ਨਵੀਂ ਦਿੱਲੀ : ਨਵਾਂ ਸਾਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਪਰ ਭਾਰਤੀ ਰਿਜ਼ਰਵ ਬੈਂਕ ਨੇ ਜਨਵਰੀ 2022 ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਨਵਰੀ 2022 ਵਿੱਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਜਨਵਰੀ 2022 ਵਿੱਚ 5 ਐਤਵਾਰ ਹਨ। ਅਗਲੇ ਸਾਲ ਜਨਵਰੀ ਦੇ ਮਹੀਨੇ 'ਚ ਨਵੇਂ ਸਾਲ ਦਾ ਜਸ਼ਨ, ਮਕਰ ਸੰਕ੍ਰਾਂਤੀ, ਸਵਾਮੀ ਵਿਵੇਕਾਨੰਦ ਜਯੰਤੀ, ਗਣਤੰਤਰ ਦਿਵਸ ਵਰਗੇ ਕਈ ਮੌਕੇ ਹਨ, ਜਿਨ੍ਹਾਂ 'ਤੇ ਬੈਂਕਾਂ ਵਿਚ ਛੁੱਟੀ ਰਹਿਣ ਵਾਲੀ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਜਨਵਰੀ ਮਹੀਨੇ ਵਿਚ ਹਰੇਕ ਸਥਾਨ 'ਤੇ ਹੀ ਬੈਂਕ 16 ਬੰਦ ਰਹਿਣੇ ਹਨ। ਹਰੇਕ ਸੂਬੇ ਦੀਆਂ ਆਪਣੀਆਂ ਵੱਖ-ਵੱਖ ਛੁੱਟੀਆਂ ਹੁੰਦੀਆਂ ਹਨ।
ਮਹੀਨੇ ਵਿੱਚ ਆਉਣ ਵਾਲੀਆਂ ਕੁਝ ਛੁੱਟੀਆਂ/ਤਿਉਹਾਰ ਕਿਸੇ ਖਾਸ ਰਾਜ ਜਾਂ ਖੇਤਰ ਨਾਲ ਸਬੰਧਤ ਹੁੰਦੇ ਹਨ। ਇਸ ਲਈ ਬੈਂਕ ਛੁੱਟੀਆਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਤੁਸੀਂ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਬੈਂਕ ਜਾਣ ਦੀ ਯੋਜਨਾ ਬਣਾਓ।
ਇਹ ਵੀ ਪੜ੍ਹੋ : ਡੇਢ ਦਹਾਕੇ ਬਾਅਦ ਪਹਿਲੀ ਵਾਰ ਵਧੀ ਪਾਇਲਟਾਂ ਦੀ ਮੰਗ, ਕੰਪਨੀ ਆਫ਼ਰ ਕਰ ਰਹੀ 1 ਕਰੋੜ ਦਾ ਪੈਕੇਜ
ਇਹ ਹੈ ਬੈਂਕ ਛੁੱਟੀਆਂ ਦੀ ਸੂਚੀ
1 ਜਨਵਰੀ: ਨਵੇਂ ਸਾਲ ਦਾ ਦਿਨ (ਆਈਜ਼ੌਲ, ਸ਼ਿਲਾਂਗ, ਚੇਨਈ ਅਤੇ ਗੰਗਟੋਕ ਵਿੱਚ ਬੈਂਕ ਬੰਦ)
2 ਜਨਵਰੀ: ਐਤਵਾਰ
3 ਜਨਵਰੀ: ਨਵੇਂ ਸਾਲ ਦਾ ਜਸ਼ਨ/ਲਾਸੁੰਗ (ਆਈਜ਼ੌਲ ਅਤੇ ਗੰਗਟੋਕ ਵਿੱਚ ਬੈਂਕ ਬੰਦ)
4 ਜਨਵਰੀ: ਲਾਸੁੰਗ (ਗੰਗਟੋਕ ਵਿੱਚ ਬੈਂਕ ਬੰਦ)
8 ਜਨਵਰੀ: ਮਹੀਨੇ ਦਾ ਦੂਜਾ ਸ਼ਨੀਵਾਰ
9 ਜਨਵਰੀ: ਐਤਵਾਰ(ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ)
11 ਜਨਵਰੀ: ਮਿਸ਼ਨਰੀ ਦਿਵਸ (ਆਈਜ਼ੌਲ ਵਿੱਚ ਬੈਂਕ ਬੰਦ)
12 ਜਨਵਰੀ: ਸਵਾਮੀ ਵਿਵੇਕਾਨੰਦ ਜਯੰਤੀ (ਕੋਲਕਾਤਾ ਵਿੱਚ ਬੈਂਕ ਬੰਦ)
14 ਜਨਵਰੀ: ਮਕਰ ਸੰਕ੍ਰਾਂਤੀ/ਪੋਂਗਲ (ਅਹਿਮਦਾਬਾਦ ਅਤੇ ਚੇਨਈ ਵਿੱਚ ਬੈਂਕ ਬੰਦ)
15 ਜਨਵਰੀ: ਉੱਤਰਾਯਣ ਪੁਣਯਕਾਲ ਮਕਰ ਸੰਕ੍ਰਾਂਤੀ ਤਿਉਹਾਰ/ ਮਾਘ ਸੰਕ੍ਰਾਂਤੀ/ ਸੰਕ੍ਰਾਂਤੀ/ ਪੋਂਗਲ/ ਤਿਰੂਵੱਲੂਵਰ ਦਿਨ (ਬੰਗਲੌਰ, ਚੇਨਈ, ਹੈਦਰਾਬਾਦ, ਗੰਗਟੋਕ ਵਿੱਚ ਬੈਂਕ ਬੰਦ)
16 ਜਨਵਰੀ: ਐਤਵਾਰ
18 ਜਨਵਰੀ: ਥਾਈਪੁਸਮ ਤਿਉਹਾਰ (ਚੇਨਈ ਵਿੱਚ ਬੈਂਕ ਬੰਦ)
22 ਜਨਵਰੀ: ਮਹੀਨੇ ਦਾ ਚੌਥਾ ਸ਼ਨੀਵਾਰ
23 ਜਨਵਰੀ: ਐਤਵਾਰ
26 ਜਨਵਰੀ: ਗਣਤੰਤਰ ਦਿਵਸ (ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ)
30 ਜਨਵਰੀ: ਐਤਵਾਰ
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਦੇਸ਼ 'ਚ ਅਰਬਪਤੀਆਂ ਦੀ ਸੰਖਿਆ ਵਧੀ , 85 ਤੋਂ ਵਧ ਕੇ ਹੋਏ 126
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਸਟ੍ਰੇਲੀਆ ਨੇ ਸਾਲ 2021 'ਚ ਚੀਨ ਨੂੰ ਦਿੱਤੇ ਕਈ ਝਟਕੇ, ਰੱਦ ਕੀਤੇ ਬੈਲਟ ਐਂਡ ਰੋਡ ਸਮੇਤ ਕਈ ਸਮਝੌਤੇ
NEXT STORY