ਨਵੀਂ ਦਿੱਲੀ—ਵਿਜੇ ਮਾਲਿਆ ਵਰਗੇ ਡਿਫਾਲਟਰਸ ਤੋਂ ਬਚਣ ਲਈ ਗੁਜਰਾਤ ਦੇ ਕੁਝ ਬੈਂਕ ਚਿਹਰਾ ਪੜ੍ਹ ਕੇ ਧੋਖਾਧੜੀ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਤਿਆਰੀ ਕਰ ਰਹੇ ਹਨ। ਬੈਂਕਾਂ ਨੇ ਗੁਜਰਾਤ ਫਰੈਂਸਿਕ ਸਾਇੰਸ ਯੂਨੀਵਰਸਿਟੀ ਤੋਂ ਇਸ ਮਾਮਲੇ 'ਚ ਮਦਦ ਮੰਗੀ ਹੈ ਬੈਂਕਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਇਕ ਮਾਈਕ੍ਰੋ ਮੈਨਿਊਅਲ ਉਪਲੱਬਧ ਕਰਵਾਏ ਜਿਸ ਨਾਲ ਉਹ ਆਪਣੇ ਕਰਮਚਾਰੀਆਂ ਨੂੰ ਮਾਲਿਆ ਵਰਗੇ ਲੋਕਾਂ ਦੀ ਪਛਾਣ ਕਰਨ ਦੀ ਟ੍ਰੇਨਿੰਗ ਦੇ ਸਕਣ।
ਕੀ ਹੈ ਮਾਈਕ੍ਰੋ ਐਕਸਪ੍ਰੈੱਸ
ਮਾਈਕ੍ਰੋ ਐਕਸਪ੍ਰੈੱਸ਼ਨ ਸੈਕਿੰਡ ਦੇ 25ਵੇਂ ਹਿੱਸੇ 'ਚ ਚਿਹਰੇ ਦੇ ਐਕਸਪ੍ਰੈੱਸ਼ਨ 'ਚ ਹੋਣ ਵਾਲੇ ਬਦਲਾਅ ਹਨ। ਇਹ ਅਵਿਸ਼ਵਾਸੀ ਹੁੰਦੇ ਹਨ ਅਤੇ ਵਿਅਕਤੀ ਦੀਆਂ ਸਹੀ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ। ਇਹ ਬਦਲਾਅ ਕਿਸੇ ਨੂੰ ਜਾਣ-ਬੁੱਝ ਕੇ ਲੁਕਾਉਣ ਦੇ ਕਾਰਨ ਵੀ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਮਾਈਕ੍ਰੋ ਐਕਸਪ੍ਰੈੱਸ਼ਨ ਨੂੰ ਕੋਈ ਲੁੱਕਾ ਨਹੀਂ ਸਕਦਾ।
ਬੈਂਕਾਂ ਦੀ ਇਹ ਯੋਜਨਾ ਪਿਕਾਸੋ ਦੇ ਕਿਊਬਿਜ਼ਮ ਸਿਧਾਂਤ ਨਾਲ ਪ੍ਰੇਰਿਤ ਹੈ। 20ਵੀਂ ਸ਼ਤਾਬਦੀ 'ਚ ਮਾਡਰਨ ਆਰਟ ਮੂਵਮੈਂਟ 'ਚ ਪੇਂਟਿੰਗ 'ਚ ਪੂਰੀ ਵਸਤੂ ਨਾ ਹੋ ਕੇ ਇਸ ਨੂੰ ਟੁੱਟੇ ਹੋਏ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਫਿਰ ਇਕੱਠਾ ਕਰਕੇ ਵਸਤੂ ਰੂਪ ਦਿੱਤਾ ਜਾਂਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਚਿਹਰੇ ਦੇ ਐਕਸਪ੍ਰੈੱਸ਼ਨਾਂ ਨੂੰ ਪਛਾਣ ਕੇ ਧੋਖੇਬਾਜ਼ ਲੋਕਾਂ ਤੋਂ ਬਚਿਆ ਜਾ ਸਕਦਾ ਹੈ।
ਭਾਰਤ 'ਚ ਬੈਂਕਾਂ ਦੇ ਵਧਦੇ ਐੱਨ.ਪੀ.ਏ. ਨੂੰ ਲੈ ਕੇ ਸਿਸਟਮ ਪਰੇਸ਼ਾਨ ਹੈ। ਅਜਿਹੇ 'ਚ ਕਈ ਤਕਨੀਕੀ ਤਰੀਕੇ ਵੀ ਕੱਢੇ ਜਾ ਰਹੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਬੈਂਕਾਂ ਨੂੰ ਸਾਵਧਾਨ ਕੀਤਾ ਹੈ। ਉੱਧਰ ਈ.ਡੀ ਵੀ ਸਾਈਬਰ ਸਕਿਓਰਿਟੀ ਅਤੇ ਡਿਜੀਟਲ ਫਰੈਂਸਿਕ ਆਪਰੇਸ਼ਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 14,000 ਕਰੋੜ ਦਾ ਪੀ.ਐੱਨ.ਬੀ. ਘੋਟਾਲਾ ਦੇਸ਼ ਦੇ ਬੈਂਕਾਂ ਦੇ ਇਤਿਹਾਸ 'ਚ ਡੂੰਘਾ ਦਾਗ ਹੈ। ਬੈਂਕ ਹੁਣ ਸੋਚ-ਸਮਝ ਕੇ ਕਦਮ ਰੱਖਣਾ ਚਾਹੁੰਦੇ ਹਨ ਅਤੇ ਅਜਿਹੀ ਧੋਥਾਧੜੀ ਤੋਂ ਬਚਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ।
ਮੋਬਾਇਲ ਪਾਸਪੋਰਟ ਸੇਵਾ ਐਪ: 2 ਦਿਨ 'ਚ 10 ਲੱਖ ਲੋਕਾਂ ਨੇ ਕੀਤੀ ਡਾਊਨਲੋਡ!
NEXT STORY