ਚੰਡੀਗੜ੍ਹ— ਕੋਰੋਨਾ ਦੀ ਦਵਾਈ 'ਕੋਰੋਨਿਲ' ਬਣਾਉਣ ਦੇ ਦਾਅਵੇ ਦੇ ਬਾਅਦ ਤੋਂ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਬਾਬਾ ਰਾਮਦੇਵ ਅਤੇ ਉਸਦੀ ਪਤੰਜਲੀ ਆਯੁਰਵੈਦ ਕੰਪਨੀ ਖ਼ਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਅਪਰਾਧਿਕ ਕੇਸ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿਚ ਬਾਬਾ ਰਾਮਦੇਵ ਉੱਤੇ ਮਿਲਾਵਟੀ ਦਵਾਈਆਂ ਵੇਚਣ ਅਤੇ ਕਤਲ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕੇਸ ਰਾਸ਼ਟਰੀ ਖਪਤਕਾਰ ਭਲਾਈ ਪਰਿਸ਼ਦ, ਚੰਡੀਗੜ੍ਹ ਦੇ ਸਕੱਤਰ ਬਿਕਰਮਜੀਤ ਸਿੰਘ ਵਲੋਂ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਬਾਬਾ ਰਾਮਦੇਵ ਖਿਲਾਫ ਆਈਪੀਸੀ ਦੀ ਧਾਰਾ 275, ਧਾਰਾ 276 ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ 'ਚ ਅਦਾਲਤ 29 ਜੂਨ ਸੋਮਵਾਰ ਨੂੰ ਸੁਣਵਾਈ ਕਰੇਗੀ।
ਇਹ ਵੀ ਪੜ੍ਹੋ- ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ
ਦੇਸ਼ ਦੇ ਵੱਖ-ਵੱਖ ਵਿਭਾਗਾਂ ਵਲੋਂ ਭੇਜੇ ਜਾ ਰਹੇ ਨੋਟਿਸ
ਜਦੋਂ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵਲੋਂ ਕੋਰੋਨਿਲ ਦਵਾਈ ਬਾਰੇ ਸਬੂਤ ਮੰਗੇ ਗਏ ਹਨ ਅਤੇ ਪਤੰਜਲੀ ਕੋਲੋਂ ਲੋੜੀਂਦੀ ਜਾਣਕਾਰੀ ਲੈਣ ਲਈ ਇੱਕ ਨੋਟਿਸ ਵੀ ਭੇਜਿਆ ਗਿਆ ਹੈ। ਇੰਨਾ ਹੀ ਨਹੀਂ ਉਤਰਾਖੰਡ ਆਯੁਰਵੈਦਿਕ ਵਿਭਾਗ ਨੇ ਬਾਬਾ ਰਾਮਦੇਵ ਨੂੰ ਕੋਰੋਨਾ ਦੀ ਦਵਾਈ ਦੇ ਦਾਅਵੇ ਅਤੇ ਗਲਤ ਲਾਇਸੈਂਸ ਬਾਰੇ ਵੀ ਨੋਟਿਸ ਭੇਜਿਆ ਹੈ।
ਇਸ ਦੇ ਨਾਲ ਹੀ ਜੈਪੁਰ ਸਥਿਤ ਨਿਮਜ਼ ਯੂਨੀਵਰਸਿਟੀ ਦੇ ਸੰਸਥਾਪਕ ਡਾ: ਬਲਬੀਰ ਤੋਮਰ ਨੇ ਵੀ ਕੋਰੋਨਿਲ ਸੰਬੰਧੀ ਆਪਣਾ ਬਿਆਨ ਬਦਲਿਆ ਹੈ। ਉਸਨੇ ਕਿਹਾ ਕਿ ਉਸਦੀ ਯੂਨੀਵਰਸਿਟੀ ਵਿਚ ਕੋਰੋਨਿਲ ਦਾ ਕੋਈ ਟ੍ਰਾਇਲ ਨਹੀਂ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਕਿ ਕਿਵੇਂ ਬਾਬਾ ਰਾਮਦੇਵ ਨੇ ਕਿਵੇਂ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਣ ਵਾਲੀ ਦਵਾਈ ਨੂੰ ਕੋਰੋਨਾ ਦੀ ਦਵਾਈ ਦੱਸ ਦਿੱਤਾ।
ਇਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੀ ਨਿਮਜ਼ ਨੂੰ ਕੋਰੋਨਿਲ ਦਵਾਈ ਦੀ ਜਾਂਚ ਲਈ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਹੁਣ ਪਤੰਜਲੀ ਦੇ ਸੀਈਓ ਆਚਾਰਿਆ ਬਾਲਾਕ੍ਰਿਸ਼ਨ ਨੇ ਟਵਿੱਟਰ 'ਤੇ ਕੋਰੋਨਿਲ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਹਨ।
ਉਸਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਕਿ, “ਨਿਮਜ਼ ਯੂਨੀਵਰਸਿਟੀ ਵਿਖੇ ਕੋਰੋਨਾ-ਪਾਜ਼ੇਟਿਵ ਮਰੀਜ਼ਾਂ ਉੱਤੇ ਸਫਲ ਕਲੀਨਿਕਲ ਟ੍ਰਾਇਲ ਅਸ਼ਵਗੰਧਾ, ਗਿਲੋਏ ਘਨਵਤੀ ਅਤੇ ਤੁਲਸੀ ਘਨਵਟੀ ਦੀਆਂ ਘਣਤਾਵਾਂ ਤੋਂ ਬਣੀਆਂ ਦਵਾਈਆਂ ਦੀ ਨਿਰਧਾਰਤ ਮਾਤਰਾ ਵਿਚ ਟ੍ਰਾਇਲ ਕੀਤਾ ਗਿਆ। ਨਤੀਜੇ 23 ਜੂਨ 2020 ਨੂੰ ਜਨਤਕ ਕੀਤੇ ਗਏ ਸਨ।'
ਇਸ ਤੋਂ ਬਾਅਦ, ਉਸਨੇ ਹੋਰ ਵੀ ਬਹੁਤ ਸਾਰੇ ਟਵੀਟ ਕੀਤੇ ਹਨ ਅਤੇ ਝੂਠੇ ਬਿਆਨਾਂ ਬਾਰੇ ਆਪਣੀ ਤਰਫੋਂ ਸਪਸ਼ਟੀਕਰਨ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ- ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ
ਵਿਗਿਆਪਨਾਂ ’ਤੇ ਰੋਕ ਦਾ ਵਿਖਿਆ ਅਸਰ, Facebook ਦੇ ਸ਼ੇਅਰ ’ਚ ਭਾਰੀ ਗਿਰਾਵਟ
NEXT STORY