ਨਵੀਂ ਦਿੱਲੀ- ਨਿੱਜੀ ਖੇਤਰ ਦੀ ਹਾਊਸਿੰਗ ਫਾਈਨਾਂਸ ਕੰਪਨੀ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ (ਬੀ. ਐੱਚ. ਐੱਫ. ਐੱਲ.) ਨੇ ਆਪਣਾ ਰਿਹਾਇਸ਼ੀ ਕਰਜ਼ਾ ਸਸਤਾ ਕਰ ਦਿੱਤਾ ਹੈ। ਕੰਪਨੀ ਹੁਣ ਆਪਣੇ ਗਾਹਕਾਂ ਨੂੰ 6.90 ਫ਼ੀਸਦੀ ਦੀ ਸ਼ੁਰੂਆਤੀ ਦਰ ਤੋਂ ਰਿਹਾਇਸ਼ੀ ਕਰਜ਼ ਪ੍ਰਦਾਨ ਕਰੇਗੀ।
ਘਰ ਖ਼ਰੀਦਦਾਰ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਦੀ ਵੈੱਬਸਾਈਟ ਰਾਹੀਂ 3.5 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਅਪਲਾਈ ਕਰ ਸਕਦੇ ਹਨ।
ਬੀ. ਐੱਚ. ਐੱਫ. ਐੱਲ. ਨੇ ਇਕ ਬਿਆਨ ਵਿਚ ਕਿਹਾ ਕਿ ਵਿਆਜ ਦਰਾਂ ਵਿਚ ਕਟੌਤੀ ਹੁਣ ਗਾਹਕਾਂ ਲਈ ਮਕਾਨ ਦੀ ਕੀਮਤ ਘਟਾਏਗੀ। ਉੱਥੇ ਹੀ, ਉਨ੍ਹਾਂ ਨੂੰ ਹਰ ਮਹੀਨੇ ਘੱਟ ਈ. ਐੱਮ. ਆਈ. ਦਾ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਦਾ ਮਹੀਨਾਵਾਰ ਬਜਟ ਵੀ ਨਹੀਂ ਵਿਗੜੇਗਾ। ਇਸ ਤੋਂ ਇਲਾਵਾ ਰਿਹਾਇਸ਼ੀ ਕਰਜ਼ ਦੀ ਮਿਆਦ ਦੇ ਅੰਤ ਤੱਕ ਉਨ੍ਹਾਂ ਨੂੰ ਵਿਆਜ ਦੇ ਤੌਰ 'ਤੇ ਅਦਾ ਕੀਤੀ ਗਈ ਰਕਮ ਵਿਚ ਵੀ ਵੱਡਾ ਫਾਇਦਾ ਮਿਲੇਗਾ। ਕੰਪਨੀ ਨੇ ਕਿਹਾ ਕਿ ਵਿਆਜ ਦਰਾਂ ਵਿਚ ਹਰ ਕਟੌਤੀ ਕਰਜ਼ੇ ਦੀ ਕੀਮਤ ਨੂੰ ਸਿੱਧਾ ਘਟਾਉਂਦੀ ਹੈ ਅਤੇ ਇਸ ਨਾਲ ਗਾਹਕਾਂ ਨੂੰ ਫਾਇਦਾ ਮਿਲਦਾ ਹੈ। ਕੰਪਨੀ ਨੇ ਕਿਹਾ ਕਿ ਵੱਖ-ਵੱਖ ਕੀਮਤ ਦੇ ਕਰਜ਼ 'ਤੇ ਵਿਆਜ ਦਰ ਵੱਖ ਰੱਖੀ ਗਈ ਹੈ। ਗੌਰਤਲਬ ਹੈ ਕਿ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਬਜਾਜ ਫਾਈਨਾਂਸ ਲਿਮਟਿਡ ਦੀ 100 ਫ਼ੀਸਦੀ ਸਹਾਇਕ ਕੰਪਨੀ ਹੈ।
UK-ਕੈਨੇਡਾ ਮੌਜੂਦਾ ਯੂਰਪੀ ਸੰਘ ਦੀਆਂ ਸ਼ਰਤਾਂ 'ਤੇ ਵਪਾਰ ਜਾਰੀ ਰੱਖਣ ਲਈ ਸਹਿਮਤ
NEXT STORY