ਗੈਜੇਟ ਡੈਸਕ : ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਯੂਜ਼ਰਸ ਲਈ 150 ਦਿਨਾਂ ਦੀ ਮਿਆਦ ਵਾਲਾ ਇੱਕ ਸਸਤਾ ਪਲਾਨ ਉਪਲਬਧ ਹੈ, ਜਿਸ ਵਿੱਚ ਅਨਲਿਮਟਿਡ ਕਾਲਿੰਗ ਦੇ ਨਾਲ-ਨਾਲ ਕਈ ਲਾਭ (Benefit) ਮਿਲਦੇ ਹਨ। ਕੰਪਨੀ ਦਾ ਇਹ ਪਲਾਨ ਪੂਰੇ ਦੇਸ਼ ਦੇ ਹਰ ਟੈਲੀਕਾਮ ਸਰਕਲ ਦੇ ਯੂਜ਼ਰ ਲਈ ਹੈ। BSNL ਦੇ ਪੋਰਟਫੋਲੀਓ ਵਿੱਚ ਕਈ ਸਸਤੇ ਰੀਚਾਰਜ ਪਲਾਨ ਹਨ ਅਤੇ ਕੰਪਨੀ ਨੇ ਹਾਲ ਹੀ ਵਿੱਚ ਦਸੰਬਰ ਦੇ ਨਵੇਂ ਪਲਾਨਸ ਦਾ ਐਲਾਨ ਕੀਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਦੇ ਯੂਜ਼ਰਸ ਨੂੰ ਘੱਟ ਖਰਚ ਵਿੱਚ ਅਨਲਿਮਟਿਡ ਕਾਲਿੰਗ ਅਤੇ ਡਾਟਾ ਵਰਗੇ ਫਾਇਦੇ ਮਿਲਣਗੇ।
150 ਦਿਨ ਵਾਲਾ ਪਲਾਨ:
BSNL ਦਾ ਇਹ ਸਸਤਾ ਰੀਚਾਰਜ ਪਲਾਨ 997 ਰੁਪਏ ਦੀ ਕੀਮਤ ਵਿੱਚ ਆਉਂਦਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਆਪਣੇ ਇਸ 150 ਦਿਨ ਦੀ ਮਿਆਦ ਵਾਲੇ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਦਾ ਲਾਭ ਦਿੰਦਾ ਹੈ। ਇਸ ਦੇ ਨਾਲ, ਪੂਰੇ ਭਾਰਤ ਵਿੱਚ ਫ੍ਰੀ ਨੈਸ਼ਨਲ ਰੋਮਿੰਗ ਦਾ ਫਾਇਦਾ ਵੀ ਮਿਲੇਗਾ। BSNL ਆਪਣੇ ਇਸ ਪਲਾਨ ਵਿੱਚ ਰੋਜ਼ਾਨਾ 2GB ਡਾਟਾ ਅਤੇ 100 ਫ੍ਰੀ SMS ਦਾ ਫਾਇਦਾ ਦਿੰਦਾ ਹੈ। ਇਸ ਤਰ੍ਹਾਂ ਯੂਜ਼ਰਸ ਨੂੰ ਕੁੱਲ 300GB ਡਾਟਾ ਦਾ ਲਾਭ ਮਿਲਦਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਸਸਤਾ ਰੀਚਾਰਜ ਪਲਾਨ ਦੇਸ਼ ਦੇ ਸਾਰੇ ਟੈਲੀਕਾਮ ਸਰਕਲਾਂ ਵਿੱਚ ਉਪਲਬਧ ਹੈ।
165 ਦਿਨਾਂ ਦੀ ਮਿਆਦ ਵਾਲਾ ਹੋਰ ਪਲਾਨ:
ਇਸ ਤੋਂ ਇਲਾਵਾ ਕੰਪਨੀ ਕੋਲ 165 ਦਿਨਾਂ ਦੀ ਮਿਆਦ ਵਾਲਾ ਇੱਕ ਹੋਰ ਸਸਤਾ ਪਲਾਨ ਹੈ, ਜਿਸ ਦੀ ਕੀਮਤ ਮਹਿਜ਼ 897 ਰੁਪਏ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਹੈ, ਜੋ ਘੱਟ ਖਰਚ ਵਿੱਚ ਆਪਣਾ ਸਿਮ ਐਕਟਿਵ ਰੱਖਣਾ ਚਾਹੁੰਦੇ ਹਨ। ਇਸ ਪਲਾਨ ਵਿੱਚ ਵੀ ਯੂਜ਼ਰਸ ਨੂੰ ਪੂਰੇ ਭਾਰਤ ਵਿੱਚ ਅਨਲਿਮਟਿਡ ਕਾਲਿੰਗ ਅਤੇ ਫ੍ਰੀ ਨੈਸ਼ਨਲ ਰੋਮਿੰਗ ਦਾ ਲਾਭ ਮਿਲਦਾ ਹੈ। ਇਸ ਪਲਾਨ ਵਿੱਚ ਕੰਪਨੀ 24GB ਡਾਟਾ ਦੇ ਨਾਲ ਰੋਜ਼ਾਨਾ 100 ਫ੍ਰੀ SMS ਆਫਰ ਕਰਦੀ ਹੈ।
BSNL 5G ਸਰਵਿਸ ਕਦੋਂ ਹੋਵੇਗੀ ਲਾਂਚ?
BSNL ਵੀ ਪ੍ਰਾਈਵੇਟ ਕੰਪਨੀਆਂ ਵਾਂਗ ਜਲਦ ਹੀ 5G ਸਰਵਿਸ ਲਾਂਚ ਕਰਨ ਵਾਲੀ ਹੈ। ਕੰਪਨੀ 2026 ਦੀ ਸ਼ੁਰੂਆਤ ਵਿੱਚ ਦਿੱਲੀ ਅਤੇ ਮੁੰਬਈ ਦੇ ਟੈਲੀਕਾਮ ਸਰਕਲ ਵਿੱਚ ਆਪਣੀ 5G ਸੇਵਾ ਸ਼ੁਰੂ ਕਰੇਗੀ। ਕੰਪਨੀ ਨੇ ਇਸਦੇ ਲਈ ਹਜ਼ਾਰਾਂ ਟਾਵਰਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਕੀਤਾ ਹੈ। ਪਿਛਲੇ ਦਿਨਾਂ ਵਿੱਚ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ BSNL ਦੀ 5G ਸਰਵਿਸ ਜਲਦ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਸਨ। ਭਾਰਤ ਸੰਚਾਰ ਨਿਗਮ ਲਿਮਟਿਡ ਨੇ ਹਾਲ ਹੀ ਵਿੱਚ ਪੂਰੇ ਭਾਰਤ ਵਿੱਚ ਇੱਕੋ ਸਮੇਂ 4G ਸਰਵਿਸ ਲਾਂਚ ਕੀਤੀ ਹੈ। ਕੰਪਨੀ ਨੇ ਇਸ ਲਈ ਕਰੀਬ 1 ਲੱਖ ਨਵੇਂ ਟਾਵਰ ਲਗਾਏ ਹਨ, ਜੋ 5G ਲਈ ਤਿਆਰ ਹਨ।
ਦਿੱਲੀ-NCR 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, AQI ਹੋਇਆ 750 ਤੋਂ ਪਾਰ
NEXT STORY