ਨਵੀਂ ਦਿੱਲੀ— ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਅੱਜ ਹੀ ਕਰ ਲਓ ਕਿਉਂਕਿ 26 ਜਨਵਰੀ ਤੋਂ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਉੱਥੇ ਹੀ ਤਿੰਨ ਦਿਨ ਛੁੱਟੀ ਹੋਣ ਕਾਰਨ ਏ. ਟੀ. ਐੱਮ. 'ਚ ਵੀ ਪੈਸੇ ਦੀ ਕਮੀ ਹੋ ਸਕਦੀ ਹੈ। ਜੇਕਰ ਤੁਹਾਡੇ ਵੱਲੋਂ ਕਿਸੇ ਕਿਸ਼ਤ ਦਾ ਭੁਗਤਾਨ ਕਰਨ ਦੀ ਤਰੀਕ ਵੀ ਇਸ ਵਿਚਕਾਰ ਹੈ ਤਾਂ ਉਸ ਨੂੰ ਅੱਜ ਹੀ ਜਮ੍ਹਾ ਕਰਾ ਦਿਓ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਬੈਂਕਾਂ 'ਚ ਛੁੱਟੀ ਰਹੇਗੀ, ਜਦੋਂ ਕਿ 27 ਨੂੰ ਚੌਥਾ ਸ਼ਨੀਵਾਰ ਅਤੇ 28 ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ।
ਪੈਸੇ ਕਢਾਉਣ 'ਚ ਹੋ ਸਕਦੀ ਹੈ ਮੁਸ਼ਕਿਲ
ਬੈਂਕਾਂ 'ਚ ਲਗਾਤਾਰ ਤਿੰਨ ਦਿਨ ਛੁੱਟੀ ਹੋਣ ਕਾਰਨ ਜ਼ਿਆਦਾਤਰ ਏ. ਟੀ. ਐੱਮ. ਖਾਲੀ ਹੋ ਸਕਦੇ ਹਨ। ਅਜਿਹੇ 'ਚ ਸੋਚ-ਸਮਝ ਕੇ ਹੀ ਖਰਚ ਕਰਨਾ ਠੀਕ ਹੋਵੇਗਾ। ਜੇਕਰ ਤੁਸੀਂ ਮੋਬਾਇਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਵਰਤਦੇ ਹੋ ਤਾਂ ਤੁਸੀਂ ਆਪਣੇ ਖਰਚ ਨੂੰ ਆਸਾਨੀ ਨਾਲ ਮੈਨੇਜ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਡਿਜੀਟਲ ਟ੍ਰਾਂਜੈਕਸ਼ਨ ਦੀ ਸੁਵਿਧਾ ਨਹੀਂ ਹੈ ਤਾਂ ਫਿਰ ਤੁਹਾਨੂੰ ਸਿੱਧੇ 29 ਜਨਵਰੀ ਤਕ ਉਡੀਕ ਕਰਨੀ ਹੋਵੇਗੀ।
ਉੱਥੇ ਹੀ ਪੀ. ਐੱਨ. ਬੀ. ਵੱਲੋਂ ਆਪਣੇ ਗਾਹਕਾਂ ਲਈ ਸਲਾਹ ਜਾਰੀ ਕੀਤੀ ਗਈ ਹੈ। ਇਸ 'ਚ ਬੈਂਕ ਵੱਲੋਂ ਕਿਹਾ ਗਿਆ ਹੈ ਕਿ 29 ਅਤੇ 30 ਤਰੀਕ ਨੂੰ ਬੈਂਕ ਆਪਣੇ ਕੋਰ ਬੈਂਕਿੰਗ ਸਿਸਟਮ ਨੂੰ ਅਪਗ੍ਰੇਡ ਕਰੇਗਾ। ਇਸ ਵਿਚਕਾਰ ਗਾਹਕਾਂ ਨੂੰ ਥੋੜ੍ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਿਓਮੀ ਦਾ ਭਾਰਤ 'ਚ ਜਲਵਾ, ਸੈਮਸੰਗ ਤੋਂ ਖੋਹਿਆ ਤਾਜ
NEXT STORY