ਬਿਜ਼ਨੈੱਸ ਡੈਸਕ : ਅੱਜ ਦੇ ਸਮੇਂ 'ਚ ਫਿਕਸਡ ਡਿਪਾਜ਼ਿਟ (FD) 'ਚ ਚੰਗਾ ਰਿਟਰਨ ਮਿਲ ਰਿਹਾ ਹੈ। SBM ਬੈਂਕ 3 ਸਾਲ 2 ਦਿਨਾਂ ਦੀ FD 'ਤੇ 8.25 ਫ਼ੀਸਦੀ ਦੇ ਕਰੀਬ ਵਿਆਜ ਦੇ ਰਿਹਾ ਹੈ, ਜਦਕਿ RBL ਬੈਂਕ 18 ਤੋਂ 24 ਮਹੀਨਿਆਂ ਦੀ FD 'ਤੇ 8.1 ਫ਼ੀਸਦੀ ਦੇ ਕਰੀਬ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਯੂਨਿਟੀ ਸਮਾਲ ਫਾਈਨਾਂਸ ਬੈਂਕ 1,001 ਦਿਨਾਂ ਤੋਂ ਵੱਧ ਦੀ FD 'ਤੇ 9 ਫ਼ੀਸਦੀ ਤੱਕ ਦੇ ਵਿਆਜ ਦੀ ਖ਼ਾਸ ਪੇਸ਼ਕਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ
ਮਾਹਿਰਾਂ ਦਾ ਕਹਿਣਾ ਹੈ ਕਿ FD 'ਤੇ ਇੰਨਾ ਜ਼ਿਆਦਾ ਵਿਆਜ ਕਦੇ ਨਹੀਂ ਮਿਲਿਆ ਹੈ ਅਤੇ ਇਹ ਪੜਾਅ ਜਲਦੀ ਹੀ ਖ਼ਤਮ ਹੋ ਸਕਦਾ ਹੈ। ਜੇਕਰ ਐਮਰਜੈਂਸੀ ਲਈ ਵੱਡੀ ਰਕਮ ਰੱਖਣ ਵਾਲੇ ਨਿਵੇਸ਼ਕ FD ਰਾਹੀਂ ਉੱਚ ਵਿਆਜ ਦਰਾਂ ਦਾ ਲਾਭ ਲੈਣਾ ਚਾਹੁੰਦੇ ਹਨ, ਤਾਂ ਉਹ ਇਹ ਤਰੀਕਾ ਅਪਣਾ ਸਕਦੇ ਹਨ। ਸੇਵਾਮੁਕਤ ਲੋਕਾਂ ਲਈ ਇਹ ਤਰੀਕਾ ਕਾਰਗਰ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਆਮ ਤੌਰ 'ਤੇ ਥੋੜ੍ਹੇ ਸਮੇਂ ਲਈ ਹੀ ਨਿਵੇਸ਼ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਨਿਵੇਸ਼ਕ ਬੁਲੇਟ ਰਣਨੀਤੀ ਨੂੰ ਵੀ ਅਪਣਾ ਸਕਦੇ ਹਨ, ਜਿਸ ਵਿੱਚ ਇੱਕੋ ਤਾਰੀਖ਼ ਨੂੰ ਮਿਆਦ ਪੂਰੀ ਹੋਣ ਦੇ ਨਾਲ ਕਈ ਐੱਫ.ਡੀ. ਕਰਵਾਈ ਜਾ ਸਕਦੀ ਹੈ। ਜੀਨਲ ਦਾ ਕਹਿਣਾ ਹੈ, 'ਜੇਕਰ ਐੱਫ.ਡੀਜ਼ ਉਸੇ ਤਰੀਕ ਨੂੰ ਪੂਰੀ ਹੋ ਜਾਣ ਤਾਂ ਇਕ ਵਾਰ 'ਚ ਵੱਡੀ ਰਕਮ ਆ ਜਾਂਦੀ ਹੈ।' ਇਹ ਤਰੀਕਾ ਉਹਨਾਂ ਲਈ ਚੰਗਾ ਹੈ ਜਿਨ੍ਹਾਂ ਨੂੰ ਕਿਸੇ ਖਾਸ ਵਿੱਤੀ ਉਦੇਸ਼ ਲਈ ਇੱਕ ਖਾਸ ਸਮੇਂ 'ਤੇ ਇੱਕਮੁਸ਼ਤ ਰਕਮ ਦੀ ਲੋੜ ਹੁੰਦੀ ਹੈ। ਮੰਨ ਲਓ ਕਿ ਤੁਹਾਡਾ ਬੱਚਾ ਤਿੰਨ ਸਾਲਾਂ ਵਿੱਚ ਕਾਲਜ ਵਿੱਚ ਦਾਖਲਾ ਲੈ ਲਵੇਗਾ, ਯਾਨੀ ਤਿੰਨ ਸਾਲਾਂ ਬਾਅਦ ਤੁਹਾਨੂੰ ਬਹੁਤ ਸਾਰੇ ਪੈਸਿਆਂ ਦੀ ਲੋੜ ਹੋਵੇਗੀ, ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮਦਨ ਟੈਕਸ ਬਚਾਉਣ ਲਈ ਬਹੁਤ ਕੰਮ ਆ ਸਕਦੇ ਹਨ ਤੁਹਾਡੇ ਪਰਿਵਾਰ ਦੇ ਇਹ ਮੈਂਬਰ, ਜਾਣੋ ਕਿਵੇਂ
NEXT STORY