ਨਵੀਂ ਦਿੱਲੀ- ਭਾਰਤ ਹੈਵੀ ਇਲੈਕਟ੍ਰਿਕਸ ਲਿਮਟਿਡ (ਬੀ. ਐੱਚ. ਈ. ਐੱਲ.) ਦੇ ਸ਼ੇਅਰ ਸੋਮਵਾਰ ਨੂੰ ਬੀ. ਐੱਸ. ਈ. 'ਤੇ ਕਾਰੋਬਾਰ ਦੌਰਾਨ 18 ਫ਼ੀਸਦ ਲੁੜਕ ਗਏ। ਕੰਪਨੀ ਦੇ ਮਾਰਚ ਤਿਮਾਹੀ ਦੇ ਨਤੀਜੇ ਉਮੀਦਾਂ 'ਤੇ ਖਰੇ ਨਹੀਂ ਸਨ, ਜਿਸ ਕਾਰਨ ਇਸ ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਇਹ 18 ਫ਼ੀਸਦੀ ਗਿਰਾਵਟ ਨਾਲ 62.55 ਰੁਪਏ 'ਤੇ ਆ ਗਏ। ਹਾਲਾਂਕਿ, ਬਾਅਦ ਵਿਚ ਇਸ ਵਿਚ ਕੁਝ ਸੁਧਾਰ ਹੋਇਆ। ਸਵੇਰੇ 11.30 ਵਜੇ ਇਹ 10.50 ਫ਼ੀਸਦੀ ਯਾਨੀ 8 ਰੁਪਏ ਦੀ ਗਿਰਾਵਟ ਨਾਲ 68.20 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਬੀ. ਐੱਚ. ਈ. ਐੱਲ. ਨੂੰ ਵਿਤੀ 2021 ਦੀ ਮਾਰਚ ਦੀ ਤਿਮਾਹੀ ਵਿਚ 1,036 ਕਰੋੜ ਰੁਪਏ ਦਾ ਘਾਟਾ ਹੋਇਆ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 1,532 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸ ਮਿਆਦ ਦੇ ਦੌਰਾਨ ਘੱਟ ਆਧਾਰ ਕਾਰਨ ਕੰਪਨੀ ਦਾ ਮਾਲੀਆ 42 ਫ਼ੀਸਦੀ ਦੇ ਵਾਧੇ ਨਾਲ 7,171 ਕਰੋੜ ਰੁਪਏ ਰਿਹਾ।
ਆਈ. ਸੀ. ਆਈ. ਸੀ. ਆਈ. ਸਕਿਓਰਟੀਜ਼ ਨੇ ਇਕ ਨੋਟ ਵਿਚ ਕਿਹਾ ਕਿ ਕੁੱਲ ਮਿਲਾ ਕੇ ਚੌਥੀ ਤਿਮਾਹੀ ਵਿਚ ਕੰਪਨੀ ਦੀ ਕਾਰਗੁਜ਼ਾਰੀ ਦਬਾਅ ਵਿਚ ਰਹੀ ਕਿਉਂਕਿ ਘੱਟ ਆਧਾਰ ਦੇ ਬਾਵਜੂਦ ਕੰਪਨੀ ਦਾ ਸੰਚਾਲਨ ਘਾਟਾ ਵਧਿਆ ਹੈ। ਬ੍ਰੋਕਰੇਜ ਫਰਮ ਦਾ ਕਹਿਣਾ ਹੈ ਕਿ ਭੇਲ ਨੇ ਲਾਗਤ ਕਾਬੂ ਕਰਨ, ਕਾਰਜਕਾਰੀ ਪੂੰਜੀ ਦੀ ਸਥਿਤੀ ਵਿਚ ਸੁਧਾਰ ਅਤੇ ਕਈ ਖੇਤਰਾਂ ਵਿਚ ਧਿਆਨ ਕੇਂਦਰਿਤ ਕਰਨ ਲਈ ਕਈ ਕਦਮ ਚੁੱਕੇ ਹਨ। ਇਕ ਹੋਰ ਬ੍ਰੋਕਰੇਜ ਫਰਮ ਮੋਤੀਲਾਲ ਓਸਵਾਲ ਨੇ ਕਿਹਾ ਕਿ ਬਿਜਲੀ ਖੇਤਰ ਵਿਚ ਆਰਡਰ ਦੀ ਸਥਿਤੀ ਬਹੁਤ ਕਮਜ਼ੋਰ ਹੈ, ਜਿਸ ਕਾਰਨ ਭੇਲ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।
ਗੌਤਮ ਅਡਾਨੀ ਨੂੰ ਵੱਡਾ ਝਟਕਾ, 43 ਹਜ਼ਾਰ ਕਰੋੜ ਰੁਪਏ ਦੇ ਵਿਦੇਸ਼ੀ ਫੰਡ ਦੇ ਖਾਤੇ ਫਰੀਜ਼
NEXT STORY