ਜਲੰਧਰ(ਵਿਸ਼ੇਸ਼)– ਆਡੀਆ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਦੱਸਿਆ ਕਿ ਆਡੀ ’ਚ ਅਸੀਂ ਬੀਤੇ 5 ਮਹੀਨਿਆਂ ’ਚ ਮਹੀਨਾ-ਦਰ-ਮਹੀਨਾ ਵਾਧਾ ਦਰਜ ਕੀਤਾ ਹੈ। ਦਸੰਬਰ ’ਚ ਅਸੀਂ ਸਾਲ 2020 ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ। ਸਾਨੂੰ ਉਮੀਦ ਹੈ ਕਿ ਇਹ ਵਾਧਾ ਬਰਕਰਾਰ ਰਹੇਗਾ ਅਤੇ 2021 ’ਚ ਮੰਗ ਬਣੀ ਰਹੇਗੀ। ਅਸੀਂ ਇਸ ਸਾਲ ਲਈ ਕਈ ਟੀਚੇ ਤੈਅ ਕੀਤੇ ਹਨ। ਪੈਟਰੋਲ ਨਾਲ ਚੱਲਣ ਵਾਲੀਆਂ ਕਾਰਾਂ ਲਈ ਤਾਂ ਰਣਨੀਤੀ ਚੰਗੀ ਤਰ੍ਹਾਂ ਸਥਾਪਿਤ ਹੈ ਹੀ, ਹੁਣ ਅਸੀਂ ਭਾਰਤ ’ਚ ਇਲੈਕਟ੍ਰੀਕਲ ਵਾਹਨਾਂ ਦੀ ਰਣਨੀਤੀ ਵੀ ਸ਼ੁਰੂ ਕਰਨ ਲਈ ਬਿਲਕੁਲ ਤਿਆਰ ਹਾਂ। ਭਵਿੱਖ ਲਈ ਸਾਡਾ ਫੋਕਸ ਪ੍ਰੀ-ਓਨਡ ਲਗਜ਼ਰੀ ਕਾਰ ਕਾਰੋਬਾਰ ਅਤੇ ਡਿਜੀਟਲੀਕਰਣ ’ਤੇ ਵੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ 2020 ’ਚ ਕੋਵਿਡ-19 ਕਾਰਣ ਗਾਹਕਾਂ ਦੀ ਧਾਰਣਾ ’ਤੇ ਨਕਾਰਾਤਮਕ ਅਸਰ ਹੋਇਆ ਅਤੇ ਪੂਰੇ ਲਗਜ਼ਰੀ ਕਾਰ ਸੇਗਮੈਂਟ ’ਚ ਸੁਸਤੀ ਰਹੀ। ਇਸ ਤੋਂ ਇਲਾਵਾ ਟੈਕਸ ਦੀ ਉੱਚੀ ਦਰ, ਦਰਾਮਦ ਡਿਊਟੀ ਅਤੇ ਰਜਿਸਟ੍ਰੇਸ਼ਨ ਟੈਕਸ ਵੀ ਇੰਡਸਟਰੀ ’ਤੇ ਪ੍ਰਭਾਵ ਪਾਉਂਦੇ ਰਹਿਣਗੇ। ਭਾਰਤ ’ਚ ਯਾਤਰੀ ਕਾਰਾਂ ਦੀ ਕੁਲ ਵਿਕਰੀ ’ਚ ਲਗਜ਼ਰੀ ਕਾਰਾਂ ਦੀ ਵਿਕਰੀ 1 ਫੀਸਦੀ ਤੋਂ ਵੀ ਘੱਟ ਹੈ।
ਆਡੀ ਏ4 ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ’ਚੋਂ ਇਕ
ਉਨ੍ਹਾਂ ਨੇ ਕਿਹਾ ਕਿ ਆਡੀ ਏ4 ਸਾਡੇ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ’ਚੋਂ ਇਕ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਆਡੀ ਏ4 ਦੀ ਸਫਲਤਾ ਦੀ ਕਹਾਣੀ ਇਸ ਸਾਲ ਅਤੇ ਅੱਗੇ ਆਉਣ ਵਾਲੇ ਸਾਲਾਂ ’ਚ ਵੀ ਜਾਰੀ ਰਹੇਗੀ। ਆਡੀ ਦੀ ਵਿਕਰੀ ਦਾ ਅਨੁਪਾਤ ਮਹਾਨਗਰਾਂ ਅਤੇ ਛੋਟੇ ਸ਼ਹਿਰਾਂ ’ਚ ਅੱਧਾ-ਅੱਧਾ ਹੈ। ਇਸ ਸਾਲ ਵੀ ਸਾਡਾ ਫੋਕਸ ‘ਵਰਕਸ਼ਾਪ-ਫਸਟ’ ਅਪ੍ਰੋਚ ’ਤੇ ਜਾਰੀ ਰਹੇਗਾ ਅਤੇ ਅਸੀਂ ਆਡੀ ਅਪਰੂਵਡ : ਪਲੱਸ ਪ੍ਰੀਓਨਡ ਕਾਰ ਬਿਜ਼ਨੈੱਸ ’ਤੇ ਵੀ ਧਿਆਨ ਜਾਰੀ ਰੱਖਾਂਗੇ।
‘ਮਾਯ ਆਡੀ ਕਨੈਕਟ’ ਪੇਸ਼ ਕਰਨ ਵਾਲੀ ਪਹਿਲੀ ਲਗਜ਼ਰੀ ਕਾਰ ਨਿਰਮਾਤਾ ਆਡੀ
ਉਨ੍ਹਾਂ ਨੇ ਕਿਹਾ ਕਿ ਆਡੀ ਇੰਡੀਆ ਪਹਿਲੀ ਲਗਜ਼ਰੀ ਕਾਰ ਨਿਰਮਾਤਾ ਹੈ, ਜਿਸ ਨੇ ਡਿਜੀਟਲਾਈਜੇਸ਼ਨ ਰੋਡਮੈਪ ‘ਮਾਯ ਆਡੀ ਕਨੈਕਟ’ ਪੇਸ਼ ਕੀਤਾ ਸੀ। ਇਸ ਐਪ ਦਾ ਨਵਾਂ ਐਡੀਸ਼ਨ ਗਾਹਕ ਸੁਰੱਖਿਆ, ਡਰਾਈਵਰ ਦੇ ਵਰਤਾਓ ਦੀ ਜਾਣਕਾਰੀ, ਆਡੀ ਕਾਨਸੀਰਜ ਫੈਸਿਲਿਟੀ, ਜੀਓ ਲੋਕੇਸ਼ਨ ਅਤੇ ਪਹਿਲਾਂ ਤੋਂ ਮੌਜੂਦ ਸਰਵਿਸ ਬੁਕਿੰਗ ਵਰਗੇ ਫੀਚਰਸ ਨਾਲ ਭਰਪੂਰ ਹੈ। ਸੰਭਾਵਿਤ ਗਾਹਕ ਅਤੇ ਪ੍ਰਸ਼ੰਸਕ ਕਈ ਫੀਚਰਸ ਤੱਕ ਅਕਸੈੱਸ ਪਾ ਸਕਦੇ ਹਨ, ਜਿਨ੍ਹਾਂ ’ਚ ਆਰਗਮੈਂਟਿਡ ਰਿਅਲਿਟੀ, ਟੈਸਟ ਡਰਾਈਵ ਰਿਕਵੈਸਟ ਦੀ ਪਲੇਸਮੈਂਟ, ਪ੍ਰੋਡਕਟ ਬ੍ਰੌਸ਼ਰ ਅਤੇ ਸਰਵਿਸ ਕਾਸਟ ਕੈਲਕੁਲੇਟਰ ਆਦਿ ਸ਼ਾਮਲ ਹਨ।
ਈ-ਟ੍ਰਾਨ ਦੇ ਲਾਂਚ ਨੂੰ ਲੈ ਕੇ ਅਸੀਂ ਉਤਸ਼ਾਹਿਤ
ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤੀ ਬਾਜ਼ਾਰ ’ਚ ਆਡੀ ਈ-ਟ੍ਰਾਨ ਦੇ ਲਾਂਚ ਅਤੇ ਇਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ। ਆਡੀ ਈ-ਟ੍ਰਾਨ ਦੇ ਲਾਂਚ ’ਤੇ ਕੰਮ ਚੱਲ ਰਿਹਾ ਹੈ ਅਤੇ ਅਸੀਂ ਛੇਤੀ ਇਸ ਦੀ ਆਮਦ ਦੀ ਖਬਰ ਤੁਹਾਨੂੰ ਦੇਵਾਂਗੇ। ਤਕਨਾਲੌਜੀ, ਸਪੇਸ ਅਤੇ ਕੰਫਰਟ ਦਾ ਮੇਲ ਆਡੀ ਈ-ਟ੍ਰਾਨ ਇਕ ਲਗਜ਼ਰੀ ਇਲੈਕਟ੍ਰਿਕ ਐੱਸ. ਯੂ. ਵੀ. ਹੈ। ਇਸ ਨੂੰ ਡਰਾਈਵ ਕਰਨਾ ਬਹੁਤ ਹੀ ਅਨੰਦਮਈ ਹੈ ਅਤੇ ਰੋਜ਼ਾਨਾ ਵਰਤੋਂ ਲਈ ਬਹੁਤ ਸ਼ਾਨਦਾਰ ਕਾਰ ਹੈ। ਇਲੈਕਟ੍ਰਿਕ ਮੋਬਿਲਿਟੀ ਨੂੰ ਇਕ ਪ੍ਰੀਮੀਅਮ ਤਜ਼ਰਬਾ ਬਣਾਉਣ ਲਈ ਇਸ ਨੂੰ ਵਿਆਪਕ ਅਤੇ ਭਰੋਸੇਮੰਦ ਚਾਰਜਿੰਗ ਬਦਲਾਂ ਅਤੇ ਇੰਟੈਲੀਜੈਂਟ ਸਲਿਊਸ਼ਨਸ ਨਾਲ ਪੇਸ਼ ਕੀਤਾ ਜਾਏਗਾ।
Bitcoin 'ਤੇ ਲੱਗੇਗਾ ਟੈਕਸ, ਇਸੇ ਵਿੱਤੀ ਸਾਲ 'ਚ ਕਰਨਾ ਹੋਵੇਗਾ ਭੁਗਤਾਨ
NEXT STORY