ਮੁੰਬਈ — ਮੋਦੀ ਸਰਕਾਰ ਦੀ ਜਨ ਅਰੋਗ ਯੋਜਨਾ(ਆਯੁਸ਼ਮਾਨ ਭਾਰਤ) ਦੇ ਤਹਿਤ ਦੇਸ਼ ਦੇ ਗਰੀਬ ਲੋਕਾਂ ਨੂੰ ਕਈ ਸੌਗਾਤਾਂ ਮਿਲ ਸਕਦੀਆਂ ਹਨ। ਰਾਸ਼ਟਰੀ ਸਿਹਤ ਅਥਾਰਟੀ ਜਲਦੀ ਹੀ ਆਯੁਸ਼ਮਾਨ ਯੋਜਨਾ ਦੇ ਤਹਿਤ ਕੈਂਸਰ ਦਾ ਇਲਾਜ ਅਤੇ ਗੋਡਾ ਬਦਲਵਾਉਣ ਵਰਗੀਆਂ ਪ੍ਰਮੁੱਖ ਸਰਜਰੀਆਂ ਦੀ ਸਹੂਲਤ ਮੁਹੱਈਆ ਕਰਵਾ ਸਕਦੀ ਹੈ। ਜ਼ਿਕਰਯੋਗ ਹੈ ਕਿ ਯੋਜਨਾ ਦੇ ਤਹਿਤ ਦੇਸ਼ ਦੇ 10 ਕਰੋੜ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਬੀਮਾ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਸਤੰਬਰ ਦੇ ਮਹੀਨੇ ’ਚ ਮਿਲ ਸਕਦੀ ਹੈ ਮਨਜ਼ੂਰੀ
ਰਾਸ਼ਟਰੀ ਸਿਹਤ ਅਥਾਰਟੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦਿੱਤੇ ਜਾਣ ਵਾਲੇ 1300 ਮੈਡੀਕਲ ਪੈਕੇਜ ਦੀ ਸਮੀਖਿਆ ਲਈ ਨੀਤੀ ਆਯੋਗ ਦੇ ਮੈਂਬਰ ਪ੍ਰੋਫੈਸਰ ਵਿਨੋਦ. ਕੇ. ਪਾਲ ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ’ਚ ਸਿਹਤ ਸਕੱਤਰ ਅਤੇ ਆਯੁਸ਼ਮਾਨ ਭਾਰਤ ਦੇ ਸੀ.ਈ.ਓ. ਵੀ ਸ਼ਾਮਲ ਹਨ। ਕਮੇਟੀ ਨੇ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਂਸਰ ਕੇਅਰ ਅਤੇ ਇੰਪਲਾਂਟ ਸਰਜਰੀ ਵਰਗੀਆਂ ਸਹੂਲਤਾਂ ਵੀ ਲਾਭਪਾਤਰਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਕਮੇਟੀ ਨੇ ਇਲਾਜ ਦੇ ਬਦਲੇ ਹਸਪਤਾਲਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ’ਚ ਵੀ ਬਦਲਾਅ ਦੀ ਸਿਫਾਰਸ਼ ਕੀਤੀ ਹੈ। ਰਿਪੋਰਟ ਦੇ ਤਹਿਤ 200 ਪੈਕਜ ਦੇ ਭੁਗਤਾਨ ਵਾਧੇ ਅਤੇ 63 ਪੈਕੇਡ ਦੇ ਭੁਗਤਾਨ ’ਚ ਕਮੀ ਕੀਤੀ ਜਾ ਰਹੀ ਹੈ। ਕਮੇਟੀ ਵਲੋਂ ਤਿਆਰ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ 11 ਸਤੰਬਰ ਨੂੰ ਰਾਸ਼ਟਰੀ ਸਿਹਤ ਅਥਾਰਟੀ ਦੀ ਗਵਰਨਿੰਗ ਬਾਡੀ ਦੀ ਬੈਠਕ ’ਚ ਰੱਖਿਆ ਜਾਵੇਗਾ। ਇਸ ਬੈਠਕ ਵਿਚ ਹੀ ਇਨ੍ਹਾਂ ਸਿਫਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਮੋਤੀਆਬਿੰਦ ਆਪਰੇਸ਼ਨ ਦੀ ਸਹੂਲਤ ਹੋ ਸਕਦੀ ਹੈ ਬੰਦ
ਕਮੇਟੀ ਨੇ ਯੋਜਨਾ ਦੇ ਤਹਿਤ ਦਿੱਤੀ ਜਾ ਰਹੀ ਮੋਤੀਆਬਿੰਦ ਆਪਰੇਸ਼ਨ ਦੀ ਸਹੂਲਤ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਆਯੁਸ਼ਮਾਨ ਭਾਰਤ ਦੇ ਤਹਿਤ ਸਿਹਤ ਸਹੂਲਤਾਂ ਲੈਣ ਵਾਲਿਆਂ ਨੂੰ ਦੋਹਰੇ ਲਾਭ ਤੋਂ ਰੋਕਣ ਲਈ ਕੋਈ ਸਿਸਟਮ ਨਹÄਂ ਹੈ ਜਦੋਂਕਿ ਹੋਰ ਸਿਹਤ ਸਹੂਲਤਾਂ ਦੇ ਤਹਿਤ ਵੀ ਮੋਤੀਆਬਿੰਦ ਆਪਰੇਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਅਜਿਹੇ ’ਚ ਆਯੁਸ਼ਮਾਨ ਭਾਰਤ ਦੇ ਤਹਿਤ ਮੋਤੀਆਬਿੰਦ ਆਪਰੇਸ਼ਨ ਦੀ ਸਹੂਲਤ ਬੰਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਰਾਸ਼ਟਰੀ ਅੰਧਕਾਰ ਨਿਵਾਰਨ ਪ੍ਰੋਗਰਾਮ ਦੇ ਤਹਿਤ ਸਰਕਾਰ ਮੁਫਤ ਮੋਤੀਆਬਿੰਦ ਆਪਰੇਸ਼ਨ ਦੀ ਸਹੂਲਤ ਦੇ ਰਹੀ ਹੈ।
NCLT ਦਾ ਰਿਐਲਟੀ ਕੰਪਨੀ 3ਸੀ ਪ੍ਰਾਜੈਕਟਸ ਦੇ ਖਿਲਾਫ ਦੀਵਾਲਾ ਕਾਰਵਾਈ ਦਾ ਨਿਰਦੇਸ਼
NEXT STORY