ਮੁੰਬਈ—ਨਿੱਜੀ ਖੇਤਰ ਦੇ ਬੈਂਕ ਬੰਧਨ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ 18 ਫੀਸਦੀ ਵਧ ਕੇ 331 ਕਰੋੜ ਰੁਪਏ ਹੋ ਗਿਆ ਹੈ। ਇਸ ਦੌਰਾਨ ਕੰਪਨੀ ਦੀ ਵਿਆਜ ਨਾਲ ਹੋਣ ਵਾਲੀ ਆਮਦਨ ਅਤੇ ਗੈਰ-ਵਿਆਜ ਆਮਦਨ ਦੋਵਾਂ 'ਚ ਕਾਫੀ ਵਾਧਾ ਹੋਇਆ ਹੈ।
ਕੰਪਨੀ ਨੇ ਕਿਹਾ ਕਿ ਇਸ ਵਾਰ ਦੂਜੀ ਤਿਮਾਹੀ 'ਚ ਹੋਣ ਵਾਲੀ ਆਮਦਨ ਇਕ ਸਾਲ ਪਹਿਲਾਂ ਦੇ 569 ਕਰੋੜ ਰੁਪਏ ਤੋਂ ਕਰੀਬ 22 ਫੀਸਦੀ ਵਧ ਕੇ 694 ਕਰੋੜ ਰੁਪਏ ਹੋ ਗਈ ਹੈ ਜਦਕਿ ਗੈਰ-ਵਿਆਜ ਆਮਦਨ 66.42 ਫੀਸਦੀ ਵਧ ਕੇ 223 ਕਰੋੜ ਰੁਪਏ ਹੋ ਗਈ ਹੈ। ਪਿਛਲੇ ਸਾਲ ਇਹ ਆਮਦਨ 134 ਕਰੋੜ ਰੁਪਏ ਰਹੀ ਸੀ।
ਇਸ ਸਾਲ ਸਤੰਬਰ ਤਿਮਾਹੀ 'ਚ ਬੈਂਕ ਦਾ ਚਾਲੂ ਖਾਤਾ ਅਤੇ ਬਚਤ ਖਾਤਾ ਜਮ੍ਹਾ ਸੀ. ਏ. ਐੱਸ. ਏ. ਕੁੱਲ ਜਮ੍ਹਾ ਰਾਸ਼ੀ ਦਾ 28.18 ਫੀਸਦੀ ਹੋ ਗਿਆ ਹੈ। ਇਸ ਸਾਲ ਪਹਿਲਾਂ ਇਹ 16.71 ਫੀਸਦੀ ਸੀ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਚੰਦਰ ਸ਼ੇਖਰ ਘੋਸ਼ ਨੇ ਕਿਹਾ ਕਿ ਪ੍ਰਬੰਧਨ ਨੇ ਪ੍ਰਸਤਾਵਿਤ ਆਈ. ਪੀ. ਓ. ਲਈ ਬੈਂਕਰਾਂ ਦੀ ਨਿਯੁਕਤੀ ਕਰ ਲਈ ਹੈ। ਬੰਧਨ ਬੈਂਕ ਪਹਿਲੀ ਅਜਿਹੀ ਮਾਈਕਰੋ ਫਾਈਨੈਂਸ ਇਕਾਈ ਹੈ, ਜਿਸ ਨੇ ਜੂਨ 2015 'ਚ ਖੁਦ ਨੂੰ ਬੈਂਕ ਦੇ ਰੂਪ 'ਚ ਬਦਲਿਆ ਸੀ।
ਜੈੱਟ ਏਅਰਵੇਜ਼ ਨੇ 30 ਮਹਿੰਗੇ ਪਾਇਲਟਾਂ ਨੂੰ ਭੇਜਿਆ ਵਾਪਸ
NEXT STORY