ਨਵੀਂ ਦਿੱਲੀ - ਬੈਂਗਲੁਰੂ ਅਧਾਰਿਤ ਇਲਕਟ੍ਰਿਕ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਬਾਊਂਸ ਮੋਬਿਲਿਟੀ ਨੇ ਨਵੇਂ ਈ-ਸਕੂਟਰ ਪੇਸ਼ ਕੀਤੇ ਹਨ। ਇਸ ਸਕੂਟਰ ਨੂੰ ਸਬਸਕ੍ਰਿਪਸ਼ਨ ਅਤੇ ਲਾਂਗ ਟਰਮ ਰੈਂਟਲ ਤਹਿਤ ਸਿਰਫ਼ ਬੈਂਗਲੁਰੂ ਸ਼ਹਿਰ ਵਿਚ ਹੀ ਉਪਲ੍ਰਬਧ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਇਲੈਕਟ੍ਰਿਕ ਸਕੂਟਰ ਨੂੰ ਪੂਰੀ ਤਰ੍ਹਾਂ ਦੇਸ਼ ਵਿਚ ਹੀ ਬਣਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਕੂਟਰ ਇਕ 100 ਸੀਸੀ ਦੀ ਮੋਪੇਡ ਜਿੰਨਾ ਹੀ ਸਮਰੱਥ ਹੈ। ਇਸ ਉੱਤੇ ਦੋ ਲੋਕ ਆਸਾਨੀ ਨਾਲ ਬੈਠ ਕੇ ਯਾਤਰਾ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸਕੂਟਰ ਦੇ ਅੱਗੇ ਅਤੇ ਰਿਅਰ ਵਿਚ ਡਿਸਕ ਬ੍ਰੇਕ ਮਿਲਦੀ ਹੈ।
ਖ਼ਾਸ ਤੌਰ ਤੇ ਸ਼ਹਿਰਾਂ ਲਈ ਤਿਆਰ ਕੀਤਾ ਗਿਆ ਹੈ ਇਹ ਸਕੂਟਰ
ਇਹ ਸਕੂਟਰ ਸ਼ਹਿਰ ਵਿਚ ਘੱਟ ਗਤੀ ਦੀ ਰਾਈਡ ਲਈ ਤਿਆਰ ਕੀਤਾ ਗਿਆ ਹੈ ਇਸ ਲਈ ਇਸ ਦੀ ਸਪੀਡ 25 ਤੋਂ 30 ਪ੍ਰਤੀ ਘੰਟਾ ਦੱਸੀ ਗਈ ਹੈ। ਪੂਰੀ ਤਰ੍ਹਾਂ ਚਾਰਜ ਹੋ ਜਾਣ ਤੋਂ ਬਾਅਦ ਇਹ ਸਕੂਟਰ 60 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਵਿਚ ਡਿਟੈਚੇਬਲ ਬੈਟਰੀ ਲਗਾਈ ਗਈ ਹੈ ਜਿਸ ਨੂੰ ਤੁਸੀਂ ਸਕੂਟਰ ਵਿਚੋਂ ਕੱਢ ਕੇ ਚਾਰਜ ਲਈ ਲਗਾ ਸਕੋਗੇ।
ਇਹ ਵੀ ਪੜ੍ਹੋ : ਲੋਕਾਂ ਨੂੰ Tesla ਦੀ ਕਾਰ ਤੋਂ ਜ਼ਿਆਦਾ ਪਸੰਦ ਆ ਰਹੀ ਹੈ ਇਹ ਛੋਟੀ ਅਤੇ ਸਸਤੀ ਕਾਰ
ਬੈਂਗਲੁਰੂ ਵਿਚ ਚਾਰਜਿੰਗ ਸਟੇਸ਼ਨ ਲਗਾ ਰਹੀ ਹੈ ਕੰਪਨੀ
ਬਾਊਂਸ ਕੰਪਨੀ ਬੈਂਗਲੁਰੂ ਵਿਚ ਆਪਣੇ ਸਕੂਟਰਾਂ ਲਈ ਚਾਰਜਿੰਗ ਸਟੇਸ਼ਨ ਲਗਾ ਰਹੀ ਹੈ ਜਿਥੇ ਤੁਸੀਂ ਬੈਟਰੀ ਨੂੰ ਫੁੱਲ ਚਾਰਜ ਦੇ ਨਾਲ ਸਵੈਪ ਵੀ ਕਰ ਸਕੋਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੈਟਰੀ ਨੂੰ ਇਕ ਮਿੰਟ ਵਿਚ ਸਵੈਪ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਸਕੂਟਰ ਨੂੰ 46,000 ਰੁਪਏ ਵਿਚ ਵੀ ਖ਼ਰੀਦ ਸਕਦੇ ਹੋ ਪਰ ਸਕੂਟਰ ਦੀ ਕੀਮਤ ਵਿਚ ਬੈਟਰੀ ਦੀ ਕੀਮਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਗਾਹਕ ਨੂੰ ਸਕੂਟਰ ਦੀ ਬੈਟਰੀ ਲੀਜ਼ 'ਤੇ ਹੀ ਉਪਲੱਬਧ ਕੀਤੀ ਜਾਵੇਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਕੂਟਰ ਦੀ ਕੀਮਤ ਘੱਟ ਰੱਖੀ ਜਾ ਸਕੇ।
ਇਹ ਵੀ ਪੜ੍ਹੋ : ਹੁਣ Telegram 'ਤੇ ਬਦਲੇਗਾ Chat ਦਾ ਢੰਗ, ਨਵੇਂ ਫੀਚਰਜ਼ ਵੇਖ ਕੇ ਭੁੱਲ ਜਾਵੋਗੇ Whatsapp
ਮੌਜੂਦਾ ਸਮੇਂ ਵਿਚ ਕੰਪਨੀ ਬੈਂਗਲੁਰੂ ਵਿਚ 22,000 ਅਤੇ ਹੈਦਰਾਬਾਦ ਵਿਚ 5,000 ਸਕੂਟਰਾਂ ਦੇ ਨਾਲ ਆਪਣੀ ਰਾਈਡ ਬੁਕਿੰਗ ਸੇਵਾ ਦੇ ਰਹੀ ਹੈ। ਭਵਿੱਖ ਵਿਚ ਕੰਪਨੀ ਦੀ ਯੋਜਨਾ ਹੋਰ ਵੱਡੇ ਸ਼ਹਿਰਾਂ ਵਿਚ ਸੇਵਾਵਾਂ ਸ਼ੁਰੂ ਕਰਨ ਦੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਸਕੂਟਰ ਰੈਂਟਲ ਪਲੇਟਫਾਰਮ 'ਤੇ ਤਿੰਨ ਤਰੀਕਿਆਂ ਦੇ ਰਾਈਡ- ਸ਼ਾਰਟ ਟਰਮ ਰੈਂਟਲ, ਲਾਂਗ ਟਰਮ ਰੈਂਟਲ ਅਤੇ ਰਾਈਡ ਸ਼ੇਅਰ ਰੈਂਟਲ ਦੇ ਰਹੀ ਹੈ। ਸ਼ਾਰਟ ਟਰਮ ਰੈਂਟਲ ਤਹਿਤ ਸਕੂਟਰਾਂ ਨੂੰ 2 ਤੋਂ 12 ਘੰਟਿਆਂ ਦੀ ਮਿਆਦ ਲਈ ਬੁੱਕ ਕੀਤਾ ਜਾ ਸਕਦਾ ਹੈ, ਲਾਂਗ ਟਰਮ ਰੈਂਟਲ ਤਹਿਤ 15 ਤੋਂ 45 ਦਿਨਾਂ ਲਈ ਇਨ੍ਹਾਂ ਸਕੂਟਰਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ ਸਾਰੇ ਸਕੂਟਰਾਂ ਨੂੰ ਰਾਈਡ ਤੋਂ ਪਹਿਲਾਂ ਸੈਨੇਟਾਈਜ਼ ਵੀ ਕਰਦੀ ਹੈ।
ਇਹ ਵੀ ਪੜ੍ਹੋ : Tata Nexon ਦੀ ਟੱਕਰ ਚ ਆ ਰਹੀ ਹੈ ਮਹਿੰਦਰਾ ਦੀ ਇਹ ਇਲੈਕਟ੍ਰਿਕ ਕਾਰ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲੋਕਾਂ ਨੂੰ Tesla ਦੀ ਕਾਰ ਤੋਂ ਜ਼ਿਆਦਾ ਪਸੰਦ ਆ ਰਹੀ ਹੈ ਇਹ ਛੋਟੀ ਅਤੇ ਸਸਤੀ ਕਾਰ
NEXT STORY