ਨਵੀਂ ਦਿੱਲੀ—ਏਸ਼ੀਆ ਤੋਂ ਅੱਜ ਦੇ ਸੰਕੇਤ ਕਮਜ਼ੋਰ ਹਨ। ਨਿੱਕੇਈ ਅੱਜ ਬੰਦ ਹਨ। ਐੱਸ.ਜੀ.ਐਕਸ ਨਿਫਟੀ 33.50 ਅੰਕ ਭਾਵ 0.27 ਫੀਸਦੀ ਦੀ ਕਮਜ਼ੋਰੀ ਦੇ ਨਾਲ 12,303.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਟ੍ਰੈਟਸ ਟਾਈਮਜ਼ 'ਚ ਵੀ 0.27 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ ਵੀ 0.21 ਫੀਸਦੀ ਦੀ ਗਿਰਾਵਟ ਦੇ ਨਾਲ 12,074.97 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਹੈਂਗਸੇਂਗ 0.01 ਫੀਸਦੀ ਦੀ ਕਮਜ਼ੋਰੀ ਦੇ ਨਾਲ 28,541.61 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਕੋਸਪੀ 'ਚ ਵੀ 0.02 ਫੀਸਦੀ ਦੀ ਕਮਜ਼ੋਰੀ ਦਿੱਸ ਰਹੀ ਹੈ। ਉੱਧਰ ਸ਼ੰਘਾਈ ਕੰਪਜ਼ਿਟ 0.16 ਫੀਸਦੀ ਦੀ ਕਮਜ਼ੋਰੀ ਦੇ ਨਾਲ 3,080.28 ਦੇ ਪੱਧਰ 'ਤੇ ਦਿਸ ਰਿਹਾ ਹੈ।
ਯੂ.ਐੱਸ. ਮਾਰਕਿਟ 'ਚ 2020 ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਕੱਲ ਡਾਓ, ਨੈਸਡੈਕ ਅਤੇ ਐੱਸ ਐਂਡ ਪੀ 500 ਰਿਕਾਰਡ ਉੱਚਾਈ 'ਤੇ ਬੰਦ ਹੋਏ ਸਨ। ਕੱਲ ਦੇ ਕਾਰੋਬਾਰ 'ਚ ਡਾਓ ਅਤੇ ਨੈਸਡੈਕ 1 ਫੀਸਦੀ ਤੋਂ ਜ਼ਿਆਦਾ ਚੜ੍ਹੇ ਸਨ। ਚੀਨ 'ਚ ਬੈਂਕਾਂ ਨੂੰ ਰਾਹਤ ਮਿਲਣ ਨਾਲ ਯੂ.ਐੱਸ. ਮਾਰਕਿਟ ਖੁਸ਼ ਨਜ਼ਰ ਆ ਰਿਹਾ ਹੈ। ਪੀ.ਬੀ.ਓ.ਸੀ. ਨੇ ਬੈਂਕ ਦੇ ਕੈਸ਼ ਰਿਜ਼ਰਵ ਦੀ ਸੀਮਾ ਘਟਾਈ ਹੈ। ਪੀ.ਬੀ.ਓ.ਸੀ. ਦੇ ਫੈਸਲੇ ਨਾਲ ਸਿਸਟਮ 'ਚ ਲਿਕਵਿਡਿਟੀ ਵਧੇਗੀ। ਇਸ ਦੌਰਾਨ ਸੋਨੇ ਦੀ ਚਮਕ ਵਧੀ ਹੈ।
2010 ਤੋਂ ਹੁਣ ਤੱਕ ਬਿਟਕੁਆਇਨ ਨੇ 90 ਲੱਖ ਫੀਸਦੀ ਦਿੱਤਾ ਰਿਟਰਨ, ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ
NEXT STORY