ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇ ਨਿਯਮ ਦੇ ਮੁਤਾਬਕ ਗੂਗਲ ਭਾਰਤ 'ਚ ਪੇਮੈਂਟ ਕਾਰੋਬਾਰ ਨਾਲ ਜੁੜੇ ਫਾਈਨਾਂਸ਼ੀਅਲ ਡਾਟਾ ਨੂੰ ਭਾਰਤ 'ਚ ਹੀ ਸਟੋਰ ਕਰਨ ਨੂੰ ਤਿਆਰ ਹੋ ਗਿਆ ਹੈ ਪਰ ਇਸ ਦੇ ਲਈ ਕੁਝ ਹੋਰ ਸਮੇਂ ਦੀ ਮੰਗ ਕੀਤੀ ਹੈ। ਇਕ ਤੋਂ ਦੋ ਮਹੀਨੇ 'ਚ ਕੰਪਨੀ ਇਸ ਨਿਯਮ ਨੂੰ ਪੂਰਾ ਕਰ ਸਕਦੀ ਹੈ। ਆਈ.ਟੀ. ਮਿਨਿਸਟਰੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਆਈ.ਟੀ. ਅਤੇ ਲਾਅ ਮਿਨਿਸਟਰ ਰਵੀਸ਼ੰਕਰ ਪ੍ਰਸਾਦ ਨੂੰ ਹਾਲ ਹੀ 'ਚ ਅਮਰੀਕਾ ਦੌਰੇ 'ਤੇ ਗੂਗਲ ਸੀ.ਈ.ਓ ਸੁੰਦਰ ਪਿਚਾਈ ਨੇ ਇਹ ਭਰੋਸਾ ਦਿੱਤਾ। ਇਸ ਚਰਚਾ ਦਾ ਹਿੱਸਾ ਰਹੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੇ ਇਸ ਵਿਸ਼ਾਲਕਾਰਜ ਕੰਪਨੀ ਦੇ ਰੁਖ 'ਚ ਇਹ ਵੱਡਾ ਬਦਲਾਅ ਹੈ।
ਅਧਿਕਾਰੀ ਮੁਤਾਬਕ ਮੀਟਿੰਗ 'ਚ ਪਿਚਾਈ ਨੇ ਕਿਹਾ ਕਿ ਪੇਮੈਂਟ ਸਰਵਿਸ ਨੂੰ ਲੈ ਕੇ ਭਾਰਤ ਅਤੇ ਰੇਗੂਲੇਟਰਾਂ ਦੀਆਂ ਸਭ ਸ਼ਰਤਾਂ ਦਾ ਅਸੀਂ ਪਾਲਨ ਕਰਾਂਗੇ। ਗੂਗਲ ਦੇ ਬੁਲਾਰੇ ਨੇ ਇਸ ਮੁੱਦੇ 'ਤੇ ਪ੍ਰਤੀਕਿਰਿਆ ਦੇਣ ਤੋਂ ਮਨ੍ਹਾ ਕੀਤਾ।
ਗੂਗਲ ਨੇ ਪਿਛਲੇ ਸਾਲ ਸਤੰਬਰ 'ਚ ਯੂ.ਪੀ.ਆਈ. ਟ੍ਰਾਂਸਜੈਕਸ਼ਨ ਦੇ ਲਈ ਭਾਰਤ 'ਚ 'ਤੇਜ਼' ਨਾਂ ਦੇ ਪੇਮੈਂਟ ਸਰਵਿਸ ਦੀ ਸ਼ੁਰੂਆਤ ਕੀਤੀ। ਹੁਣ ਇਸ ਦਾ ਨਾਂ ਬਦਲ ਕੇ ਗੂਗਲ ਪੇਅ ਕਰ ਦਿੱਤਾ ਗਿਆ ਹੈ। ਅਜੇ ਇਸ ਦੇ 2.2 ਕਰੋੜ ਐਕਟਿਵ ਯੂਜ਼ਰਸ ਹਨ।
ਟ੍ਰਾਂਜੈਕਸ਼ਨਸ ਦੀ ਸੁਰੱਖਿਆ ਅਤੇ ਨਿਗਰਾਨੀ ਦੇ ਉਦੇਸ਼ ਨਾਲ ਆਰ.ਬੀ.ਆਈ. ਨੇ 6 ਅਪ੍ਰੈਲ ਨੂੰ ਜਾਰੀ ਨੋਟੀਫਿਕੇਸ਼ਨ 'ਚ ਸਭ ਕੰਪਨੀਆਂ ਨੂੰ ਫਾਈਨਾਂਸ਼ੀਅਲ ਟ੍ਰਾਂਜੈਕਸ਼ਨ ਨਾਲ ਸੰਬੰਧਤ ਡਾਟਾ ਨੂੰ ਭਾਰਤ 'ਚ ਹੀ ਸਟੋਰ ਕਰਨ ਨੂੰ ਕਿਹਾ ਸੀ। ਕੰਪਨੀਆਂ ਨੂੰ 15 ਅਕਤੂਬਰ ਤੱਕ ਇਸ ਨਿਯਮ ਨੂੰ ਲਾਗੂ ਕਰਨਾ ਹੈ।
ਗੂਗਲ ਨੇ ਸਰਕਾਰ ਨੂੰ ਸਮੇਂ ਸੀਮਾ ਨੂੰ ਵਧਾਉਣ ਦੀ ਮੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਗੂਗਲ 1-2 ਮਹੀਨੇ ਤੋਂ ਜ਼ਿਆਦਾ ਸਮਾਂ ਚਾਹੁੰਦਾ ਹੈ ਅਤੇ ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੈ।
PMO ਕਰ ਰਿਹੈ ਇਸ ਯੋਜਨਾ 'ਤੇ ਕੰਮ, ਇਲੈਕਟ੍ਰਿਕ ਗੱਡੀ ਹੋ ਜਾਵੇਗੀ ਸਸਤੀ
NEXT STORY