ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ 2030 ਤੱਕ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਟੀਚੇ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਊਰਜਾ ਪਰਿਵਰਤਨ ਅਤੇ ਸ਼ੁੱਧ ਜ਼ੀਰੋ ਨਿਕਾਸੀ ਉਦੇਸ਼ਾਂ ਲਈ ਬਜਟ 'ਚ 35,000 ਕਰੋੜ ਰੁਪਏ ਦਾ ਤਰਜੀਹੀ ਪੂੰਜੀ ਨਿਵੇਸ਼ ਕੀਤਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ 4,000 ਮੈਗਾਵਾਟ ਸਮਰੱਥਾ ਦੀ ਬੈਟਰੀ ਊਰਜਾ ਭੰਡਾਰਨ ਦੀ ਸਥਾਪਨਾ ਦਾ ਸਮਰਥਨ ਕਰੇਗੀ। ਸੀਤਾਰਮਨ ਨੇ ਕਿਹਾ ਕਿ 'ਗ੍ਰੀਨ ਲੋਨ' ਪ੍ਰੋਗਰਾਮ ਨੂੰ 'ਵਾਤਾਵਰਣ ਸੁਰੱਖਿਆ ਐਕਟ' ਤਹਿਤ ਵੀ ਸੂਚਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ-Budget 2023: ਕਿਸਾਨਾਂ ਲਈ ਵਿੱਤ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ
ਮਿਸ਼ਨ ਹਾਈਡ੍ਰੋਜਨ ਨੂੰ ਮਿਲੀ ਮਨਜ਼ੂਰੀ
ਸਰਕਾਰ ਨੇ ਦੇਸ਼ ਨੂੰ ਇੱਕ ਐਨਰਜੀ ਇੰਡੀਪੇਂਡੇਂਡ ਦੇਸ਼ ਬਣਾਉਣ ਅਤੇ ਮਹੱਤਵਪੂਰਨ ਖੇਤਰਾਂ ਤੋਂ ਕਾਰਬਨ ਨਿਕਾਸ ਨੂੰ ਘਟਾਉਣ ਦੇ ਉਦੇਸ਼ ਨਾਲ 4 ਜਨਵਰੀ, 2023 ਨੂੰ 19,744 ਕਰੋੜ ਰੁਪਏ ਦੇ ਸ਼ੁਰੂਆਤੀ ਖਰਚੇ ਨਾਲ ਮਿਸ਼ਨ ਹਾਈਡ੍ਰੋਜਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੀ ਯੋਜਨਾ 2030 ਤੱਕ ਗ੍ਰੀਨ ਹਾਈਡ੍ਰੋਜਨ ਦੀ ਮੰਗ ਨਿਰਮਾਣ, ਉਤਪਾਦਨ ਅਤੇ ਨਿਰਯਾਤ ਦੀ ਸਹੂਲਤ ਉਪਲੱਬਧ ਕਰਵਾਉਣਾ ਹੈ। ਇਸ ਦੇ ਨਾਲ ਹੀ ਅੱਠ ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਜੁਟਾਉਣਾ ਹੈ।
ਇਹ ਵੀ ਪੜ੍ਹੋ- PM-ਕਿਸਾਨ ਯੋਜਨਾ ਦੇ ਤਹਿਤ 2.2 ਲੱਖ ਕਰੋੜ ਰੁਪਏ ਦਾ ਨਕਦ ਟ੍ਰਾਂਸਫਰ ਕੀਤਾ : ਸੀਤਾਰਮਨ
ਪਿੰਡਾਂ ਅਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ 'ਤੇ ਖਰਚਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਹਰ ਸਾਲ ਸ਼ਹਿਰੀ ਬੁਨਿਆਦੀ ਢਾਂਚਾ ਵਿਕਾਸ ਫੰਡ 'ਤੇ 10,000 ਕਰੋੜ ਰੁਪਏ ਖਰਚ ਕਰੇਗੀ। ਇਹ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਦੀ ਤਰਜ਼ 'ਤੇ ਹੋਵੇਗਾ। ਇਸ ਨੂੰ ਐੱਨ.ਐੱਚ.ਬੀ. (ਨੈਸ਼ਨਲ ਹਾਊਸਿੰਗ ਬੈਂਕ) ਪ੍ਰਬੰਧਿਤ ਕਰੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪ੍ਰਯੋਗਸ਼ਾਲਾ 'ਚ ਹੀਰਾ ਬਣਾਉਣ ਦੇ 'ਬੀਜ' 'ਤੇ ਦਰਾਮਦ ਡਿਊਟੀ ਘਟਾਉਣ ਦਾ ਬਜਟ 'ਚ ਪ੍ਰਸਤਾਵ
NEXT STORY