ਨਵੀਂ ਦਿੱਲੀ– ਭਾਰਤੀ ਏਅਰਟੈੱਲ ਲਈ ਚੌਥੀ ਤਿਮਾਹੀ ਦੇ ਅੰਕੜੇ ਉਤਸ਼ਾਹਿਤ ਕਰਨ ਵਾਲੇ ਹਨ। ਸੋਮਵਾਰ ਨੂੰ ਜਾਰੀ ਕੰਪਨੀ ਦੇ ਅੰਕੜਿਆਂ ਮੁਤਾਬਕ ਕੰਪਨੀ ਦੇ ਮੁਨਾਫੇ ’ਚ 12 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਨੂੰ ਘਾਟਾ ਹੋਇਆ ਸੀ। ਕੰਪਨੀ ਮੁਤਾਬਕ ਉਸ ਨੇ ਆਪਣੇ ਸਬਸਕ੍ਰਾਈਬਰਸ ਬੇਸ ’ਚ ਵਾਧਾ ਕੀਤਾ ਹੈ। ਮੁਨਾਫੇ ਦੇ ਬਾਵਜੂਦ ਅੱਜ ਕੰਪਨੀ ਦੇ ਸ਼ੇਅਰਾਂ ’ਚ ਦੋ ਫੀਸਦੀ ਦੀ ਗਿਰਾਵਟ ਦੇਖੀ ਗਈ। ਬੀ. ਐੱਸ. ਈ. ’ਚ ਏਅਰਟੈੱਲ ਦੇ ਇਕ ਸ਼ੇਅਰ ਦੀ ਕੀਮਤ 549 ਰੁਪਏ ਸੀ।
ਭਾਰਤੀ ਏਅਰਟੈੱਲ ਵਲੋਂ ਜਾਰੀ ਕੀਤੇ ਗਏ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਮਾਰਚ ’ਚ ਸਮਾਪਤ ਹੋਈ ਤਿਮਾਹੀ ’ਚ ਕੰਪਨੀ ਨੇ 759 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਨੂੰ 5,237 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਕੰਪਨੀ ਦੀ ਸਾਲ ਦਰ ਸਾਲ ਆਮਦਨ ਵੀ 12 ਫੀਸਦੀ ਵਧ ਕੇ 25,747 ਕਰੋੜ ਰੁਪਏ ਹੋ ਗਈ ਹੈ।
ਸੀਰਮ ਦੇ CEO ਪੂਨਾਵਾਲਾ ਨੇ ਇਸ ਫਾਰਮਾ ਕੰਪਨੀ 'ਚ ਪੂਰੀ ਹਿੱਸੇਦਾਰੀ ਵੇਚੀ
NEXT STORY