ਮੁੰਬਈ- ਬਾਰਬੇਕਿਊ ਨੇਸ਼ਨ ਹਾਸਪਿਟਲਿਟੀ ਦੇ ਆਈ. ਪੀ. ਓ. ਦੀ ਬੋਲੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਇਸ ਵਿੱਤੀ ਸਾਲ ਦਾ ਆਖਰੀ ਆਈ. ਪੀ. ਓ. ਹੈ। ਉੱਥੇ ਹੀ, ਇਸ ਵਿਚਕਾਰ ਬਾਜ਼ਾਰ ਵਿਚ ਗਿਰਾਵਟ ਦੇ ਮੱਦੇਨਜ਼ਰ ਨਿਵੇਸ਼ਕਾਂ ਨੂੰ ਤਕੜਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਅਨੁਪਮ ਰਸਾਇਣ ਦਾ ਸ਼ੇਅਰ 6.3 ਫ਼ੀਸਦੀ ਹੇਠਾਂ 520 ਰੁਪਏ 'ਤੇ ਲਿਸਟ ਹੋਇਆ ਹੈ, ਜਦੋਂ ਕਿ ਇਸ਼ੂ ਪ੍ਰਾਈਸ 555 ਰੁਪਏ ਸੀ।
ਉੱਥੇ ਹੀ, ਬਾਰਬੇਕਿਊ ਨੇਸ਼ਨ ਦੇ ਆਈ. ਪੀ. ਓ. ਦੀ ਗੱਲ ਕਰੀਏ ਤਾਂ ਇਹ 26 ਮਾਰਚ ਨੂੰ ਬੰਦ ਹੋਵੇਗਾ। ਬਾਰਬੇਕਿਊ ਨੇਸ਼ਨ ਦੇ ਆਈ. ਪੀ. ਓ. ਦਾ ਪ੍ਰਾਈਸ ਬੈਂਡ 498-500 ਰੁਪਏ ਅਤੇ ਲਾਟ ਸਾਈਜ਼ 30 ਸ਼ੇਅਰਾਂ ਦਾ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ
ਕੰਪਨੀ ਇਸ ਆਈ. ਪੀ. ਓ. ਵਿਚ 180 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਜਾਰੀ ਕਰ ਰਹੀ ਹੈ, ਜਦੋਂ ਕਿ 54,57,470 ਇਕੁਇਟੀ ਸ਼ੇਅਰ ਆਫਰ ਫਾਰ ਸੇਲ ਜ਼ਰੀਏ ਜਾਰੀ ਕੀਤੇ ਜਾ ਰਹੇ ਹਨ। ਬੇਂਗਲੁਰੂ ਦੀ ਇਸ ਕੰਪਨੀ ਵਿਚ ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਫਰਮ ਅਲਕੇਮ ਕੈਪੀਟਲ ਅਤੇ ਨਿੱਜੀ ਇਕੁਇਟੀ ਫਰਮ ਸੀ. ਐਕਸ. ਪਾਰਟਨਰਸ ਨੇ ਨਿਵੇਸ਼ ਕੀਤਾ ਹੈ। ਹਾਲਾਂਕਿ, ਕੋਵਿਡ-19 ਮਹਾਮਾਰੀ ਕਾਰਨ ਇਸ ਸੈਕਟਰ ਨੂੰ ਲੱਗੇ ਝਟਕੇ ਨੂੰ ਵੇਖਦੇ ਹੋਏ ਬਹੁਤ ਸਾਰੇ ਬ੍ਰੋਕਰੇਜਾਂ ਨੇ ਨਿਵੇਸ਼ਕਾਂ ਨੂੰ ਇਸ ਇਸ਼ੂ ਤੋਂ ਬਚਣ ਦੀ ਸਲਾਹ ਦਿੱਤੀ ਹੈ, ਜੋ ਥੋੜ੍ਹੇ ਸਮੇਂ ਵਿਚ ਮੁਨਾਫੇ ਦੀ ਸੋਚਦੇ ਹਨ। ਬਾਰਬੇਕਿਊ ਨੇਸ਼ਨ ਭਾਰਤ ਵਿਚ 77 ਸ਼ਹਿਰਾਂ ਵਿਚ 147 ਰੈਸਟੋਰੈਂਟ ਚਲਾ ਰਹੀ ਹੈ ਅਤੇ 6 ਰੈਸਟੋਰੈਂਟ ਇਸ ਦੇ ਬਾਹਰਲੇ ਦੇਸ਼ਾਂ ਵਿਚ ਹਨ, ਜੋ ਕਿ ਯੂ. ਏ. ਈ., ਓਮਾਨ ਅਤੇ ਮਲੇਸ਼ੀਆ ਵਿਚ ਹਨ।
ਇਹ ਵੀ ਪੜ੍ਹੋ- ਵੱਡੀ ਰਾਹਤ! ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਸ਼ੁਰੂ, ਜਾਣੋ ਪੰਜਾਬ 'ਚ ਮੁੱਲ
ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ
NEXT STORY