ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ ਦੀ ਤੇਜ਼ੀ ਬਰਕਾਰ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 30,000 ਦੇ ਅੰਕੜੇ ਨੂੰ ਪਾਰ ਕਰ ਗਿਆ। 180 ਰੁਪਏ ਵਧ ਕੇ ਸੋਨਾ 30,020 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਉੱਥੇ ਹੀ, ਸੰਸਾਰਕ ਤੇਜ਼ੀ ਦੇ ਦਮ 'ਤੇ ਚਾਂਦੀ ਵੀ 60 ਰੁਪਏ ਚਮਕ ਕੇ 40,130 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।
ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 1.60 ਡਾਲਰ ਵਧ ਕੇ 1,288.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.7 ਡਾਲਰ ਉਛਲ ਕੇ 1,293.8 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ 0.05 ਡਾਲਰ ਚਮਕ ਕੇ 17.112 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ ਸੰਸਾਰਕ ਕਾਰਨਾਂ ਕਰਕੇ ਵਧੀ ਹੈ। ਇਸ 'ਚ ਸਥਾਨਕ ਮੰਗ 'ਚ ਓਨਾ ਯੋਗਦਾਨ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ ਉੱਤਰੀ ਕੋਰੀਆ ਨੂੰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੁਆਮ ਜਾਂ ਅਮਰੀਕਾ ਦੇ ਕਿਸੇ ਵੀ ਮਿੱਤਰ ਰਾਸ਼ਟਰ 'ਤੇ ਹਮਲਾ ਕਰਨ ਦਾ ਨਾ ਸੋਚੇ। ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਜਾਰੀ ਇਸ ਸੰਕਟ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਮੰਨੇ ਜਾਣ ਵਾਲੇ ਸੋਨੇ 'ਚ ਨਿਵੇਸ਼ ਵਧਾਇਆ ਹੈ। ਉੱਥੇ ਹੀ, ਸੰਸਾਰਕ ਸ਼ੇਅਰ ਬਾਜ਼ਾਰਾਂ 'ਚ ਵੱਡੀ ਗਿਰਾਵਟ ਦਾ ਦੌਰਾ ਜਾਰੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਅੱਜ ਵੀ ਸ਼ੇਅਰ ਬਾਜ਼ਾਰ 'ਤੇ ਨਜ਼ਰ ਰੱਖਣਗੇ ਅਤੇ ਜੇਕਰ ਉਨ੍ਹਾਂ 'ਚ ਹੁਣ ਵੀ ਗਿਰਾਵਟ ਰਹੀ ਤਾਂ ਸੁਰੱਖਿਅਤ ਨਿਵੇਸ਼ ਪ੍ਰਤੀ ਨਿਵੇਸ਼ਕਾਂ ਦਾ ਰੁਝਾਨ ਹੋਰ ਵਧੇਗਾ।
ਕਦੇ 'ਗਰੀਬ' ਹੋ ਚੁੱਕਾ ਸੀ ਇਹ ਦੇਸ਼, ਜਿੱਥੇ ਅੱਜ ਭਾਰਤੀ ਕਮਾਉਂਦੇ ਨੇ ਨੋਟ!
NEXT STORY