ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਿਰਫ਼ ਕੀਮਤ ਦੇਖਣਾ ਹੀ ਕਾਫ਼ੀ ਨਹੀਂ ਹੈ, ਸਗੋਂ ਖਰੀਦਣ ਦੇ ਤਰੀਕੇ ਬਾਰੇ ਜਾਣਨਾ ਵੀ ਉਨਾ ਹੀ ਅਹਿਮ ਹੈ। ਅੱਜਕੱਲ੍ਹ ਬਾਜ਼ਾਰ ਵਿੱਚ ਜਵੈਲਰਜ਼ ਵੱਲੋਂ ਗਾਹਕਾਂ ਨੂੰ ਲੁਭਾਉਣ ਲਈ ਡਿਸਕਾਊਂਟ, ਮੇਕਿੰਗ ਚਾਰਜ ਫ੍ਰੀ ਅਤੇ ਗੋਲਡ ਸੇਵਿੰਗ ਸਕੀਮਾਂ ਵਰਗੇ ਕਈ ਆਫਰ ਦਿੱਤੇ ਜਾ ਰਹੇ ਹਨ। ਪਹਿਲੀ ਨਜ਼ਰ ਵਿੱਚ ਇਹ ਆਫਰ ਫਾਇਦੇਮੰਦ ਲੱਗਦੇ ਹਨ, ਪਰ ਇਨ੍ਹਾਂ ਦੀਆਂ ਆਕਰਸ਼ਕ ਸ਼ਰਤਾਂ ਤੁਹਾਡੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
ਗੋਲਡ ਸਕੀਮਾਂ ਨੂੰ ਲੈ ਕੇ ਸਭ ਤੋਂ ਵੱਡੀ ਗਲਤਫਹਿਮੀ
ਜ਼ਿਆਦਾਤਰ ਜਵੈਲਰ ਮਹੀਨਾਵਾਰ ਗੋਲਡ ਸਕੀਮਾਂ ਪੇਸ਼ ਕਰਦੇ ਹਨ, ਜਿਨ੍ਹਾਂ ਵਿੱਚ ਇੱਕ ਤੈਅ ਸਮੇਂ ਲਈ ਕਿਸ਼ਤਾਂ ਜਮ੍ਹਾ ਕਰਨੀਆਂ ਪੈਂਦੀਆਂ ਹਨ ਅਤੇ ਅੰਤ ਵਿੱਚ ਤੁਸੀਂ ਉਸ ਰਕਮ ਦੇ ਗਹਿਣੇ ਖਰੀਦ ਸਕਦੇ ਹੋ। ਲੋਕਾਂ ਵਿੱਚ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਕਿ ਉਹ ਅੱਜ ਦੇ ਰੇਟ 'ਤੇ ਸੋਨਾ ਖਰੀਦ ਰਹੇ ਹਨ। ਅਸਲੀਅਤ ਇਹ ਹੈ ਕਿ ਤੁਸੀਂ ਸਿਰਫ਼ ਪੈਸੇ ਜਮ੍ਹਾ ਕਰ ਰਹੇ ਹੁੰਦੇ ਹੋ। ਸੋਨੇ ਦਾ ਅਸਲੀ ਭਾਅ ਉਸ ਦਿਨ ਦਾ ਲਾਗੂ ਹੁੰਦਾ ਹੈ, ਜਿਸ ਦਿਨ ਤੁਸੀਂ ਗਹਿਣੇ ਖਰੀਦਦੇ ਹੋ। ਜੇਕਰ ਸਕੀਮ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਵਧ ਜਾਂਦੀਆਂ ਹਨ, ਤਾਂ ਤੁਹਾਨੂੰ ਵਧੀ ਹੋਈ ਕੀਮਤ 'ਤੇ ਹੀ ਖਰੀਦਦਾਰੀ ਕਰਨੀ ਪਵੇਗੀ। ਇਸ ਲਈ ਇਹ ਸੋਚਣਾ ਗਲਤ ਹੈ ਕਿ ਤੁਸੀਂ ਰੇਟ 'ਲਾਕ' ਕਰ ਲਿਆ ਹੈ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਮੇਕਿੰਗ ਚਾਰਜ ਦੇ ਨਾਂ 'ਤੇ ਖੇਡ
ਅਕਸਰ ਗਾਹਕ ਮੇਕਿੰਗ ਚਾਰਜ (ਗਹਿਣੇ ਬਣਾਉਣ ਦੀ ਲਾਗਤ) 'ਤੇ ਮਿਲਣ ਵਾਲੀ ਛੋਟ ਵੱਲ ਜਲਦੀ ਆਕਰਸ਼ਿਤ ਹੋ ਜਾਂਦੇ ਹਨ। ਪਰ ਇਹ ਛੋਟ ਅਕਸਰ ਖਾਸ ਡਿਜ਼ਾਈਨਾਂ ਤੱਕ ਹੀ ਸੀਮਤ ਹੁੰਦੀ ਹੈ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਹੋਰ ਡਿਜ਼ਾਈਨ ਚੁਣਦੇ ਹੋ, ਤਾਂ ਤੁਹਾਨੂੰ ਵਾਧੂ ਮੇਕਿੰਗ ਚਾਰਜ ਦੇਣਾ ਪੈ ਸਕਦਾ ਹੈ, ਜਿਸ ਨਾਲ ਤੁਹਾਡਾ ਕੁੱਲ ਖਰਚਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਕੀ ਫਾਇਦੇਮੰਦ ਹੁੰਦੀਆਂ ਹਨ ਇਹ ਸਕੀਮਾਂ?
ਇਹ ਸਕੀਮਾਂ ਉਦੋਂ ਲਾਭਦਾਇਕ ਹੋ ਸਕਦੀਆਂ ਹਨ ਜਦੋਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਤੁਸੀਂ ਵਿਆਹ ਜਾਂ ਕਿਸੇ ਤਿਉਹਾਰ ਲਈ ਗਹਿਣੇ ਖਰੀਦਣੇ ਹਨ। ਇਸ ਲਈ ਤੁਸੀਂ ਗਹਿਣੇ ਖ਼ਰੀਦਣ ਲਈ ਪਹਿਲਾਂ ਤੋਂ ਯੋਜਨਾ ਬਣਾ ਸਕਦੇ ਹੋ। ਇਹ ਹੌਲੀ-ਹੌਲੀ ਪੈਸੇ ਜਮ੍ਹਾ ਕਰਨ ਦਾ ਇੱਕ ਆਸਾਨ ਤਰੀਕਾ ਤਾਂ ਹੋ ਸਕਦਾ ਹੈ। ਹਾਲਾਂਕਿ ਇਸ ਨਿਵੇਸ਼ ਨੂੰ ਘੱਟ ਕੀਮਤ 'ਤੇ ਸੋਨੇ ਖ਼ਰੀਦਣ ਦਾ ਆਧਾਰ ਸਮਝਣਾ ਗਲਤ ਹੋਵੇਗਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਕੀਮਤਾਂ ਵਿੱਚ ਭਾਰੀ ਉਛਾਲ
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ 'ਤੇ 10 ਗ੍ਰਾਮ ਸੋਨੇ ਦੀ ਕੀਮਤ 1,50,000 ਰੁਪਏ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਅਜਿਹੇ ਵਿੱਚ ਨਿਵੇਸ਼ਕਾਂ ਨੂੰ ਬਹੁਤ ਸਾਵਧਾਨੀ ਨਾਲ ਫੈਸਲਾ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ : Lenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੀ 500-1000 ਦੇ ਨੋਟ ਮੁੜ ਬਦਲੇ ਜਾ ਸਕਦੇ ਨੇ ? ਜਾਣੋ ਪੂਰੀ ਸੱਚਾਈ
NEXT STORY