ਨਵੀਂ ਦਿੱਲੀ—ਨਿੱਜੀ ਖੇਤਰ ਦੀ ਬੀਮਾ ਕੰਪਨੀ ਅਵੀਵਾ ਲਾਈਫ ਇੰਸ਼ੋਰੈਂਸ ਭਾਰਤ ਦੇ ਟਾਪ 10 ਸਭ ਤੋਂ ਭਰੋਸੇਯੋਗ ਬ੍ਰਾਂਡਾਂ ਦੀ ਜਗ੍ਹਾਂ ਬਣਾਉਣ 'ਚ ਕਾਮਯਾਬ ਰਹੀ। ਇਸ ਸੂਚੀ 'ਚ ਅਵੀਵਾ ਨੂੰ ਅੱਠਵੇਂ ਪਾਇਦਾਨ 'ਤੇ ਰੱਖਿਆ ਗਿਆ ਹੈ। ਟਰੱਸਟ ਰਿਸਰਚ ਐਡਵਾਈਜ਼ਰੀ ਨੇ ਆਪਣੀ ਰਿਪੋਰਟ 'ਚ ਇਹ ਗੱਲ ਕਹੀ। ਕੰਪਨੀ ਨੇ ਬੁਲੇਟਿਨ 'ਚ ਕਿਹਾ ਕਿ ਅਵੀਵਾ ਭਾਰਤ ਦੀ ਸਭ ਤੋਂ ਭਰੋਸੇਮੰਦ ਨਿੱਜੀ ਜੀਵਨ ਬੀਮਾ ਕੰਪਨੀ ਹੈ। ਟੀ.ਆਰ.ਏ. ਦੀ ਆਪਣੀ ਬ੍ਰਾਂਡ ਟਰੱਸਟ ਰਿਪੋਰਟ 2019 'ਚ ਕ੍ਰਮਵਾਰ ਡੇਲ, ਜੀਪ, ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.), ਐਮਾਜ਼ੋਨ, ਐਪਲ ਆਈਫੋਨ, ਸੈਮਸੰਗ, ਐਲ.ਜੀ., ਅਵੀਵਾ ਲਾਈਫ ਇੰਸ਼ੋਰੈਂਸ ਦੀ ਮਾਰਕਟਿੰਗ ਪ੍ਰਮੁੱਖ ਅੰਜਲੀ ਮਲਹੋਤਰਾ ਨੇ ਇਕ ਬੁਲੇਟਿਨ 'ਚ ਕਿਹਾ ਕਿ ਇਹ ਕਾਮਯਾਬੀ ਕੰਪਨੀ ਦੇ ਗਾਹਕਾਂ ਅਤੇ ਹਿੱਸੇਦਾਰਾਂ ਦੇ ਮਜ਼ਬੂਤ ਵਿਸ਼ਵਾਸ ਦਾ ਪ੍ਰਤੀਕ ਹੈ। ਟੀ.ਆਰ.ਏ. ਰਿਸਰਚ ਦੇ ਸੀ.ਈ.ਓ.ਐੱਨ. ਚੰਦਰਮੌਲੀ ਨੇ ਕਿਹਾ ਕਿ ਅਵੀਵਾ ਨੇ ਆਪਣੇ ਗਾਹਕਾਂ ਦਾ ਵਿਸ਼ਵਾਸ ਹਾਸਲ ਕਰਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਕਾਰਨ ਕਰਕੇ ਇਸ ਸਾਲ ਭਾਰਤ ਦੇ ਟਾਪ 10 ਸਭ ਤੋਂ ਭਰੋਸੇਮੰਦ ਬ੍ਰਾਂਡਸ 'ਚ ਸ਼ਾਮਲ ਹੋਇਆ ਹੈ।
ਚੌਕਸੀ ਦੇ ਖਿਲਾਫ ਨੇ ਦਾਇਰ ਕੀਤਾ ਹਲਫਨਾਮਾ, ਭਾਰਤ ਲਿਆਉਣ ਲਈ ਏਅਰ ਐਂਬੂਲੈਂਸ ਦੇਣ ਨੂੰ ਤਿਆਰ
NEXT STORY