ਨਵੀਂ ਦਿੱਲੀ : ਮਹਿੰਗਾਈ ਨੇ ਇੱਕ ਵਾਰ ਫਿਰ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। 1 ਦਸੰਬਰ ਨੂੰ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੱਸ ਦੇਈਏ ਕਿ ਦੇਸ਼ ਦੇ ਕਈ ਰਾਜਾਂ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 200 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈਆਂ ਹਨ, ਜੇਕਰ ਪਿਛਲੇ ਇੱਕ ਸਾਲ ਦੀ ਗੱਲ ਕਰੀਏ ਤਾਂ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 70 ਤੋਂ 80 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 1 ਦਸੰਬਰ 2020 ਨੂੰ ਸਰ੍ਹੋਂ ਦੇ ਤੇਲ ਦੀ ਕੀਮਤ 136 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ 1 ਦਸੰਬਰ 2021 ਨੂੰ ਸਰ੍ਹੋਂ ਦਾ ਤੇਲ ਦਿੱਲੀ ਵਿੱਚ 203 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਬੈਂਕਾਂ 'ਚ ਲਵਾਰਸ ਪਏ ਹਨ ਕਰੋੜਾਂ ਰੁਪਏ, ਕਿਤੇ ਇਨ੍ਹਾਂ ਖ਼ਾਤਿਆਂ 'ਚ ਤੁਹਾਡੇ ਪੈਸੇ ਤਾਂ ਨਹੀਂ
ਜਿਸ ਕਾਰਨ ਵਧ ਰਹੀ ਹੈ ਸਰ੍ਹੋਂ ਦੇ ਤੇਲ ਦੀ ਕੀਮਤ
ਦੱਸ ਦੇਈਏ ਕਿ ਦੇਸ਼ ਵਿੱਚ ਜ਼ਿਆਦਾਤਰ ਖਾਣ ਵਾਲੇ ਤੇਲ ਆਯਾਤ ਕੀਤੇ ਜਾਂਦੇ ਹਨ। ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਮੁੱਢਲੀ ਡਿਊਟੀ ਘਟਾ ਦਿੱਤੀ ਸੀ, ਜਿਸ ਵਿੱਚ ਕੱਚਾ ਪਾਮ ਤੇਲ, ਕੱਚਾ ਸੋਇਆਬੀਨ ਤੇਲ ਅਤੇ ਕੱਚਾ ਸੂਰਜਮੁਖੀ ਤੇਲ ਆਦਿ ਸ਼ਾਮਲ ਸਨ।
ਇਸ ਤੋਂ ਇਲਾਵਾ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਪਾਮ ਆਇਲ, ਸੂਰਜਮੁਖੀ ਤੇਲ ਅਤੇ ਸੋਇਆਬੀਨ ਤੇਲ 'ਤੇ ਦਰਾਮਦ ਡਿਊਟੀ ਨੂੰ ਵੀ ਦਰੁਸਤ ਕੀਤਾ ਗਿਆ ਸੀ, ਜਿਸ ਦਾ ਅਸਰ ਕੀਮਤਾਂ 'ਤੇ ਨਜ਼ਰ ਆ ਰਿਹਾ ਸੀ, ਪਰ ਕੀਮਤਾਂ 'ਚ ਕਮੀ ਦਾ ਬਹੁਤਾ ਅਸਰ ਅਜੇ ਤੱਕ ਦੇਖਣ ਨੂੰ ਨਹੀਂ ਮਿਲਿਆ।
ਇਹ ਵੀ ਪੜ੍ਹੋ : ਹਵਾਈ ਕਿਰਾਏ ਹੋਏ ਦੁੱਗਣੇ, ਨਵੇਂ ਦਿਸ਼ਾ-ਨਿਰਦੇਸ਼ਾਂ ਕਾਰਨ ਕਰਨੀ ਪੈ ਸਕਦੀ ਹੈ ਹਵਾਈ ਅੱਡੇ 'ਤੇ 6 ਘੰਟੇ ਉਡੀਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ
NEXT STORY