ਨਵੀਂ ਦਿੱਲੀ - ਸਾਲ 2023 ਦਾ ਜੁਲਾਈ ਮਹੀਨਾ ਖ਼ਤਮ ਹੋਣ 'ਚ ਕੁਝ ਹੀ ਦਿਨ ਬਚੇ ਹਨ। ਇਸ ਤੋਂ ਬਾਅਦ ਅਗਸਤ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਅਗਸਤ ਮਹੀਨੇ 'ਚ ਸੁਤੰਤਰਤਾ ਦਿਵਸ, ਪਾਰਸੀ ਨਵਾਂ ਸਾਲ, ਰੱਖੜ ਪੁੰਨਿਆ ਵਰਗੇ ਕਈ ਤਿਉਹਾਰ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਸ ਕਾਰਨ ਅਗਸਤ ਮਹੀਨੇ 'ਚ 14 ਦਿਨ ਬੈਂਕ ਬੰਦ ਰਹਿਣ ਬਾਰੇ ਜਾਣਕਾਰੀ ਮਿਲੀ ਹੈ। ਜੇਕਰ ਤੁਸੀਂ ਅਗਸਤ ਮਹੀਨੇ 'ਚ ਬੈਂਕ ਦਾ ਕੋਈ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਨੂੰ ਜਲਦੀ ਪੂਰਾ ਕਰੋ। ਬੈਂਕ ਜਾਣ ਤੋਂ ਪਹਿਲਾਂ, ਛੁੱਟੀਆਂ ਦੀ ਸੂਚੀ ਇੱਕ ਵਾਰ ਜ਼ਰੂਰ ਚੈੱਕ ਕਰੋ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ
ਜਾਣੋ ਸਾਲ 2023 ਦੇ ਅਗਸਤ ਮਹੀਨੇ ਵਿਚ ਬੈਂਕ ਦੀਆਂ ਛੁੱਟੀਆਂ ਬਾਰੇ
6 ਅਗਸਤ 2023 - ਐਤਵਾਰ, ਹਫਤਾਵਾਰੀ ਛੁੱਟੀ
8 ਅਗਸਤ 2023 - ਮੰਗਲਵਾਰ ਤੇਂਦੌਂਗ ਲਹੋ ਰਮ ਫਾਤ, ਗੰਗਟੋਕ ਵਿੱਚ ਬੈਂਕ ਛੁੱਟੀ।
12 ਅਗਸਤ, 2023 - ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਛੁੱਟੀ।
13 ਅਗਸਤ 2023 - ਐਤਵਾਰ, ਹਫਤਾਵਾਰੀ ਛੁੱਟੀ
15 ਅਗਸਤ 2023 - ਮੰਗਲਵਾਰ ਸੁਤੰਤਰਤਾ ਦਿਵਸ ਕਾਰਨ ਰਾਸ਼ਟਰੀ ਛੁੱਟੀ
16 ਅਗਸਤ 2023- ਬੁੱਧਵਾਰ ਪਾਰਸੀ ਨਵੇਂ ਸਾਲ, ਬੇਲਾਪੁਰ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ ਰਹਿਣਗੇ।
18 ਅਗਸਤ, 2023 - ਸ਼ੁੱਕਰਵਾਰ ਸ਼੍ਰੀਮੰਤ ਸੰਕਰਦੇਵ ਦੀ ਤਾਰੀਖ, ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।
20 ਅਗਸਤ 2023 - ਐਤਵਾਰ, ਹਫਤਾਵਾਰੀ ਛੁੱਟੀ
26 ਅਗਸਤ 2023- ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਛੁੱਟੀ।
27 ਅਗਸਤ 2023 - ਐਤਵਾਰ, ਹਫਤਾਵਾਰੀ ਛੁੱਟੀ
28 ਅਗਸਤ, 2023 - ਪਹਿਲਾ ਓਨਮ, ਕੋਚੀ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
29 ਅਗਸਤ 2023- ਤਿਰੂਓਨਮ, ਕੋਚੀ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
30 ਅਗਸਤ 2023 - ਰੱਖੜੀ
31 ਅਗਸਤ 2023 - ਸ਼੍ਰੀ ਨਰਾਇਣ ਗੁਰੂ ਜਯੰਤੀ/ਪੰਗ-ਲਹਬਸੋਲ, ਦੇਹਰਾਦੂਨ, ਗੰਗਟੋਕ, ਕਾਨਪੁਰ, ਕੋਚੀ, ਲਖਨਊ ਅਤੇ ਤਿਰੂਵਨੰਤਪੁਰਮ 'ਤੇ ਬੈਂਕ ਬੰਦ ਰਹਿਣਗੇ।
ਬੈਂਕ ਦੀ ਛੁੱਟੀ ਦੌਰਾਨ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਜ਼ਰੂਰੀ ਕੰਮ
ਬੈਂਕ ਬੰਦ ਹੋਣ ਕਾਰਨ ਤੁਹਾਨੂੰ ਜ਼ਰੂਰੀ ਕੰਮ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਜਿਹੇ 'ਚ ਤੁਸੀਂ UPI, ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਆਪਣਾ ਜ਼ਰੂਰੀ ਕੰਮ ਨਿਪਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਨਕਦੀ ਕਢਵਾਉਣ ਲਈ ATM ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : 5ਜੀ ਦੀ ਰਫਤਾਰ ਨਾਲ ਦੌੜਿਆ ਰਿਲਾਇੰਸ ਜੀਓ ਦਾ ਮੁਨਾਫਾ, ਇੰਝ ਰਹੇ ਟੈਲੀਕਾਮ ਕੰਪਨੀ ਦੇ ਆਂਕੜੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AI ਦੀ ਵਰਤੋਂ ਨਾਲ ਨੌਕਰੀਆਂ ਘੱਟ ਨਹੀਂ ਹੁੰਦੀਆਂ, ਕੰਮ ਦੀ ਪ੍ਰਕਿਰਤੀ ਬਦਲਦੀ ਹੈ : ਦਿਨੇਸ਼ ਅੱਗਰਵਾਲ
NEXT STORY