ਗੈਜੇਟ ਡੈਸਕ - ਅੱਜ ਦੇ ਸਮੇਂ 'ਚ ਵਟਸਐਪ ਸਿਰਫ਼ ਗੱਲਬਾਤ ਦਾ ਸਾਧਨ ਹੀ ਨਹੀਂ ਰਹਿ ਗਿਆ, ਸਗੋਂ ਇਸ 'ਚ ਕਈ ਅਹਿਮ ਜਾਣਕਾਰੀਆਂ ਜਿਵੇਂ ਕਿ ਫੋਟੋਆਂ, ਦਸਤਾਵੇਜ਼ ਅਤੇ ਨਿੱਜੀ ਡਾਟਾ ਵੀ ਸੁਰੱਖਿਅਤ ਹੁੰਦਾ ਹੈ। ਅਜਿਹੀ ਸਥਿਤੀ 'ਚ, ਜੇਕਰ ਤੁਹਾਡਾ ਅਕਾਊਂਟ ਕਿਸੇ ਦੂਜੇ ਡਿਵਾਈਸ 'ਚ ਲਾਗ-ਇਨ ਹੋ ਜਾਂਦਾ ਹੈ, ਤਾਂ ਤੁਹਾਡੀ ਪ੍ਰਾਈਵੇਸੀ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ। ਹਾਲਾਂਕਿ, ਕੁਝ ਆਸਾਨ ਕਦਮਾਂ ਦੀ ਮਦਦ ਨਾਲ ਤੁਸੀਂ ਇਸ ਨੂੰ ਚੈੱਕ ਅਤੇ ਕੰਟਰੋਲ ਕਰ ਸਕਦੇ ਹੋ।
'Linked Devices' ਰਾਹੀਂ ਇੰਝ ਕਰੋ ਚੈੱਕ
ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ ਵਟਸਐਪ ਕਿਸੇ ਹੋਰ ਡਿਵਾਈਸ 'ਤੇ ਖੁੱਲ੍ਹਾ ਹੈ, ਤਾਂ ਸਭ ਤੋਂ ਪਹਿਲਾਂ ਐਪ ਖੋਲ੍ਹੋ ਅਤੇ ਉੱਪਰ ਸੱਜੇ ਪਾਸੇ ਦਿੱਤੇ ਤਿੰਨ ਡੌਟਸ (ਮੀਨੂ) 'ਤੇ ਟੈਪ ਕਰਕੇ 'Linked Devices' ਵਿਕਲਪ ਚੁਣੋ। ਇੱਥੇ ਤੁਹਾਨੂੰ ਉਨ੍ਹਾਂ ਸਾਰੇ ਡਿਵਾਈਸਾਂ ਦੀ ਸੂਚੀ ਮਿਲੇਗੀ ਜਿੱਥੇ ਤੁਹਾਡਾ ਅਕਾਊਂਟ ਐਕਟਿਵ ਹੈ। ਹਰ ਡਿਵਾਈਸ ਦੀ ਐਕਟੀਵਿਟੀ ਦੇਖ ਕੇ ਤੁਸੀਂ ਆਸਾਨੀ ਨਾਲ ਪਛਾਣ ਸਕਦੇ ਹੋ ਕਿ ਕੋਈ ਅਣਜਾਣ ਡਿਵਾਈਸ ਜੁੜਿਆ ਹੋਇਆ ਹੈ ਜਾਂ ਨਹੀਂ।
ਸ਼ੱਕੀ ਡਿਵਾਈਸ ਨੂੰ ਤੁਰੰਤ ਕਰੋ ਲਾਗਆਊਟ
ਜੇਕਰ ਤੁਹਾਨੂੰ ਸੂਚੀ 'ਚ ਕੋਈ ਅਜਿਹਾ ਡਿਵਾਈਸ ਦਿਖਾਈ ਦਿੰਦਾ ਹੈ ਜਿਸ ਨੂੰ ਤੁਸੀਂ ਨਹੀਂ ਪਛਾਣਦੇ, ਤਾਂ ਉਸ 'ਤੇ ਟੈਪ ਕਰੋ ਅਤੇ 'LogOut' ਵਿਕਲਪ ਚੁਣੋ। ਅਜਿਹਾ ਕਰਨ ਨਾਲ ਤੁਹਾਡਾ ਵਟਸਐਪ ਉਸ ਡਿਵਾਈਸ ਤੋਂ ਤੁਰੰਤ ਡਿਸਕਨੈਕਟ ਹੋ ਜਾਵੇਗਾ ਅਤੇ ਤੁਹਾਡੀਆਂ ਚੈਟਾਂ ਸੁਰੱਖਿਅਤ ਰਹਿਣਗੀਆਂ। ਖਾਸ ਤੌਰ 'ਤੇ ਜੇਕਰ ਤੁਸੀਂ ਕਦੇ ਸਾਈਬਰ ਕੈਫੇ, ਆਫਿਸ ਜਾਂ ਕਿਸੇ ਹੋਰ ਦੇ ਕੰਪਿਊਟਰ 'ਤੇ ਵਟਸਐਪ ਵੈੱਬ ਦੀ ਵਰਤੋਂ ਕੀਤੀ ਹੈ, ਤਾਂ ਕੰਮ ਖਤਮ ਹੋਣ ਤੋਂ ਬਾਅਦ ਲਾਗਆਊਟ ਕਰਨਾ ਬਹੁਤ ਜ਼ਰੂਰੀ ਹੈ।
ਡਾਟਾ ਸੁਰੱਖਿਆ ਲਈ ਵਰਤੋ ਇਹ ਸਾਵਧਾਨੀਆਂ : -
ਨਿੱਜੀ ਜਾਣਕਾਰੀ
- ਕਿਸੇ ਵੀ ਜਨਤਕ ਜਾਂ ਸਾਂਝੇ ਕੰਪਿਊਟਰ 'ਤੇ ਵਟਸਐਪ ਦੀ ਵਰਤੋਂ ਕਰਦੇ ਸਮੇਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ।
ਅਣਜਾਣ ਲਿੰਕ
- ਕਦੇ ਵੀ ਅਣਜਾਣ ਲਿੰਕ, ਫਾਈਲ ਜਾਂ ਫੋਟੋ ਡਾਊਨਲੋਡ ਨਾ ਕਰੋ, ਕਿਉਂਕਿ ਇਸ ਨਾਲ ਡਾਟਾ ਚੋਰੀ ਹੋਣ ਦਾ ਖ਼ਤਰਾ ਹੋ ਸਕਦਾ ਹੈ।
QR ਕੋਡ ਅਤੇ OTP
- ਕਿਸੇ ਵੀ ਸ਼ੱਕੀ QR ਕੋਡ ਨੂੰ ਸਕੈਨ ਨਾ ਕਰੋ ਅਤੇ ਕਿਸੇ ਅਣਜਾਣ ਵੈੱਬਸਾਈਟ 'ਤੇ ਆਪਣਾ OTP ਦਰਜ ਨਾ ਕਰੋ।
ਥਰਡ ਪਾਰਟੀ ਡਿਵਾਈਸ
- ਜੇਕਰ ਤੁਸੀਂ ਕਿਸੇ ਦੂਜੇ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ, ਤਾਂ ਹਮੇਸ਼ਾ ਵਟਸਐਪ ਵੈੱਬ ਦੀ ਹੀ ਵਰਤੋਂ ਕਰੋ ਅਤੇ ਕੰਮ ਪੂਰਾ ਹੁੰਦੇ ਹੀ ਤੁਰੰਤ ਲਾਗਆਊਟ ਕਰ ਦਿਓ।
7000mAh ਬੈਟਰੀ ਅਤੇ 50MP ਕੈਮਰੇ ਨਾਲ ਲਾਂਚ ਹੋਇਆ ਧਾਕੜ Phone! ਜਾਣੋ ਕੀਮਤ ਤੇ ਧਾਕੜ ਫੀਚਰਜ਼
NEXT STORY