ਨਵੀਂ ਦਿੱਲੀ - ਅੱਜ ਭਾਰਤੀ ਬਾਜ਼ਾਰ ਵਿਚ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਸੋਨੇ ਦੀ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੁਣ ਇਹ 45000 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਾਂ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਐਮਸੀਐਕਸ 'ਤੇ ਸੋਨੇ ਦਾ ਭਾਅ 0.3% ਦੀ ਗਿਰਾਵਟ ਦੇ ਨਾਲ 44,400 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ ਦਾ ਵਾਅਦਾ 0.6% ਦੀ ਗਿਰਾਵਟ ਦੇ ਨਾਲ 65,523 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਹੈ।
ਹੁਣ ਤੱਕ 12000 ਰੁਪਏ ਸਸਤਾ ਹੋਇਆ ਸੋਨਾ
ਸੋਨਾ ਪਿਛਲੇ 10 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ, ਉਸ ਸਮੇਂ ਤੋਂ ਇਸਦੀ ਕੀਮਤ ਤਕਰੀਬਨ 12000 ਰੁਪਏ ਘੱਟ ਗਈ ਹੈ। ਜ਼ਿਕਰਯੋਗ ਹੈ ਕਿ ਅਗਸਤ 2020 ਵਿਚ ਸੋਨਾ 56,200 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀਆਂ ਕੀਮਤਾਂ ਘੱਟ ਕੇ ਕਈ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) 'ਤੇ ਸੋਨੇ ਦੀ ਕੀਮਤ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ' 'ਚ 44,589 ਦੇ ਪੱਧਰ 'ਤੇ ਬੰਦ ਹੋਈ।
ਇਹ ਵੀ ਪੜ੍ਹੋ: OPEC ਦੇ ਫ਼ੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਲੱਗੀ ਅੱਗ, ਟੁੱਟੀ ਸਸਤੇ ਈਂਧਣ ਦੀ ਉਮੀਦ
ਅੱਜ 10 ਗ੍ਰਾਮ ਸੋਨੇ ਦਾ ਭਾਅ
ਸੋਨੇ ਦੀਆਂ ਕੀਮਤਾਂ ਅੱਜ ਦਿੱਲੀ ਬੁਲੀਅਨ ਮਾਰਕੀਟ ਵਿਚ ਪ੍ਰਤੀ 10 ਗ੍ਰਾਮ 44,400 ਰੁਪਏ 'ਤੇ ਪਹੁੰਚ ਗਈਆਂ ਹਨ ਜਿਹੜਾ ਕਿ 10 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 9 ਮਹੀਨੇ ਦੇ ਹੇਠਲੇ ਪੱਧਰ 'ਤੇ ਹੈ। ਸਪਾਟ ਸੋਨਾ 0.2% ਦੀ ਗਿਰਾਵਟ ਦੇ ਨਾਲ 1,693.79 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਇਹ ਵੀ ਪੜ੍ਹੋ: ਰੇਲਵੇ ਨੇ ਪਲੇਟਫਾਰਮ ਟਿਕਟ ਦੀ ਕੀਮਤ 5 ਗੁਣਾ ਵਧਾਈ, ਰੇਲ ਗੱਡੀਆਂ ਦੇ ਕਿਰਾਏ ਵਿਚ ਵੀ ਕੀਤਾ ਵਾਧਾ
ਸਿਲਵਰ ਦੀਆਂ ਕੀਮਤਾਂ ਦਾ ਹਾਲ
ਚਾਂਦੀ ਦੀ ਗੱਲ ਕਰੀਏ ਤਾਂ ਇਹ ਸੋਨੇ ਦੇ ਉਲਟ ਰੁਖ਼ ਦਰਸਾ ਰਹੀ ਹੈ। ਐਮ.ਸੀ.ਐਕਸ. 'ਤੇ ਸ਼ੁੱਕਰਵਾਰ ਨੂੰ ਚਾਂਦੀ ਮਾਮੂਲੀ ਤੇਜ਼ੀ ਨਾਲ 65,931 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਖੁੱਲ੍ਹੀ। ਵੀਰਵਾਰ ਨੂੰ ਇਹ 65921 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ।
ਬਜਟ ਦੇ ਐਲਾਨ ਤੋਂ ਬਾਅਦ ਕੀਮਤਾਂ ਵਿਚ ਲਗਾਤਾਰ ਗਿਰਾਵਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ 2021 ਦੇ ਪ੍ਰਸਤਾਵਾਂ ਵਿਚ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਵਿਚ ਭਾਰੀ ਕਟੌਤੀ ਦੀ ਘੋਸ਼ਣਾ ਕੀਤੀ ਹੈ। ਸੀਤਾਰਮਨ ਨੇ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਵਿਚ 5 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਹੁਣ ਸੋਨੇ ਅਤੇ ਚਾਂਦੀ 'ਤੇ 12.5 ਪ੍ਰਤੀਸ਼ਤ ਦੀ ਬਜਾਏ, ਸਿਰਫ 7.5 ਪ੍ਰਤੀਸ਼ਤ ਦਰਾਮਦ ਦੀ ਅਦਾਇਗੀ ਕਰਨੀ ਪਏਗੀ। ਇਸ ਘੋਸ਼ਣਾ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ। ਭਾਰਤ ਵੱਡੇ ਪੱਧਰ 'ਤੇ ਸੋਨੇ ਦੀ ਦਰਾਮਦ ਕਰਦਾ ਹੈ। ਚੀਨ ਤੋਂ ਬਾਅਦ ਭਾਰਤ ਸੋਨੇ ਦਾ ਸਭ ਤੋਂ ਵੱਡਾ ਖਰੀਦਦਾਰ ਹੈ।
ਇਹ ਵੀ ਪੜ੍ਹੋ: ਨੀਤਾ ਅੰਬਾਨੀ ਦਾ ਐਲਾਨ - ਮੁਲਾਜ਼ਮਾਂ ਅਤੇ ਉਨ੍ਹਾਂ ਪਰਿਵਾਰ ਦੇ ਟੀਕਾਕਰਨ ਦਾ ਖ਼ਰਚ ਚੁੱਕੇਗੀ ਰਿਲਾਇੰਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Facebook ਦਾ ਵੱਡਾ ਫ਼ੈਸਲਾ: ਸਿਆਸੀ ਵਿਗਿਆਪਨਾਂ ਤੇ ਲੱਗੀ ਪਾਬੰਦੀ ਨੂੰ ਲੈ ਕੇ ਫਿਰ ਬਦਲਿਆ ਆਪਣਾ ਸਟੈਂਡ
NEXT STORY