ਬਿਜ਼ਨੈੱਸ ਡੈਸਕ : ਤਿਉਹਾਰੀ ਸੀਜ਼ਨ ਦੌਰਾਨ ਕਈ ਛੁੱਟੀਆਂ ਆਉਂਦੀਆਂ ਹਨ। ਇਸ ਹਫ਼ਤੇ ਜਿਥੇ ਦੁਸਹਿਰੇ,ਦੀ ਛੁੱਟੀ ਹੈ ਉਥੇ ਹੀ ਇਸ ਮਹੀਨੇ ਦੀਵਾਲੀ ਦਾ ਤਿਉਹਾਰ ਵੀ ਹੈ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕਈ ਦਿਨ ਬੈਂਕ ਬੰਦ ਰਹਿਣਗੇ। ਅਕਤੂਬਰ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਕੁੱਲ 21 ਦਿਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਡਾ ਬੈਂਕ 'ਚ ਕੋਈ ਕੰਮ ਹੈ ਤਾਂ ਇਹ ਜਾਣ ਲਵੋ ਕਿ ਬੈਂਕ ਕਿਸ ਦਿਨ ਬੰਦ ਰਹਿਣਗੇ ਅਤੇ ਕਿਸ ਦਿਨ ਖੁੱਲ੍ਹੇ।
ਜਾਣੋ ਕਿਸ ਦਿਨ ਕਿਸ ਸ਼ਹਿਰ ਵਿੱਚ ਦੁਸਹਿਰੇ ਦੀ ਹੋਵੇਗੀ ਛੁੱਟੀ?
ਇਸ ਹਫ਼ਤੇ ਦੁਸਹਿਰੇ ਦੀ ਛੁੱਟੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਸਹਿਰੇ ਦੀਆਂ ਛੁੱਟੀਆਂ ਦੀ ਤਰੀਕ ਵੱਖਰੀ ਹੈ। ਆਓ ਜਾਣਦੇ ਹਾਂ ਕਿ ਦੁਸਹਿਰੇ ਕਾਰਨ ਕਿਹੜੇ-ਕਿਹੜੇ ਸ਼ਹਿਰਾਂ 'ਚ ਬੈਂਕ ਕਰਮਚਾਰੀਆਂ ਨੂੰ ਛੁੱਟੀ ਹੋਵੇਗੀ?
ਇਹ ਵੀ ਪੜ੍ਹੋ : ਤੀਸਰੀ ਤਿਮਾਹੀ 'ਚ ਟੈਸਲਾ ਨੇ ਕੀਤੀ 343,830 ਵਾਹਨਾਂ ਦੀ ਰਿਕਾਰਡ ਡਿਲੀਵਰੀ
ਜਾਣੋ ਛੁੱਟੀਆਂ ਦੀ ਪੂਰੀ ਸੂਚੀ
3 ਅਕਤੂਬਰ (ਸੋਮਵਾਰ) ਦੁਰਗਾ ਪੂਜਾ (ਮਹਾ ਅਸ਼ਟਮੀ) ਤ੍ਰਿਪੁਰਾ, ਉੜੀਸਾ, ਸਿੱਕਮ 'ਚ ਬੈਂਕ ਬੰਦ ਰਹੇ। ਮਨੀਪੁਰ, ਬੰਗਾਲ, ਬਿਹਾਰ, ਝਾਰਖੰਡ, ਮੇਘਾਲਿਆ ਅਤੇ ਕੇਰਲ ਵਿੱਚ ਵੀ ਛੁੱਟੀਆਂ।
4 ਅਕਤੂਬਰ (ਮੰਗਲਵਾਰ) ਦੁਰਗਾ ਪੂਜਾ ,ਦੁਸਹਿਰਾ (ਮਹਾਨਵਮੀ), ਸ਼ਸਤਰ ਪੂਜਾ , ਜਨਮ ਵਰ੍ਹੇਗੰਢ ਸ਼੍ਰੀਮੰਤ ਸੰਕਰਦੇਵਾ, ਅਗਰਤਲਾ, ਕਰਨਾਟਕ, ਉੜੀਸਾ, ਸਿੱਕਮ, ਕੇਰਲਾ ਵਿੱਚ ਬੈਂਕ ਬੰਦ ਹਨ। ਮਹਾਰਾਸ਼ਟਰ, ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਮੇਘਾਲਿਆ ਵਿੱਚ ਛੁੱਟੀਆਂ।
5 ਅਕਤੂਬਰ (ਬੁੱਧਵਾਰ) - ਦੁਰਗਾ ਪੂਜਾ , ਦੁਸਹਿਰਾ (ਵਿਜੇ ਦਸ਼ਮੀ) , ਸ਼੍ਰੀਮੰਤ ਸੰਕਰਦੇਵਾ ਦੇ ਜਨਮ ਦਿਨ ,ਮਨੀਪੁਰ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਹਨ। ਤ੍ਰਿਪੁਰਾ, ਉੜੀਸਾ, ਸਿੱਕਮ, ਬੰਗਾਲ, ਬਿਹਾਰ, ਝਾਰਖੰਡ ਵਿੱਚ ਐਤਵਾਰ ਤੋਂ ਬੁੱਧਵਾਰ ਤੱਕ ਬੈਂਕ ਲਗਾਤਾਰ ਬੰਦ ਰਹੇ।
6 ਅਕਤੂਬਰ (ਵੀਰਵਾਰ)- ਦੁਰਗਾ ਪੂਜਾ (ਦਸਾਈ) 'ਤੇ ਸਿੱਕਮ ਦੇ ਗੰਗਟੋਕ 'ਚ ਬੈਂਕ ਬੰਦ ਰਹੇ।
7 ਅਕਤੂਬਰ (ਸ਼ੁੱਕਰਵਾਰ)- ਦੁਰਗਾ ਪੂਜਾ (ਦਸ) 'ਤੇ ਸਿੱਕਮ ਦੇ ਗੰਗਟੋਕ 'ਚ ਬੈਂਕ ਬੰਦ ਰਹੇ।
13 ਅਕਤੂਬਰ- ਕਰਵਾ ਚੌਥ ਕਾਰਨ ਬੈਂਕ ਬੰਦ ਰਹਿਣਗੇ।
14 ਅਕਤੂਬਰ -ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
18 ਅਕਤੂਬਰ -ਗੁਹਾਟੀ ਵਿੱਚ ਕਟੀ ਬਿਹੂ ਦੇ ਮੱਦੇਨਜ਼ਰ ਬੈਂਕ ਬੰਦ ਰਹਿਣਗੇ।
24 ਅਕਤੂਬਰ - ਕਾਲੀ ਪੂਜਾ,ਨਰਕ ਚਤੁਰਦਸ਼ੀ,ਦੀਵਾਲੀ,ਲਕਸ਼ਮੀ ਪੂਜਾ ਕਾਰਨ ਹੈਦਰਾਬਾਦ, ਇੰਫਾਲ ਅਤੇ ਗੰਗਟੋਕ ਨੂੰ ਛੱਡ ਕੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ।
25 ਅਕਤੂਬਰ - ਗੰਗਟੋਕ, ਹੈਦਰਾਬਾਦ, ਇੰਫਾਲ ਅਤੇ ਜੈਪੁਰ ਵਿੱਚ ਲਕਸ਼ਮੀ ਪੂਜਾ,ਦੀਵਾਲੀ,ਗੋਵਰਧਨ ਪੂਜਾ ਕਾਰਨ ਬੈਂਕ ਬੰਦ ਰਹਿਣਗੇ।
26 ਅਕਤੂਬਰ-ਭਾਈ ਦੂਜ ਵਰਗੇ ਤਿਉਹਾਰਾਂ ਕਾਰਨ ਅਹਿਮਦਾਬਾਦ, ਬੰਗਲੌਰ, ਬੇਲਾਪੁਰ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਲਾਂਗ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
27 ਅਕਤੂਬਰ - ਭਾਈ ਦੂਜ,ਚਿੱਤਰਗੁਪਤ ਵਰਗੇ ਤਿਉਹਾਰਾਂ ਕਾਰਨ ਲਖਨਊ, ਕਾਨਪੁਰ, ਇੰਫਾਲ ਅਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
28 ਅਕਤੂਬਰ - ਅਹਿਮਦਾਬਾਦ, ਪਟਨਾ ਅਤੇ ਰਾਂਚੀ ਵਿੱਚ ਬੈਂਕ ਦਾਲਾ ਛਠ,ਸਰਦਾਰ ਵੱਲਭਭਾਈ ਪਟੇਲ ਜਯੰਤੀ ਦੇ ਕਾਰਨ ਬੰਦ ਰਹਿਣਗੇ।
ਤਿਉਹਾਰੀ ਸੀਜ਼ਨ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਮਿਲ ਸਕਦੀ ਹੈ ਵੱਡੀ ਰਾਹਤ
NEXT STORY