ਨਵੀਂ ਦਿੱਲੀ - ਟੇਸਲਾ, ਸਟਾਰਲਿੰਕ ਅਤੇ ਐਕਸ ਦੇ ਮਾਲਕ ਐਲੋਨ ਮਸਕ ਕੋਲੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਖੁੰਝ ਗਿਆ ਹੈ। ਟੇਸਲਾ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਤੋਂ ਬਾਅਦ ਮਸਕ ਦੀ ਦੌਲਤ 'ਚ ਵੱਡੀ ਗਿਰਾਵਟ ਆਈ ਹੈ। ਫਰਾਂਸ ਦੇ ਕਾਰੋਬਾਰੀ ਅਤੇ ਲਗਜ਼ਰੀ ਬ੍ਰਾਂਡ ਲੁਈਸ ਵਿਟਨ ਦੇ ਮਾਲਕ ਬਰਨਾਰਡ ਅਰਨੌਲਟ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਰੀਅਲ ਟਾਈਮ ਅਰਬਪਤੀਆਂ ਅਨੁਸਾਰ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਲਗਭਗ 207.6 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਐਲਨ ਮਸਕ ਦੀ ਕੁੱਲ ਜਾਇਦਾਦ ਹੁਣ 204.7 ਬਿਲੀਅਨ ਡਾਲਰ ਹੈ।
ਇਹ ਵੀ ਪੜ੍ਹੋ : ਗਾਇਕ ਬੀ ਪਰਾਕ ਦੇ ਕਾਲਕਾਜੀ ਮੰਦਰ ’ਚ ਜਾਗਰਣ ਦੌਰਾਨ ਵੱਡਾ ਹਾਦਸਾ, ਡਿੱਗੀ ਸਟੇਜ, 1 ਦੀ ਮੌਤ ਤੇ 17 ਜ਼ਖ਼ਮੀ
ਬਰਨਾਰਡ ਅਰਨੌਲਟ ਨੇ ਐਲੋਨ ਮਸਕ ਨੂੰ ਛੱਡਿਆ ਪਿੱਛੇ
ਬਰਨਾਰਡ ਅਰਨੌਲਟ ਐਲੋਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਬਰਨਾਰਡ ਅਰਨੌਲਟ ਦੀ ਦੌਲਤ ਮਸਕ ਦੀ ਜਾਇਦਾਦ ਨਾਲੋਂ 3 ਬਿਲੀਅਨ ਡਾਲਰ ਵੱਧ ਹੈ। ਧਿਆਨ ਯੋਗ ਹੈ ਕਿ ਸ਼ੁੱਕਰਵਾਰ ਨੂੰ LVMH ਦਾ ਮਾਰਕੀਟ ਕੈਪ 388.8 ਅਰਬ ਡਾਲਰ ਨੂੰ ਪਾਰ ਕਰ ਗਿਆ ਸੀ। ਜਦੋਂ ਕਿ ਟੇਸਲਾ ਦੀ ਮਾਰਕੀਟ ਕੈਪ ਇਸ ਸਮੇਂ 586.14 ਬਿਲੀਅਨ ਡਾਲਰ ਹੈ।
ਜਾਣੋ ਟਾਪ-10 ਅਮੀਰ ਲੋਕਾਂ ਦੇ ਨਾਂ

ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਬਰਨਾਰਡ ਅਰਨੌਲਟ ਅਤੇ ਐਲੋਨ ਮਸਕ ਤੋਂ ਬਾਅਦ, ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਦਾ ਨਾਮ ਸੂਚੀ ਵਿੱਚ ਤੀਜੇ ਨੰਬਰ 'ਤੇ ਆਉਂਦਾ ਹੈ। ਉਸ ਦੀ ਕੁੱਲ ਜਾਇਦਾਦ 181.30 ਬਿਲੀਅਨ ਡਾਲਰ ਹੈ। ਲੈਰੀ ਐਲੀਸਨ ਦਾ ਨਾਂ ਚੌਥੇ ਸਥਾਨ 'ਤੇ ਹੈ। ਉਸ ਦੀ ਕੁੱਲ ਜਾਇਦਾਦ 142.20 ਬਿਲੀਅਨ ਡਾਲਰ ਹੈ। 139.1 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹਨ। ਇਸ ਤੋਂ ਬਾਅਦ ਵਾਰੇਨ ਬਫੇਟ, ਲੈਰੀ ਪੇਜ, ਬਿਲ ਗੇਟਸ, ਸਰਗੇਈ ਬ੍ਰਿਨ ਅਤੇ ਸਟੀਵ ਬਾਲਮਰ ਦੇ ਨਾਂ ਵੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ਮਰਸਡੀਜ਼-ਬੈਂਜ਼ ਨੇ ਲਾਂਚ ਕੀਤਾ 65 ਮੰਜ਼ਿਲਾ ਰਿਹਾਇਸ਼ੀ ਟਾਵਰ, 10 ਮਿਲੀਅਨ ਡਾਲਰ ਤੋਂ ਸ਼ੁਰੂ ਹੋਣਗੀਆਂ ਘਰਾਂ ਦੀਆਂ ਕੀਮਤਾਂ
ਅੰਬਾਨੀ ਅਤੇ ਅਡਾਨੀ ਦੀ ਕੁੱਲ ਜਾਇਦਾਦ ਕਿੰਨੀ ਹੈ?

ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਵਿੱਚ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਾ ਨਾਮ 11ਵੇਂ ਸਥਾਨ 'ਤੇ ਹੈ। ਉਸਦੀ ਕੁੱਲ ਜਾਇਦਾਦ 104.4 ਬਿਲੀਅਨ ਡਾਲਰ ਹੈ। ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਇਸ ਸੂਚੀ ਵਿੱਚ 16ਵੇਂ ਸਥਾਨ 'ਤੇ ਹਨ। ਉਹ ਕੁੱਲ 75.7 ਬਿਲੀਅਨ ਡਾਲਰ ਦਾ ਮਾਲਕ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ ਨਾਲ ਜੁੜੇ ਡਰੋਨ ਹਮਲੇ 'ਚ 3 ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਮਗਰੋਂ ਵਧੀਆਂ ਕੱਚੇ ਤੇਲ ਦੀਆਂ ਕੀਮਤਾਂ
NEXT STORY