ਨਵੀਂ ਦਿੱਲੀ—ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ 18 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਉਣ ਦੀ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਯੋਜਨਾ ਇਕਵਟੀ ਸ਼ੇਅਰ, ਵਿਦੇਸ਼ੀ ਕੰਪਨੀਆਂ ਦੇ ਸ਼ੇਅਰ ਖਰੀਦਣ ਲਈ ਪ੍ਰਤੀਭੂਤੀ ਅਤੇ ਪਰਿਵਰਤਿਤ ਪ੍ਰਤੀਭੂਤੀ ਜਾਰੀ ਕਰ ਇਹ ਪੂੰਜੀ ਜੁਟਾਉਣ ਦੀ ਹੈ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਸ਼ਨੀਵਾਰ ਨੂੰ ਹੋਈ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਜ਼ਰਵ ਬੈਂਕ ਦੀ ਸੰਪਤੀ ਗੁਣਵੱਤਾ ਸਮੀਖਿਆ ਨਾਲ ਐਕਸਿਸ ਬੈਂਕ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਨਿੱਜੀ ਬੈਂਕਾਂ 'ਚੋਂ ਇਕ ਹੈ। ਇਸ ਯੋਜਨਾ ਨੂੰ ਅਜੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ।
ਰੇਲਵੇ ਦੇਣ ਜਾ ਰਿਹਾ ਹੈ ਇਹ ਸੌਗਾਤ, ਹੁਣ ਸਫਰ ਕਰਦੇ ਨਹੀਂ ਹੋਵੋਗੇ ਬੋਰ
NEXT STORY