ਨਵੀਂ ਦਿੱਲੀ— ਵਪਾਰ ਮੋਰਚੇ 'ਤੇ ਪਿਛਲੇ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਨਾਕਾਰਤਮਕ ਖਬਰਾਂ ਵਿਚਕਾਰ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਹੋਰ ਬਿਆਨ ਨਾਲ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਨਾਲ ਵਪਾਰਕ ਸੌਦੇ 'ਚ ਦੇਰੀ ਹੋ ਸਕਦੀ ਹੈ। ਇਸ ਤੋਂ ਪਿਛਲੇ ਦਿਨ ਟਰੰਪ ਨੇ ਬ੍ਰਾਜ਼ੀਲ ਤੇ ਅਰਜਨਟੀਨਾ ਤੋਂ ਯੂ. ਐੱਸ. 'ਚ ਦਰਾਮਦ ਹੋਣ ਵਾਲੇ ਸਟੀਲ ਤੇ ਐਲੂਮੀਨੀਅਮ 'ਤੇ ਟੈਰਿਫ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਸੀ। ਬੁੱਧਵਾਰ ਨੂੰ ਸ਼ੰਘਾਈ ਕੰਪੋਜ਼ਿਟ, ਐੱਸ. ਜੀ. ਐਕਸ. ਨਿਫਟੀ, ਕੋਸਪੀ, ਸਟ੍ਰੇਟਸ ਟਾਈਮਜ਼ ਸਭ ਲਾਲ ਨਿਸ਼ਾਨ 'ਤੇ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.20 ਫੀਸਦੀ ਦੀ ਹਲਕੀ ਗਿਰਾਵਟ ਨਾਲ 2,878 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 40 ਅੰਕ ਯਾਨੀ 1.2 ਫੀਸਦੀ ਡਿੱਗ ਕੇ 12,010 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 285 ਅੰਕ ਯਾਨੀ 2 ਫੀਸਦੀ ਦੀ ਗਿਰਾਵਟ ਨਾਲ 23,093 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ।
ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 267 ਅੰਕ ਯਾਨੀ 1.01 ਫੀਸਦੀ ਦੀ ਕਮਜ਼ੋਰੀ ਨਾਲ 26,124 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 21.86 ਅੰਕ ਯਾਨੀ 1.05 ਫੀਸਦੀ ਦੀ ਗਿਰਾਵਟ ਨਾਲ 2,062 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 21 ਅੰਕ ਯਾਨੀ 0.67 ਫੀਸਦੀ ਦੀ ਗਿਰਾਵਟ ਨਾਲ 3,151 'ਤੇ ਕਾਰੋਬਾਰ ਕਰ ਰਿਹਾ ਹੈ।
2019-20 ’ਚ ਦੇਸ਼ ਦੀ ਵਾਧਾ ਦਰ ਰਹਿ ਸਕਦੀ ਹੈ 5.3 ਫ਼ੀਸਦੀ : ਗੋਲਡਮੈਨ
NEXT STORY