ਨਵੀਂ ਦਿੱਲੀ—ਭਾਰਤੀ ਏਅਰਟੈੱਲ ਮੌਜੂਦਾ ਵਿੱਤੀ ਸਮੇਂ 'ਚ ਨਵੇਂ ਸ਼ੇਅਰ ਜਾਰੀ ਕਰਕੇ 12000-15000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਕਦਮ ਉਹ ਤਿੰਨ ਪੜ੍ਹਾਵਾਂ 'ਚ ਕਰੀਬ 30000 ਕਰੋੜ ਰੁਪਏ ਦਾ ਫੰਡ ਬਣਾਉਣ ਦੀ ਰਣਨੀਤੀ ਦੇ ਤਹਿਤ ਚੁੱਕ ਰਹੀ ਹੈ। ਉਸ ਦਾ ਮਕਸਦ ਕਰਜ਼ ਅਤੇ ਫਾਈਨੈਂਸਿੰਗ ਕਾਸਟ ਘਟਾਉਣ, ਕੈਸ਼ ਫਲੋਅ ਵਧਾਉਣ ਅਤੇ ਜ਼ਰੂਰੀ ਕੈਪੀਟਲ ਐਕਸਪੇਂਡੀਚਰ ਕਰਨ ਦਾ ਹੈ ਤਾਂ ਜੋ ਰਿਲਾਇੰਸ ਜਿਓ ਇੰਫੋਕਾਮ ਵਲੋਂ ਛੇੜੀ ਗਈ ਪ੍ਰਾਈਸ ਵਾਰ ਦਾ ਜਵਾਬ ਦਿੱਤਾ ਜਾ ਸਕੇ।
ਇਸ ਮਾਮਲੇ ਤੋਂ ਵਾਕਿਫ ਦੋ ਲੋਕਾਂ ਨੇ ਦੱਸਿਆ ਕਿ ਕੰਪਨੀ ਮੌਜੂਦਾ ਸ਼ੇਅਰਹੋਲਡਰਸ ਨੂੰ ਰਾਈਟਸ ਇਸ਼ੂ ਜਾਂ ਸੰਸਥਾਗਤ ਨਿਵੇਸ਼ਕਾਂ ਅਤੇ ਪ੍ਰਮੋਟਰਾਂ ਨੂੰ ਪ੍ਰਾਈਵੇਟ ਪਲੇਸਮੈਂਟ ਦੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਜੁਟਾਈ ਗਈ ਰਕਮ ਦਾ ਜ਼ਿਆਦਾਤਰ ਹਿੱਸਾ ਕਰਜ਼ ਚੁਕਾਉਣ ਅਤੇ ਬਾਰੋਇੰਗ ਕਾਸਟ ਘੱਟ ਕਰਨ 'ਚ ਕੰਮ ਆਵੇਗਾ। ਭਾਰਤੀ ਏਅਰਟੈੱਲ 'ਤੇ 1,14,557 ਕਰੋੜ ਰੁਪਏ ਦਾ ਨੈੱਟ ਡੇਟ ਹੈ। ਇਸ 'ਚੋਂ ਭਾਰਤੀ ਕੰਮਕਾਜ ਦੇ ਲਈ ਬਾਰੋਇੰਗ ਅਮਾਊਂਟ ਕਰੀਬ 80000 ਕਰੋੜ ਰੁਪਏ ਦੀ ਹੈ। ਇਸ ਰਕਮ 'ਚ ਸਪੈਕਟਰਮ ਪੈਮੇਂਟਸ ਦੇ ਬਕਾਇਆ ਕਰੀਬ 46000 ਕਰੋੜ ਰੁਪਏ ਸ਼ਾਮਲ ਹਨ।
ਇਕ ਸ਼ਖਸ ਨੇ ਦੱਸਿਆ ਕਿ ਫਾਈਨੈਂਸ਼ਲ ਈਅਰ 2020 ਤੱਕ ਇਸ ਗਰੁੱਪ ਦਾ ਕਰਜ਼ ਕਾਫੀ ਘੱਟ ਹੋ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਸ ਦੇ ਇੰਟਰਨੈਸ਼ਨਲ ਬਿਜ਼ਨੈੱਸ 'ਤੇ ਲਗਭਗ 17500 ਕਰੋੜ ਰੁਪਏ ਦਾ ਰੈਜੀਡੁਅਲ ਡੇਟ ਹੈ। ਭਾਰਤੀ ਏਅਰਟੈੱਲ ਨੇ ਐਲਾਨ ਕੀਤਾ ਸੀ ਕਿ ਉਸ ਦੀ ਬ੍ਰਿਟੇਨ 'ਚ ਬਣਾਈ ਗਈ ਸਬਸਿਡਰੀ ਏਅਰਟੈੱਲ ਅਫਰੀਕਾ ਲਿਮਟਿਡ 2019 ਦੇ ਮੱਧ ਤੱਕ ਆਈ.ਪੀ.ਓ. ਲਿਆਉਣ 'ਤੇ ਵਿਚਾਰ ਕਰ ਰਹੇ ਹਨ। ਇਸ ਦੀ ਲਿਸਟਿੰਗ ਕਿਸੇ ਕੌਮਾਂਤਰੀ ਸ਼ੇਅਰ ਬਾਜ਼ਾਰ 'ਤੇ ਕਰਵਾਈ ਕੀਤੀ ਜਾਵੇਗੀ। ਇਸ ਆਈ.ਪੀ.ਓ. ਦੇ ਰਾਹੀਂ 1.25-1.5 ਅਰਬ ਡਾਲਰ ਜੁਟਾਉਣ ਦਾ ਟੀਚਾ ਹੈ। ਇਸ ਪੈਸੇ ਦੀ ਵਰਤੋਂ ਅਫਰੀਕੀ ਸਬਸਿਡਰੀ ਦਾ ਕਰਜ਼ ਘਟਾਉਣ 'ਚ ਕੀਤੀ ਜਾਵੇਗੀ।
ਮਜ਼ਦੂਰਾਂ ਦਾ ਸਮਾਜਿਕ ਸੁਰੱਖਿਆ ਦਾ ਸਪਨਾ ਚੂਰ!
NEXT STORY