ਨਵੀਂ ਦਿੱਲੀ (ਭਾਸ਼ਾ) – ਆਨਲਾਈਨ ਥੋਕ ਵਪਾਰ (ਬੀ2ਬੀ) ਮੰਚ ਇੰਡੀਆ ਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦਿਨੇਸ਼ ਅੱਗਰਵਾਲ ਨੇ ਕਿਹਾ ਕਿ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਨਾਲ ਬੀ2ਬੀ ਨੈੱਟਵਰਕਿੰਗ ਦਾ ਘੇਰਾ ਵਧ ਗਿਆ ਹੈ, ਜਿਸ ਨਾਲ ਖੇਤਰ ’ਚ ਵਧੇਰੇ ਵਰਕਫੋਰਸ ਦੀ ਲੋੜ ਅਚਾਨਕ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਉਤਪਾਦਾਂ ਅਤੇ ਸੇਵਾਵਾਂ ਦੀ ਸਪਲਾਈ ਕਰਨ ਵਾਲੇ ਮੰਚ ਇੰਡੀਆ ਮਾਰਟ ਨੇ ਵੁਆਇਸ ਸਰਚ, ਮਿਸ਼ਰਿਤ ਭਾਸ਼ਾ ਅਤੇ ਗਲਤ ਲਿਖੇ ਗਏ ਸ਼ਬਦਾਂ ਦੇ ਅਨੁਵਾਦ ਜਿਵੇਂ ਏ. ਆਈ. ਐਪ ਦੀ ਵਰਤੋਂ ਨਾਲ ਸਬੰਧਤ ਲੋਕਾਂ ਨੂੰ ਜੋੜਨ ਦੇ ਆਪਣੇ ਅਨੁਪਾਤ ’ਚ ਸੁਧਾਰ ਕੀਤਾ ਹੈ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ, ਕੀਮਤਾਂ ਨੇ ਕੱਢਵਾਏ ਹੰਝੂ
ਅੱਗਰਵਾਲ ਨੇ ਕਿਹਾ ਕਿ ਵੁਆਇਸ ਸਰਚ ਏ. ਆਈ. ਤੋਂ ਪਹਿਲਾਂ ਸੰਭਵ ਨਹੀਂ ਸੀ। ਆਵਾਜ਼ ਪਛਾਣਨਾ ਪਿਛਲੇ ਤਿੰਨ ਤੋਂ ਪੰਜ ਸਾਲਾਂ ’ਚ ਹੀ ਸੰਭਵ ਹੋਇਆ ਹੈ। ਤਸਵੀਰ ਪਛਾਣ ਜਾਂ ਤਸਵੀਰ ਵਰਗੀਕਰਣ ਚੰਗਾ ਨਹੀਂ ਸੀ ਅਤੇ ਅੱਜ ਵੀ ਇਸ ’ਚ ਸੁਧਾਰ ਹੋ ਰਿਹਾ ਹੈ। ਅਤੇ ਅਸੀਂ ਦੁਨੀਆ ਭਰ ਵਿਚ ਹੋ ਰਹੇ ਵੱਖ-ਵੱਖ ਏ. ਆਈ. ਇਨੋਵੇਸ਼ਨਸ ਦੇ ਮਾਧਿਅਮ ਰਾਹੀਂ ਇਸ ਦੀ ਹੋਰ ਵਰਤੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੰਪਨੀ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਹਰ ਤਿਮਾਹੀ ’ਚ ਲਗਭਗ 200 ਕਰਮਚਾਰੀਆਂ ਨੂੰ ਨੌਕਰੀ ਦੇਣਾ ਜਾਰੀ ਰੱਖਿਆ ਹੈ। ਕੰਪਨੀ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਪਿਛਲੇ 18 ਮਹੀਨਿਆਂ ਵਿਚ ਮੰਚ ’ਤੇ ਲਗਭਗ 60,000 ਗਾਹਕ ਜੋੜਦੇ ਹੋਏ 2.80 ਲੱਖ ਯੂਜ਼ਰਸ ਦੀ ਇਤਿਹਾਸਿਕ ਪ੍ਰਾਪਤੀ ਹਾਸਲ ਕਰ ਲਈ ਹੈ। ਅੱਗਰਵਾਲ ਨੇ ਕਿਹਾ ਕਿ ਮੰਚ ’ਤੇ ਵਧੇ ਟ੍ਰੈਫਿਕ ਦੀ ਸੇਵਾ ਲਈ ਕੰਪਨੀ ਨੂੰ ਹਰ ਸਾਲ ਆਪਣੇ ਵਰਕਫੋਰਸ ’ਚ ਲਗਭਗ 1000 ਲੋਕਾਂ ਨੂੰ ਜੋੜਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ SubWay ਨੇ ਸਲਾਦ ਅਤੇ ਸੈਂਡਵਿਚ ’ਚੋਂ ਹਟਾਇਆ ਟਮਾਟਰ
NEXT STORY