ਨਵੀਂ ਦਿੱਲੀ— ਸਰਕਾਰੀ ਖੇਤਰ ਦਾ ਦਿੱਗਜ ਬੜੌਦਾ ਬੈਂਕ ਜਲਦ ਹੀ ਇਕ ਆਨਲਾਈਨ ਬਾਜ਼ਾਰ ਖੋਲ੍ਹਣ ਜਾ ਰਿਹਾ ਹੈ, ਜਿੱਥੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਅਤੇ ਖੇਤੀ ਨਾਲ ਸੰਬੰਧਤ ਕਈ ਪ੍ਰਾਡਕਟਸ ਪੇਸ਼ ਕੀਤੇ ਜਾਣਗੇ।
ਬੜੌਦਾ ਬੈਂਕ ਦੀ ਯੋਜਨਾ ਗਾਹਕਾਂ ਦੀਆਂ ਰੋਜ਼ਾਨਾ ਲੋੜਾਂ ਤੇ ਲਾਈਫ ਸਟਾਈਲ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸੇਵਾਵਾਂ ਨੂੰ ਪੂਰਾ ਕਰਨ ਲਈ ਇਕ ਆਨਲਾਈਨ ਮਾਰਕੀਟ ਪਲੇਸ ਖੋਲ੍ਹਣ ਦੀ ਹੈ। ਬੈਂਕ 'ਡਿਜੀਟਲ ਕਾਮਰਸ ਪਲੇਟਫਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ।
ਬੈਂਕ ਨੇ ਕਿਹਾ ਕਿ ਉਹ ਆਪਣੇ ਈ-ਕਾਮਰਸ ਪਲੇਟਫਾਰਮ 'ਤੇ ਵੱਖ-ਵੱਖ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਅਤੇ ਖੇਤੀ-ਸੰਬੰਧੀ ਉਤਪਾਦਾਂ ਦੀ ਪੇਸ਼ਕਸ਼ ਕਰੇਗਾ। ਪਾਰਟਨਰ ਦਾ ਕੰਮ ਖਰੀਦ, ਪ੍ਰੋਮੋਸ਼ਨ ਅਤੇ ਹੋਰ ਸੇਵਾਵਾਂ ਦਾ ਪ੍ਰਬੰਧਨ ਕਰਨਾ ਹੋਵੇਗਾ। ਉੱਥੇ ਹੀ, ਬੜੌਦਾ ਬੈਂਕ ਖੇਤੀ ਨਾਲ ਸੰਬੰਧਤ ਉਤਪਾਦਾਂ 'ਚ ਫਸਲੀ ਕਰਜ਼ਾ, ਖੇਤੀ ਮਸ਼ੀਨਰੀ ਤੇ ਖਾਦਾਂ ਆਦਿ ਨਾਲ ਸੰਬੰਧਤ ਲੋਨ ਇਸ ਪਲੇਟਫਾਰਮ 'ਤੇ ਲੋਕਾਂ ਨੂੰ ਪੇਸ਼ ਕਰੇਗਾ। ਸੋਨੇ ਦੇ ਬਦਲੇ ਲੋਨ ਤੋਂ ਲੈ ਕੇ ਬੀਮਾ ਪ੍ਰਾਡਕਟਸ ਵੀ ਇਸ ਪਲੇਟਫਾਰਮ 'ਤੇ ਉਪਲੱਬਧ ਹੋਣਗੇ। ਇਨ੍ਹਾਂ ਸਭ ਦੇ ਇਲਾਵਾ ਸਰਕਾਰੀ ਗੋਲਡ ਬਾਂਡ ਤੇ ਹੋਰ ਨਿਵੇਸ਼ ਸੰਬੰਧੀ ਸਕੀਮਾਂ ਵੀ ਗਾਹਕ ਖਰੀਦ ਸਕਣਗੇ।
ਵਿਜੇ ਮਾਲਿਆ ਨੂੰ ਵੱਡਾ ਝਟਕਾ, ਜਾਇਦਾਦ ਜ਼ਬਤ ਦੀ ਪ੍ਰਕਿਰਿਆ ਰੋਕਣ ਦੀ ਮੰਗ HC ਨੇ ਕੀਤੀ ਰੱਦ
NEXT STORY