ਮੁੰਬਈ– ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਐਲਾਨ ਤੋਂ ਬਾਅਦ ਹੁਣ ਬੈਂਕ ਜਾਂ ਡਿਜੀਟਲ ਪਲੇਟਫਾਰਮ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਯੂ. ਪੀ. ਆਈ. ਰਾਹੀਂ ਕਿਸੇ ਬਿੱਲ ਦਾ ਆਟੋ ਭੁਗਤਾਨ ਕਰਨ ਤੋਂ ਪਹਿਲਾਂ ਗਾਹਕ ਤੋਂ ਇਜਾਜ਼ਤ ਮੰਗਣਗੇ। ਇਹ ਵਿਵਸਥਾ 1 ਅਕਤੂਬਰ ਤੋਂ ਲਾਗੂ ਹੋ ਜਾਏਗੀ।
ਹੁਣ ਬੈਂਕਾਂ ਦੇ ਨਾਲ ਹੀ ਪੇਅ. ਟੀ. ਐੱਮ. ਅਤੇ ਗੂਗਲ ਪੇਅ ਵਰਗੇ ਡਿਜੀਟਲ ਪਲੇਟਫਾਰਮ ਕਿਸੇ ਕਿਸ਼ਤ ਜਾਂ ਬਿੱਲ ਦਾ ਆਟੋ ਭੁਗਤਾਨ ਕਰਨ ਤੋਂ ਪਹਿਲਾਂ ਗਾਹਕ ਤੋਂ ਇਜਾਜ਼ਤ ਲੈਣਗੇ। ਬਿਨਾਂ ਇਜਾਜ਼ਤ ਦੇ ਉਹ ਬੈਂਕ ਖਾਤੇ ’ਚੋਂ ਰਾਸ਼ੀ ਨਹੀਂ ਕੱਟ ਸਕਣਗੇ। ਇਸ ਸਬੰਧ ’ਚ ਆਰ. ਬੀ. ਆਈ. ਵਲੋਂ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ ਬੈਂਕ ਜਾਂ ਡਿਜੀਟਲ ਪਲੇਟਫਾਰਮ ਨੂੰ ਭੁਗਤਾਨ ਦੀ ਮਿਤੀ ਤੋਂ 5 ਦਿਨ ਪਹਿਲਾਂ ਗਾਹਕਾਂ ਨੂੰ ਮੋਬਾਇਲ ਫੋਨ ’ਤੇ ਮੈਸੇਜ ਭੇਜ ਕੇ ਸੂਚਿਤ ਕਰਨਾ ਹੋਵੇਗਾ। ਨਾਲ ਹੀ ਭੁਗਤਾਨ ਤੋਂ 24 ਘੰਟੇ ਪਹਿਲਾਂ ਵੀ ਗਾਹਕ ਨੂੰ ਸੂਚਨਾ ਦੇਣੀ ਹੋਵੇਗੀ। ਗਾਹਕਾਂ ਨੂੰ ਭੇਜੇ ਜਾਣ ਵਾਲੇ ਮੈਸੇਜ ’ਚ ਭੁਗਤਾਨ ਦੀ ਮਿਤੀ, ਕਿਵੇਂ ਪੈਸਾ ਭੇਜਣਾ ਹੈ, ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਦੀ ਆਟੋ ਡੈਬਿਟ ਵਿਵਸਥਾ ’ਚ ਬਦਲਾਅ ਕਰਨ ਦਾ ਮੁੱਖ ਟੀਚਾ ਗਾਹਕਾਂ ਨੂੰ ਸੰਭਾਵਿਤ ਧੋਖਾਦੇਹੀ ਤੋਂ ਬਚਾਉਣਾ ਹੈ।
ਨਿਵੇਸ਼ਕਾਂ ਅਤੇ ਕਾਰੋਬਾਰਾਂ ਲਈ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ
NEXT STORY