮਾਲ ਅਤੇ ਮੁੱਲ ਨੂੰ ਨਿਅਮਨ ਦਾਇਰੇ ’ਚ ਲਿਆਉਣ ਦੱਸਿਆ ਹੈ। ਕੰਪਨੀ ਦੇ ਅਨੁਸਾਰ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਕਾਫ਼ੀ ਮੁਸ਼ਕਿਲ ਸੀ। ਇਹ ਫ਼ੈਸਲਾ ਸਰਕਾਰ, ਸੰਗਠਿਤ ਮਜ਼ਦੂਰਾਂ ਤੋਂ ਇਲਾਵਾ ਵੱਖ-ਵੱਖ ਪੱਖਾਂ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਉਥੇ ਹੀ ਦੂਜੇ ਪਾਸੇ ਦੱਖਣੀ ਅਫਰੀਕੀ ਸਰਕਾਰ ਨੇ ਆਰਸੇਲਰ ਮਿੱਤਲ ਅਫਰੀਕਾ (ਏ. ਐੱਮ. ਐੱਸ. ਏ.) ਦੇ ਲਗਭਗ 1000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਅਤੇ ਸਲਦਾਂਹਾ ’ਚ ਕਾਰੋਬਾਰ ਬੰਦ ਕਰਨ ਦੇ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ।
ਭਾਰਤੀਆਂ ਨੂੰ ਪਸੰਦ ਆਉਣ ਲੱਗੇ ਵੈਸਟਰਨ ਫੂਡ
NEXT STORY