ਨਵੀਂ ਦਿੱਲੀ — ਫੌਜੀਆਂ ਦਾ ਪਰਸਨਲ ਨੰਬਰ, ਆਮਦਨ ਕਰ ਦਾ PAN ਨੰਬਰ ਅਤੇ ਹੋਰ ਸੰਵੇਦਨਸ਼ੀਲ ਡਾਟਾ ਸਰਕਾਰੀ ਪੇ ਵੈਬਸਾਈਟ ਤੋਂ ਲੀਕ ਹੋ ਗਿਆ ਹੈ। ਇਹ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਫੌਜੀਆਂ ਦਾ ਡਾਟਾ ਲੀਕ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਪ੍ਰੋਟੋਕਾਲ ਦੀ ਸਮੀਖਿਆ ਕਰਨ ਅਤੇ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ।
ਪਿਛਲੇ ਕੁਝ ਮਹੀਨਿਆਂ ਵਿਚ ਕੀਤੇ ਗਏ ਅੰਦਰੂਨੀ ਸਰਵੇਖਣ ਅਨੁਸਾਰ, ਫੌਜੀਆਂ ਦੇ ਨਾਮ, ਉਨ੍ਹਾਂ ਦੀ ਮਿਲਟਰੀ ਆਈ.ਡੀ. ਅਤੇ ਸਥਾਈ ਅਕਾਉਂਟ ਨੰਬਰ ਸਮੇਤ ਕਈ ਹੋਰ ਜਾਣਕਾਰੀਆਂ ਰੱਖਿਆ ਮੰਤਰਾਲੇ ਦੇ ਪੇ ਐਂਡ ਅਕਾਉਂਟ ਆਫਿਸ ਦੀ ਵੈਬਸਾਈਟ 'ਤੇ ਜਨਤਕ ਹੋ ਗਈਆਂ ਸਨ। ਇਹ ਦਫ਼ਤਰ ਦੇਸ਼ ਦੇ ਕਈ ਹਿੱਸਿਆਂ ਵਿਚ ਹਨ।
ਆਡਿਟ ਤੋਂ ਬਾਅਦ ਸੰਵੇਦਨਸ਼ੀਲ ਸੂਚਨਾ ਦੇ ਖੁਲਾਸੇ 'ਤੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਜਾਣਕਾਰੀ ਨੂੰ ਵੈਬਸਾਈਟ ਦੇ ਹੋਮ ਪੇਜ ਤੋਂ ਤੁਰੰਤ ਹਟਾ ਦਿੱਤਾ ਜਾਵੇ ਅਤੇ ਦੁਰਵਰਤੋਂ ਰੋਕਣ ਲਈ ਐਕਸੈਸ 'ਤੇ ਕੰਟਰੋਲ ਕੀਤਾ ਜਾਵੇ।
ਇਸ ਕਾਰਨ ਸੋਮਵਾਰ ਨੂੰ ਮੰਤਰਾਲੇ ਦੀਆਂ ਬਹੁਤ ਸਾਰੀਆਂ ਵੈਬਸਾਈਟਾਂ 'ਤੇ ਐਕਸੈਸ ਨਹੀਂ ਕੀਤਾ ਜਾ ਸਕਿਆ ਕਿਉਂਕਿ ਸੁਰੱਖਿਆ ਨਾਲ ਸਬੰਧਿਤ ਨਿਰਦੇਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਆਫ ਲਾਈਨ ਕਰ ਦਿੱਤਾ ਗਿਆ ਸੀ। ਇਹ ਸਾਫ ਨਹੀਂ ਹੈ ਕਿ ਕਿੰਨੀ ਵੈਬਸਾਈਟ 'ਤੇ ਇਹ ਸੰਵੇਦਨਸ਼ੀਲ ਡਾਟਾ ਲੀਕ ਹੋਇਆ ਜਾਂ ਕਿੰਨੇ ਫੌਜੀਆਂ 'ਤੇ ਇਸ ਲੀਕ ਦਾ ਅਸਰ ਹੋਵੇਗਾ।
ਰੱਖਿਆ ਮੰਤਰਾਲੇ ਦੀ ਪੇ-ਲਿੰਕਡ ਵੈਬਸਾਈਟ ਨਾਲ ਇਸ ਤੋਂ ਪਹਿਲਾਂ ਵੀ ਛੇੜਛਾੜ ਹੋ ਚੁੱਕੀ ਹੈ। ਹੈਕਰ ਨੇ 2015 'ਚ ਪ੍ਰਿੰਸੀਪਲ ਕੰਟਰੋਲਰ ਡਿਫੈਂਸ ਅਕਾਊਂਟ(ਆਫਿਸਰਜ਼) ਦੇ ਦਫਤਰ ਦੀ ਵੈਬਸਾਈਟ ਨੂੰ ਹੈਕ ਕਰ ਲਿਆ ਸੀ। ਅਜਿਹੇ 'ਚ ਇਸ ਨੂੰ ਇਕ ਵੱਡੀ ਗਲਤੀ ਮੰਨਿਆ ਜਾ ਰਿਹਾ ਹੈ।
ਪੇਮੈਂਟ ਕਾਰੋਬਾਰ ਦਾ ਡਾਟਾ ਭਾਰਤ 'ਚ ਸਟੋਰ ਕਰਨ ਲਈ ਗੂਗਲ ਤਿਆਰ
NEXT STORY