ਹੈਦਰਾਬਾਦ— ਭਾਰਤ ਬਾਇਓਟੈਕ ਨੇ ਬੁੱਧਵਾਰ ਨੂੰ ਸੈਂਟ ਲੁਈਸ 'ਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਨਾਲ ਕੋਵਿਡ-19 ਵੈਕਸੀਨ ਲਈ ਇਕ ਸਮਝੌਤਾ ਕੀਤਾ ਹੈ।
ਭਾਰਤ ਬਾਇਓਟੈਕ ਵੱਲੋਂ ਜਾਰੀ ਬਿਆਨ ਮੁਤਾਬਕ, ਕੰਪਨੀ ਕੋਲ ਅਮਰੀਕਾ, ਜਾਪਾਨ ਅਤੇ ਯੂਰਪ ਨੂੰ ਛੱਡ ਕੇ ਹੋਰ ਸਾਰੇ ਬਾਜ਼ਾਰਾਂ 'ਚ ਵੈਕਸੀਨ ਦੇ ਡਿਸਟ੍ਰੀਬਿਊਸ਼ਨ ਦਾ ਅਧਿਕਾਰ ਹੋਵੇਗਾ।
ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੇ ਪਹਿਲੇ ਪੜਾਅ ਦਾ ਪ੍ਰੀਖਣ ਸੈਂਟ ਲੁਈਸ ਯੂਨੀਵਰਸਿਟੀ ਦੀ ਇਕਾਈ 'ਚ ਹੋਵੇਗਾ, ਜਦੋਂ ਕਿ ਰੈਗੂਲੇਟਰੀ ਮਨਜ਼ੂਰੀਆਂ ਹਾਸਲ ਕਰਨ ਤੋਂ ਬਾਅਦ ਭਾਰਤ ਬਾਇਓਟੈਕ ਹੋਰ ਪੜਾਵਾਂ ਦਾ ਪ੍ਰੀਖਣ ਭਾਰਤ 'ਚ ਕਰੇਗੀ।
ਗੌਰਤਲਬ ਹੈ ਕਿ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਲਈ ਪ੍ਰੀਖਣ ਚੱਲ ਰਹੇ ਹਨ। ਫਾਰਮਾ ਖੇਤਰ ਦੇ ਕਈ ਦਿੱਗਜ ਇਸ ਲਈ ਮੈਦਾਨ 'ਚ ਹਨ। ਭਾਰਤ 'ਚ ਵੀ ਟ੍ਰਾਇਲ ਚੱਲ ਰਹੇ ਹਨ। ਭਾਰਤ ਮੌਜੂਦਾ ਸਮੇਂ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਸ਼ਾਮਲ ਹੈ। ਰੋਜ਼ਾਨਾ ਕੋਵਿਡ-19 ਦੇ ਹਜ਼ਾਰਾਂ 'ਚ ਮਾਮਲੇ ਆ ਰਹੇ ਹਨ। ਹਾਲਾਂਕਿ, ਅਰਥਵਿਵਸਥਾ ਨੂੰ ਖੋਲ੍ਹਣ ਲਈ ਤਾਲਾਬੰਦੀ 'ਚ ਬਹੁਤ ਹੱਦ ਤੱਕ ਢਿੱਲ ਦੇ ਦਿੱਤੀ ਗਈ ਹੈ।
ਵਿਦੇਸ਼ ਘੁੰਮਣ ਤੇ ਪੜ੍ਹਨ ਦੀ ਕਰ ਰਹੇ ਹੋ ਤਿਆਰੀ, ਤਾਂ ਜਾਣ ਲਓ ਨਵਾਂ ਨਿਯਮ
NEXT STORY