ਨਵੀਂ ਦਿੱਲੀ (ਇੰਟ.) – ਅਸਾਮ ’ਚ ਭੋਜਨ ਦਾ ਅਨਿੱਖੜਵਾਂ ਅੰਗ ‘ਲਾਲ ਚੌਲ’ ਹੁਣ ਅਮਰੀਕੀਆਂ ਦੀ ਥਾਲੀ ਦਾ ਵੀ ਹਿੱਸਾ ਬਣਨਗੇ। ਦਰਅਸਲ ਭਾਰਤ ਦੀ ਚੌਲ ਬਰਾਮਦ ਸਮਰੱਥਾ ਨੂੰ ਬੜ੍ਹਾਵਾ ਦੇਣ ਲਈ ‘ਲਾਲ ਚੌਲ’ ਦੀ ਪਹਿਲੀ ਖੇਪ ਨੂੰ ਅਮਰੀਕਾ ਲਈ ਰਵਾਨਾ ਕੀਤਾ ਗਿਆ। ਲਾਲ ਚੌਲ ਦੀ ਬਰਾਮਦ ਪ੍ਰਮੁੱਖ ਰਾਈਸ ਐਕਸਪੋਰਟਰ ਐੱਲ. ਟੀ. ਫੂਡਸ ਵਲੋਂ ਕੀਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ‘ਲਾਲ ਚੌਲ’ ਦੀ ਬਰਾਮਦ ’ਚ ਵਾਧਾ ਹੋਣ ਦੇ ਨਾਲ ਹੀ ਇਸ ਨਾਲ ਬ੍ਰਹਮਪੁੱਤਰ ਦੇ ਹੜ੍ਹ ਵਾਲੇ ਮੈਦਾਨੀ ਇਲਾਕਿਆਂ ਦੇ ਕਿਸਾਨ ਪਰਿਵਾਰਾਂ ਦੀ ਆਮਦਨ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : OPEC ਦੇ ਫ਼ੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਲੱਗੀ ਅੱਗ, ਟੁੱਟੀ ਸਸਤੇ ਈਂਧਣ ਦੀ ਉਮੀਦ
ਵਪਾਰ ਮੰਤਰਾਲਾ ਮੁਤਾਬਕ ਲਾਲ ਚੌਲ ਦੀ ਇਸ ਖੇਪ ਨੂੰ ਏਪੀਡਾ ਦੇ ਪ੍ਰਧਾਨ ਡਾ. ਐੱਮ. ਅੰਗਮੁਥੁ ਨੇ ਹਰਿਆਣਾ ਦੇ ਸੋਨੀਪਤ ਤੋਂ ਅਮਰੀਕਾ ਲਈ ਰਵਾਨਾ ਕੀਤਾ। ਦੱਸ ਦਈਏ ਏਪੀਡਾ ਵੱਖ-ਵੱਖ ਸਟੈਕਹੋਲਡਰਸ ਨਾਲ ਮਿਲ ਕੇ ਚੌਲਾਂ ਦੀ ਬਰਾਮਦ ਨੂੰ ਬੜ੍ਹਾਵਾ ਦਿੰਦਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਏ. ਪੀ. ਈ. ਡੀ. ਏ. ਦੇ ਅਧੀਨ ਰਾਈਸ ਐਕਸਪੋਰਟ ਪ੍ਰਮੋਸ਼ਨ ਫੋਰਮ ਦੀ ਸਥਾਪਨਾ ਕੀਤੀ ਸੀ। ਆਰ. ਈ. ਪੀ. ਐੱਫ. ਚੌਲ ਉਦਯੋਗ, ਬਰਾਮਦਕਾਰਾਂ, ਏ. ਪੀ. ਈ. ਡੀ. ਏ., ਵਪਾਰ ਮੰਤਰਾਲਾ ਦੇ ਅਧਿਕਾਰੀਆਂ ਅਤੇ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ ਅਤੇ ਓਡਿਸ਼ਾ ਸਮੇਤ ਪ੍ਰਮੁੱਖ ਚੌਲ ਉਤਪਾਦਕ ਸੂਬਿਆਂ ਦੇ ਡਾਇਰੈਕਟਰਾਂ ਦੀ ਅਗਵਾਈ ਕਰਦਾ ਹੈ।
ਇਹ ਵੀ ਪੜ੍ਹੋ : ਰੇਲਵੇ ਨੇ ਪਲੇਟਫਾਰਮ ਟਿਕਟ ਦੀ ਕੀਮਤ 5 ਗੁਣਾ ਵਧਾਈ, ਰੇਲ ਗੱਡੀਆਂ ਦੇ ਕਿਰਾਏ ਵਿਚ ਵੀ ਕੀਤਾ ਵਾਧਾ
ਕੋਵਿਡ ਮਹਾਮਾਰੀ ’ਚ ਵੀ ਹੋਈ ਬਰਾਮਦ
ਭਾਰਤ ਤੋਂ ਚੌਲਾਂ ਦੀ ਬਰਾਮਦ ਕੋਰੋਨਾ ਮਹਾਮਾਰੀ ਦੇ ਦੌਰ ’ਚ ਵੀ ਵਧੀ ਹੈ। ਵਪਾਰ ਮੰਤਰਾਲਾ ਦਾ ਕਹਿਣਾ ਹੈ ਕਿ ਜਦੋਂ ਦੁਨੀਆ ਭਰ ’ਚ ਕੋਵਿਡ-19 ਮਹਾਮਾਰੀ ਨੇ ਕਈ ਵਸਤਾਂ ਦੀ ਸਪਲਾਈ ਨੂੰ ਰੋਕ ਦਿੱਤਾ ਸੀ ਤਾਂ ਉਸ ਸਮੇਂ ਵੀ ਭਾਰਤ ਤੋਂ ਚੌਲਾਂ ਦੀ ਬਰਾਮਦ ’ਚ ਤੇਜ਼ੀ ਆਈ। ਏਪੀਡਾ ਦੇ ਪ੍ਰਧਾਨ ਅੰਗਮੁਥੁ ਦਾ ਕਹਿਣਾ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਦੇ ਸਮੇਂ ’ਚ ਵੀ ਸਿਧਾਂਤਿਕ ਅਤੇ ਸਿਹਤ ਚੁਣੌਤੀਆਂ ਕਾਰਣ ਸੁਰੱਖਿਆ ਅਤੇ ਸਵੱਛਤਾ ਯਕੀਨੀ ਕਰਨ ਦੇ ਸੰਦਰਭ ’ਚ ਅਨੇਕਾਂ ਉਪਾਅ ਕੀਤੇ ਅਤੇ ਇਸ ਦੌਰਾਨ ਵੀ ਚੌਲਾਂ ਦੀ ਬਰਾਮਦ ਜਾਰੀ ਰਹੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਉੱਚ ਪੱਧਰ ਨਾਲੋਂ 12 ਹਜ਼ਾਰ ਰੁਪਏ ਹੋਇਆ ਸਸਤਾ
ਗੈਰ-ਬਾਸਮਤੀ ਚੌਲਾਂ ਦੀ ਬਰਾਮਦ 125 ਫੀਸਦੀ ਵਧੀ!
ਵਪਾਰ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2020-21 ’ਚ ਅਪ੍ਰੈਲ ਤੋਂ ਜਨਵਰੀ ਦੀ ਮਿਆਦ ਦੌਰਾਨ ਗੈਰ-ਬਾਸਮਤੀ ਚੌਲਾਂ ਦੀ ਸ਼ਿਪਮੈਂਟ ’ਚ ਕਾਫੀ ਵਾਧਾ ਦੇਖਿਆ ਗਿਆ। ਅਪ੍ਰੈਲ-ਜਨਵਰੀ 2021 ਦੌਰਾਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 26,058 ਕਰੋੜ ਰੁਪਏ (3506 ਿਮਲਿਅਨ ਡਾਲਰ) ਦੀ ਰਹੀ ਜਦੋਂ ਕਿ ਅਪ੍ਰੈਲ-ਜਨਵਰੀ 2020 ਦੌਰਾਨ ਇਹ 11,543 ਕਰੋੜ ਰੁਪਏ (1627 ਮਿਲੀਅਨ ਡਾਲਰ) ਦੀ ਸੀ। ਗੈਰ-ਬਾਸਮਤੀ ਦੀ ਬਰਾਮਦ ’ਚ ਰੁਪਇਆ ਟਰਮ ’ਚ 125 ਫੀਸਦੀ ਅਤੇ ਡਾਲਰ ਟਰਮ ’ਚ 115 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : NRIs ਨੂੰ ਦੋਹਰੇ ਟੈਕਸਾਂ ਤੋਂ ਮਿਲੀ ਵੱਡੀ ਰਾਹਤ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ
NEXT STORY